''5-ਜੀ ਦੀ ਪੂਰੀ ਸਮਰੱਥਾ ਦੇ ਇਸਤੇਮਾਲ ਲਈ ਉੱਤਮ ਫਾਈਬਰ ਸੰਰਚਨਾ ਜ਼ਰੂਰੀ''

Thursday, Oct 25, 2018 - 09:21 PM (IST)

ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ  (ਟਰਾਈ)   ਦੇ ਪ੍ਰਮੁੱਖ ਆਰ. ਐੱਸ.  ਸ਼ਰਮਾ ਨੇ ਕਿਹਾ ਕਿ 5-ਜੀ ਅਤੇ ਨਵੀਆਂ ਟੈਕਨਾਲੋਜੀਆਂ ਦੀ ਪੂਰੀ ਸਮਰੱਥਾ ਉਭਾਰਨ ਲਈ ਦੇਸ਼ 'ਚ ਮਜ਼ਬੂਤ ਫਾਈਬਰ ਕੇਬਲ ਨੈੱਟਵਰਕ   ਸੰਰਚਨਾ ਜ਼ਰੂਰੀ ਹੈ। ਸ਼ਰਮਾ ਨੇ ਪੀ. ਐੱਚ. ਡੀ.  ਚੈਂਬਰ ਆਫ ਕਾਮਰਸ ਐਂਡ  ਇੰਡਸਟਰੀ ਵੱਲੋਂ ਆਯੋਜਿਤ ਇਕ ਚਰਚਾ ਸੈਸ਼ਨ 'ਚ ਕਿਹਾ,''ਫਾਈਬਰ ਨੂੰ ਹਕੀਕਤ 'ਚ  ਬਦਲਣ ਲਈ ਜਨਤਕ ਨਿੱਜੀ ਹਿੱਸੇਦਾਰੀ  (ਪੀ. ਪੀ. ਪੀ.)  ਦੀ ਜ਼ਰੂਰਤ ਹੈ।'' ਸ਼ਰਮਾ ਨੇ ਡਾਟਾ ਖਪਤ  ਦੇ ਮਾਮਲੇ 'ਚ ਭਾਰਤ  ਦੇ ਅਮਰੀਕਾ ਵਰਗੇ ਵੱਡੇ ਬਾਜ਼ਾਰਾਂ ਤੋਂ ਵੀ ਅੱਗੇ ਨਿਕਲ ਜਾਣ ਦੀ ਗੱਲ ਦਾ  ਜ਼ਿਕਰ  ਕੀਤਾ ਪਰ ਇਹ ਵੀ ਕਿਹਾ ਕਿ ਹੁਣ ਵੀ ਡਾਟਾ  ਉਪਭੋਗ ਲਈ ਵਾਇਰਲੈੱਸ ਨੈੱਟਵਰਕ  ਦਾ ਹੀ ਇਸਤੇਮਾਲ ਜ਼ਿਆਦਾ ਹੈ।  ਉਨ੍ਹਾਂ ਕਿਹਾ, ''ਅੱਜ   ਦੇ ਸਮੇਂ 'ਚ ਭਾਰਤ ਇਕੱਲਾ ਚੀਨ ਅਤੇ ਅਮਰੀਕਾ 'ਚ ਦੂਰਸੰਚਾਰ ਨੈੱਟਵਕਰਸ ਦੁਆਰਾ  ਸਾਂਝੇ ਤੌਰ 'ਤੇ ਦਿੱਤੇ ਜਾ ਰਹੇ ਡਾਟਾ ਤੋਂ ਜ਼ਿਆਦਾ ਖਰਚ ਕਰ ਰਿਹਾ ਹੈ।  ਇਸ ਦੇ ਨਾਲ  ਹੀ ਭਾਰਤ 'ਚ ਡਾਟਾ ਦੀ ਖਪਤ ਅਮਰੀਕਾ ਦੀ ਔਸਤ ਖਪਤ ਤੋਂ ਦੁੱਗਣੀ ਹੈ ਪਰ ਭਾਰਤ  ਦੇ  ਮਾਮਲੇ 'ਚ 93 ਫੀਸਦੀ ਡਾਟਾ ਵਾਇਰਲੈੱਸ  ਜ਼ਰੀਏ ਆ ਰਿਹਾ ਹੈ ਜਦਕਿ ਫਿਕਸਡ ਲਾਈਨ  ਤੋਂ ਸਿਰਫ 7 ਫੀਸਦੀ।''


Related News