ਅਡਾਨੀ ਮਾਮਲੇ 'ਤੇ ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਜਵਾਬ, ਕਿਹਾ-ਇਸ ਨਾਲ ਦੇਸ਼ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ

02/04/2023 4:13:13 PM

ਬਿਜ਼ਨੈੱਸ ਡੈਸਕ- ਅਡਾਨੀ ਸਟਾਕ ਕਰੈਸ਼ ਮਾਮਲੇ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਦੇਸ਼ ਦੀ ਸਥਿਤੀ ਅਤੇ ਅਕਸ ਪ੍ਰਭਾਵਿਤ ਨਹੀਂ ਹੋਇਆ ਹੈ। ਆਰ.ਬੀ.ਆਈ ਇਸ ਮੁੱਦੇ 'ਤੇ ਆਪਣਾ ਸਪੱਸ਼ਟੀਕਰਨ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ। ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐੱਫ.ਪੀ.ਓ ਵਾਪਸ ਲਏ ਗਏ ਹਨ, ਇਸ ਤੋਂ ਪਹਿਲਾਂ ਵੀ ਕਈ ਵਾਰ ਐੱਫ.ਪੀ.ਓ ਵਾਪਸ ਲਏ ਗਏ ਹਨ।
ਵਿੱਤ ਮੰਤਰੀ ਨੇ ਅਡਾਨੀ ਦੇ ਐੱਫ.ਪੀ.ਓ. ਵਾਪਸ ਲੈਣ 'ਤੇ ਦਿੱਤਾ ਜਵਾਬ
ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਸਾਡੇ ਦੇਸ਼ 'ਚ ਪਹਿਲੀ ਵਾਰ ਐੱਫ.ਪੀ.ਓ ਵਾਪਸ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਐੱਫ.ਪੀ.ਓ ਵਾਪਸ ਲਏ ਗਏ ਹਨ। ਤੁਸੀਂ ਲੋਕ ਹੀ ਦੱਸੋ ਕਿ ਇਸ ਨਾਲ ਕਿੰਨੀ ਵਾਰ ਭਾਰਤ ਦਾ ਅਕਸ ਖਰਾਬ ਹੋਇਆ ਹੈ ਅਤੇ ਕਿੰਨੀ ਵਾਰ ਐੱਫ.ਪੀ.ਓ. ਵਾਪਸ ਨਹੀਂ ਆਏ ਹਨ? ਐੱਫ.ਪੀ.ਓ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।

ਇਹ ਵੀ ਪੜ੍ਹੋ-ਅਡਾਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਮੂਡੀਜ਼ ਨੇ ਕਿਹਾ-ਪੈਸਾ ਜੁਟਾਉਣ ’ਚ ਹੋਵੇਗੀ ਦਿੱਕਤ
ਆਰ.ਬੀ.ਆਈ ਨੇ ਵੀ ਜਾਰੀ ਕੀਤਾ ਸੀ ਇੱਕ ਬਿਆਨ 
ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਸ਼ੁੱਕਰਵਾਰ ਨੂੰ ਪ੍ਰਤੀਕਿਰਿਆ ਦਿੱਤੀ ਸੀ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਮੀਡੀਆ 'ਚ ਖ਼ਬਰਾਂ ਆਈਆਂ ਹਨ ਜਿਸ 'ਚ ਭਾਰਤੀ ਬੈਂਕਾਂ ਦੇ ਇਕ ਕਾਰੋਬਾਰੀ ਸਮੂਹ ਨੂੰ ਦਿੱਤੇ ਗਏ ਕਰਜ਼ਿਆਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਇੱਥੇ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਰੈਗੂਲੇਟਰ ਅਤੇ ਸੁਪਰਵਾਈਜ਼ਰ ਵਜੋਂ ਆਰ.ਬੀ.ਆਈ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਬੈਂਕਿੰਗ ਸੈਕਟਰ ਅਤੇ ਵਿਅਕਤੀਗਤ ਬੈਂਕਾਂ ਦੀ ਲਗਾਤਾਰ ਨਿਗਰਾਨੀ ਕਰਦਾ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਆਰ.ਬੀ.ਆਈ ਕੋਲ ਸੈਂਟਰਲ ਰਿਪਾਜ਼ਿਟਰੀ ਆਫ ਇੰਫਾਰਮੇਸ਼ਨ ਆਨ ਲਾਰਜ ਕ੍ਰੈਡਿਟ (ਸੀ.ਆਰ.ਆਈ.ਐੱਲ.ਸੀ.) ਡੇਟਾਬੇਸ ਪ੍ਰਣਾਲੀ ਹੈ। ਇੱਥੇ ਬੈਂਕ 5 ਕਰੋੜ ਰੁਪਏ ਅਤੇ ਇਸ ਤੋਂ ਵੱਧ ਦੇ ਆਪਣੇ ਐਕਸਪੋਜ਼ਰ ਦੀ ਰਿਪੋਰਟ ਕਰਦੇ ਹਨ। ਆਰ.ਬੀ.ਆਈ. ਨੇ ਕਿਹਾ ਹੈ ਕਿ ਇਸ ਦੀ ਵਰਤੋਂ ਬੈਂਕਾਂ ਦੇ ਵੱਡੇ ਕਰਜ਼ਿਆਂ 'ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ-Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ
ਅਡਾਨੀ ਨੇ ਵਾਪਸ ਲਿਆ ਸੀ 20,000 ਕਰੋੜ ਰੁਪਏ ਦਾ FPO 
ਦੱਸ ਦੇਈਏ ਕਿ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ (ਏ.ਈ.ਐੱਲ) ਦੇ ਬੋਰਡ ਨੇ ਪੂਰੀ ਤਰ੍ਹਾਂ ਸਬਸਕ੍ਰਾਈਬ ਕੀਤੇ ਗਏ 20,000 ਕਰੋੜ ਦੇ ਫਾਲੋਆਨ ਪਬਲਿਕ ਆਫਰ (ਐੱਫ.ਪੀ.ਓ) ਨੂੰ ਵਾਪਸ ਲੈ ਲਿਆ ਸੀ। ਕੰਪਨੀ ਨੇ ਇਸ ਦੇ ਨਾਲ ਅੱਗੇ ਨਾ ਵਧਣ ਦਾ ਫ਼ੈਸਲਾ ਕੀਤਾ ਸੀ। ਜਿਨ੍ਹਾਂ ਲੋਕਾਂ ਨੇ ਹੁਣ ਤੱਕ ਐੱਫ.ਪੀ.ਓ. ਨੂੰ ਸਬਸਕ੍ਰਾਈਬ ਕੀਤਾ ਹੈ, ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਬੇਮਿਸਾਲ ਸਥਿਤੀ ਅਤੇ ਮੌਜੂਦਾ ਬਜ਼ਾਰ ਦੀ ਅਸਥਿਰਤਾ ਨੂੰ ਦੇਖਦੇ ਹੋਏ, ਕੰਪਨੀ ਦਾ ਉਦੇਸ਼ ਐੱਫ.ਪੀ.ਓ ਆਮਦਨ ਵਾਪਸ ਕਰਕੇ ਅਤੇ ਮੁਕੰਮਲ ਹੋਏ ਲੈਣ-ਦੇਣ ਨੂੰ ਵਾਪਸ ਲੈ ਕੇ ਆਪਣੇ ਨਿਵੇਸ਼ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News