63 ਕਰੋੜ ਲੋਕਾਂ ਨੂੰ ਤੋਹਫਾ, ਮੋਟਰ ਤੇ ਹੈਲਥ ਇੰਸ਼ੋਰੈਂਸ ਪਾਲਿਸੀ ''ਤੇ ਮਿਲੀ ਵੱਡੀ ਰਾਹਤ

04/02/2020 11:38:04 PM

ਨਵੀਂ ਦਿੱਲੀ : ਵਿੱਤ ਮੰਤਰਾਲਾ ਨੇ 23 ਕਰੋੜ ਵਾਹਨ ਮਾਲਕਾਂ ਅਤੇ 40 ਕਰੋੜ ਨਾਗਰਿਕਾਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਨਿੱਜੀ ਜਾਂ ਸੂਬੇ ਦੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਹੈ। ਵਿੱਤ ਮੰਤਰਾਲਾ ਨੇ ਕਾਨੂੰਨ ਵਿਚ ਸੋਧ ਕਰਕੇ ਬੀਮਾ ਪ੍ਰੀਮੀਅਮ ਦੀ ਵੈਲਡਿਟੀ 21 ਅਪ੍ਰੈਲ, 2020 ਤੱਕ ਵਧਾ ਦਿੱਤੀ ਹੈ,  ਯਾਨੀ ਜੇਕਰ ਤੁਹਾਡੀ ਪਾਲਿਸੀ ਦੀ ਵੈਲਡਿਟੀ ਖਤਮ ਹੋ ਗਈ ਹੈ ਤਾਂ ਤੁਹਾਨੂੰ ਪਾਲਿਸੀ ਦੀ ਕਵਰੇਜ ਅਤੇ ਲਾਭ ਮਿਲਦਾ ਰਹੇਗਾ।

ਇਹ ਰਾਹਤ ਇਸ ਲਈ ਦਿੱਤੀ ਗਈ ਹੈ ਕਿਉਂਕਿ ਕੋਰੋਨਾ ਵਾਇਰਸ ਕਾਰਨ ਸਾਰਾ ਦੇਸ਼ ਲਾਕਡਾਊਨ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਤਨਖਾਹ ਨਹੀਂ ਆ ਰਹੀ ਅਤੇ ਕਈ ਉਦਯੋਗਾਂ ਦੇ ਬੰਦ ਹੋਣ ਕਾਰਨ ਲੋਕਾਂ ਦਾ ਕੰਮ ਠੱਪ ਹੋ ਗਿਆ ਹੈ।

ਇਕ ਨੋਟੀਫਿਕੇਸ਼ਨ ਮੁਤਾਬਕ ਵਿੱਤ ਮੰਤਰਾਲੇ ਨੇ ਬੀਮਾ ਐਕਟ, 1938 ਦੀ ਧਾਰਾ 64 V B ਵਿਚ ਸੋਧ ਕੀਤੀ ਹੈ । ਇਸ ਲਈ ਵਾਹਨ ਮਾਲਕਾਂ ਅਤੇ ਸਿਹਤ ਬੀਮਾ ਪਾਲਸੀ ਧਾਰਕਾਂ ਲਈ ਪਾਲਿਸੀ ਦੀ ਵੈਲਡਿਟੀ ਵਧਾ ਦਿੱਤੀ ਹੈ।

ਕੋਰੋਨਾ ਪਾਲਿਸੀ 
ਡਿਜੀਟਲ ਪੇਮੈਂਟਸ ਕੰਪਨੀ ਫੋਨਪੇ ਨੇ ਬਜਾਜ਼ ਐਲਾਇੰਜ਼ ਜਨਰਲ ਇੰਸ਼ੋਰੈਂਸ ਦੇ ਸਹਿਯੋਗ ਨਾਲ ਕੋਰੋਨਾ ਕੇਅਰ ਨਾਮਕ ਇਕ ਬੀਮਾ ਪਾਲਿਸੀ ਦੀ ਘੋਸ਼ਣਾ ਕੀਤੀ ਹੈ। ਫੋਨਪੇ 156 ਰੁਪਏ ਦੀ ਕੀਮਤ ਵਾਲੀ ਇਹ ਪਾਲਿਸੀ ਉਨ੍ਹਾਂ ਲੋਕਾਂ ਨੂੰ 50,000 ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰੇਗੀ, ਜਿਨ੍ਹਾਂ ਦੀ ਉਮਰ 55 ਸਾਲ ਤੋਂ ਘੱਟ ਹੈ ਅਤੇ ਕੋਵਿਡ-19 ਦੇ ਇਲਾਜ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਹਸਪਤਾਲ ਵਿਚ ਮੰਨਣਯੋਗ ਹੋਵੇਗੀ। ਇਲਾਜ ਦੀ ਲਾਗਤ ਨੂੰ ਪੂਰਾ ਕਰਨ ਤੋਂ ਇਲਾਵਾ ਇਹ ਪਾਲਿਸੀ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਦੇ ਇਕ ਮਹੀਨੇ ਦੇ ਖਰਚਿਆਂ ਨੂੰ ਵੀ ਸ਼ਾਮਲ ਕਰਦੀ ਹੈ। ਗਾਹਕ ਫੋਨਪੇ ਦੀ ਐਪ ਦੇ ਮਾਈ ਮਨੀ ਸੈਕਸ਼ਨ ਵਿਚ ਇਸ ਆਨਲਾਈਨ ਖਰੀਦ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਪੂਰੀ ਪ੍ਰਕਿਰਿਆ ਨੂੰ 2 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਪਾਲਿਸੀ ਦਸਤਾਵੇਜ਼ ਤੁਰੰਤ ਫੋਨਪੇ ਐਪ ਵਿਚ ਜਾਰੀ ਕੀਤੇ ਜਾਣਗੇ।


Lalita Mam

Content Editor

Related News