ਕਿਸਾਨਾਂ ਦੇ ਬਣਾਏ ਈਂਧਨ ਨਾਲ ਚੱਲਣਗੇ ਲੜਾਕੂ ਜਹਾਜ਼ ਅਤੇ ਪਲੇਨ, ਨਿਤਿਨ ਗਡਕਰੀ ਨੇ ਕੀਤਾ ਵੱਡਾ ਦਾਅਵਾ

Thursday, Sep 14, 2023 - 02:39 PM (IST)

ਨਵੀਂ ਦਿੱਲੀ : ਹਰ ਸਾਲ ਦੀਵਾਲੀ ਤੋਂ ਬਾਅਦ ਪਰਾਲੀ ਦਾ ਧੂੰਆਂ ਦਿੱਲੀ ਸਮੇਤ ਉੱਤਰ ਭਾਰਤ ਲਈ ਇੱਕ ਵੱਡੀ ਸਮੱਸਿਆ ਹੈ। ਪਰਾਲੀ ਦੇ ਧੂੰਏਂ ਕਾਰਨ ਦਿੱਲੀ ਗੈਸ ਚੈਂਬਰ ਵਰਗੀ ਲੱਗਦੀ ਹੈ। ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਪਰਾਲੀ ਤੋਂ ਈਥਾਨੌਲ ਬਣਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਹੁਣ ਇਸ ਨੂੰ ਘੱਟ ਸਾੜਦੇ ਹਨ।

ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਉਨ੍ਹਾਂ ਨੇ ਬੁੱਧਵਾਰ ਨੂੰ ਇਕ ਸਮਾਗਮ 'ਚ ਬੋਲਦਿਆਂ ਇਹ ਵੱਡਾ ਦਾਅਵਾ ਕੀਤਾ। ਗਡਕਰੀ ਨੇ ਕਿਹਾ ਕਿ ਹੁਣ ਪਰਾਲੀ ਤੋਂ ਇਕ ਲੱਖ ਲੀਟਰ ਈਥਾਨੌਲ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਈਂਧਨ 'ਚ ਈਥਾਨੌਲ ਦੀ ਵਰਤੋਂ 'ਤੇ ਲਗਾਤਾਰ ਜ਼ੋਰ ਦੇ ਰਹੀ ਹੈ। ਅਜਿਹਾ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘਟਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਨਿਤਿਨ ਗਡਕਰੀ ਨੇ ਕੀ ਕਿਹਾ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼

ਪਰਾਲੀ ਤੋਂ ਬਣਾਇਆ ਜਾ ਰਿਹਾ ਹੈ ਬਾਇਓ ਹਵਾਬਾਜ਼ੀ ਬਾਲਣ 

ਗਡਕਰੀ ਨੇ ਪ੍ਰੋਗਰਾਮ 'ਚ ਕਿਹਾ, 'ਅਸੀਂ ਹੁਣ ਦੇਖਾਂਗੇ ਕਿ ਸਰਦੀਆਂ 'ਚ ਪਰਾਲੀ ਨਹੀਂ ਸਾੜੀ ਜਾ ਰਹੀ। ਪਰਾਲੀ ਵਿੱਚ ਮੁੱਲ ਵਾਧਾ ਹੋਇਆ ਹੈ। ਪਾਣੀਪਤ ਵਿੱਚ ਇੰਡੀਅਨ ਆਇਲ ਵਿਚ ਪਰਾਲੀ ਤੋਂ ਇਕ ਲੱਖ ਲੀਟਰ ਈਥਾਨੌਲ ਬਣਾ ਰਹੇ ਹਨ। 150 ਟਨ ਬਾਇਓ ਬਿਟੂਮਨ ਬਣਾਂਦੇ ਹਨ। ਹੁਣ ਬਾਇਓ ਏਵੀਏਸ਼ਨ ਫਿਊਲ ਬਣਾ ਰਹੇ ਹਨ। ਅਸੀਂ ਹੁਣ ਪਾਲਸੀ ਨੂੰ ਸਵੀਕਾਰ ਕਰ ਲਿਆ ਹੈ। ਆਉਣ ਵਾਲੇ ਸਮੇਂ ਵਿੱਚ, ਅਸੀਂ ਆਪਣੇ ਦੇਸ਼ ਵਿੱਚ ਹਵਾਬਾਜ਼ੀ ਬਾਲਣ ਵਿੱਚ 1 ਪ੍ਰਤੀਸ਼ਤ ਬਾਇਓ ਏਵੀਏਸ਼ਨ ਫਿਊਲ ਸ਼ਾਮਲ ਕਰਾਂਗੇ। ਉਹ ਦਿੱਲੀ 'ਚ ਆਯੋਜਿਤ 63ਵੇਂ ਏ.ਸੀ.ਐੱਮ.ਏ. ਦੇ ਸਾਲਾਨਾ ਸੈਸ਼ਨ 'ਚ ਬੋਲ ਰਹੇ ਸਨ।

ਕਿਸਾਨਾਂ ਦੀ ਪਰਾਲੀ 'ਤੇ ਚੱਲਣਗੇ ਹੈਲੀਕਾਪਟਰ

ਕੇਂਦਰੀ ਮੰਤਰੀ ਨੇ ਕਿਹਾ, 'ਹੁਣ ਆਉਣ ਵਾਲੇ 2-3 ਸਾਲਾਂ ਵਿਚ ਵਪਾਰਕ ਹਵਾਈ ਜਹਾਜ਼, ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਕਿਸਾਨਾਂ ਦੁਆਰਾ ਤਿਆਰ ਕੀਤੇ ਗਏ ਬਾਲਣ 'ਤੇ ਚੱਲਣਗੇ। ਉਹ ਦਿਨ ਦੂਰ ਨਹੀਂ। ਪਹਿਲਾਂ ਅਸੀਂ ਸੱਤਵੇਂ ਨੰਬਰ 'ਤੇ ਸੀ, ਅੱਜ ਤੀਜੇ ਨੰਬਰ 'ਤੇ ਹਾਂ। ਦੋ ਮਹੀਨੇ ਪਹਿਲਾਂ ਅਸੀਂ ਜਾਪਾਨ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ 'ਤੇ ਆਏ ਸੀ। ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਮੈਂ ਮੰਤਰੀ ਬਣਨ ਤੋਂ ਪਹਿਲਾਂ 4.5 ਲੱਖ ਕਰੋੜ ਰੁਪਏ ਦਾ ਉਦਯੋਗ ਸੀ ਅਤੇ ਅੱਜ ਇਹ 12.5 ਲੱਖ ਕਰੋੜ ਰੁਪਏ ਦਾ ਉਦਯੋਗ ਬਣ ਗਿਆ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਸਵਦੇਸ਼ੀ ਸਵੈ-ਨਿਰਭਰਤਾ ਬਾਰੇ ਇਹ ਸਭ ਤੋਂ ਵੱਡੀ ਗੱਲ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News