Paytm ਨੂੰ ਲੱਗਾ ਵੱਡਾ ਝਟਕਾ, ਮਨੀ ਲਾਂਡਰਿੰਗ ਮਾਮਲੇ 'ਚ ਕੰਪਨੀ 'ਤੇ ਲੱਗਾ 5 ਕਰੋੜ ਤੋਂ ਵੱਧ ਦਾ ਜੁਰਮਾਨਾ
Friday, Mar 01, 2024 - 07:54 PM (IST)
ਬਿਜ਼ਨੈੱਸ ਡੈਸਕ- ਭਾਰਤ ਦੀ ਵਿੱਤੀ ਖੁਫ਼ੀਆ ਇਕਾਈ ਵੱਲੋਂ ਪੇਟੀਐੱਮ ਪੇਮੈਂਟਸ ਬੈਂਕ 'ਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ 5.49 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਕੰਪਨੀ 'ਤੇ ਇਹ ਜੁਰਮਾਨਾ ਮਨੀ ਲਾਂਡਰਿੰਗ ਐਕਟ 2002 ਦੀ ਉਲੰਘਣਾ ਕਰਨ ਕਾਰਨ ਲਗਾਇਆ ਗਿਆ ਹੈ।
ਪੇਮੈਂਟਸ ਬੈਂਕ ਬਾਰੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਕੰਪਨੀ ਕਈ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੈ, ਜਿਨ੍ਹਾਂ 'ਚ ਆਨਲਾਈਨ ਸੱਟੇਬਾਜ਼ੀ ਵੀ ਸ਼ਾਮਲ ਹੈ। ਇਨ੍ਹਾਂ ਗੈਰ-ਕਾਨੂੰਨੀ ਤਰੀਕਿਆਂ ਨਾਲ ਕਮਾਇਆ ਗਿਆ ਪੈਸਾ ਵੀ ਕੰਪਨੀ ਬੈਂਕ ਦੇ ਵੱਲੋਂ ਹੀ ਸੰਭਾਲਿਆ ਜਾਂਦਾ ਸੀ। ਇਸ ਬਾਰੇ ਕਾਰਵਾਈ ਕਰਦੇ ਹੋਏ ਭਾਰਤ ਦੀ ਖੁਫੀਆ ਵਿੱਤੀ ਇਕਾਈ ਨੇ ਬੈਂਕ 'ਤੇ 5.49 ਕਰੋੜ ਦਾ ਜੁਰਮਾਨਾ ਠੋਕਿਆ ਹੈ।
ਦੱਸ ਦੇਈਏ ਕਿ ਪੇਟੀਐੱਮ ਪੇਮੈਂਟਸ ਬੈਂਕ ਪਹਿਲਾਂ ਹੀ ਮੁਸ਼ਕਲਾਂ 'ਚ ਘਿਰੀ ਹੋਈ ਹੈ ਤੇ ਬੈਂਕ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਪੇਮੈਂਟਸ ਬੈਂਕ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e