ਤਿਉਹਾਰੀ ਸੀਜ਼ਨ ’ਚ ਈ-ਕਾਮਰਸ ਕੰਪਨੀਆਂ ਦੀ ਬੱਲੇ-ਬੱਲੇ, 12 ਅਰਬ ਡਾਲਰ ’ਤੇ ਪਹੁੰਚ ਸਕਦੀ ਹੈ ਕੁਲ ਵਿਕਰੀ

Saturday, Sep 21, 2024 - 02:33 PM (IST)

ਨਵੀਂ ਦਿੱਲੀ (ਇੰਟ.) - ਦੇਸ਼ ’ਚ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਹੌਲੀ-ਹੌਲੀ ਫੈਸਟਿਵ ਸੀਜ਼ਨ ਜ਼ੋਰ ਫੜ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਨਰਾਤਿਆਂ ਤੋਂ ਲੈ ਕੇ ਦੀਵਾਲੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਅਤੇ ਅਰਥਵਿਵਸਥਾ ਨੂੰ ਤੇਜ਼ੀ ਮਿਲਣ ਵਾਲੀ ਹੈ।

ਇਹ ਵੀ ਪੜ੍ਹੋ :     iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ

ਹਾਲੀਆ ਸਾਲਾਂ ’ਚ ਆਨਲਾਈਨ ਖਰੀਦਦਾਰੀ ਦੇ ਵਧੇ ਟਰੈਂਡ ਨੇ ਈ-ਕਾਮਰਸ ਸੈਕਟਰ ਲਈ ਫੈਸਟਿਵ ਸੀਜ਼ਨ ਨੂੰ ਖਾਸ ਬਣਾ ਦਿੱਤਾ ਹੈ। ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਦੌਰਾਨ ਈ-ਕਾਮਰਸ ਕੰਪਨੀਆਂ ਦੀ ਵਿਕਰੀ ਜ਼ਬਰਦਸਤ ਰਹੇਗੀ।

ਆਨਲਾਈਨ ਵਿਕਰੀ ’ਚ ਆ ਸਕਦੀ ਹੈ ਇੰਨੀ ਤੇਜ਼ੀ

ਮਾਰਕੀਟ ਰਿਸਰਚ ਫਰਮ ਡੇਟਾਮ ਇੰਟੈਲੀਜੈਂਸ ਦੀ ਇਕ ਹਾਲੀਆ ਰਿਪੋਰਟ ਦੱਸਦੀ ਹੈ ਕਿ ਇਸ ਸਾਲ ਫੈਸਟਿਵ ਸੀਜ਼ਨ ’ਚ ਈ-ਕਾਮਰਸ ਕੰਪਨੀਆਂ ਦੀ ਵਿਕਰੀ 12 ਬਿਲੀਅਨ ਡਾਲਰ ਦੇ ਪੱਧਰ ’ਤੇ ਪਹੁੰਚ ਸਕਦੀ ਹੈ। ਪਿਛਲੇ ਸਾਲ ਫੈਸਟਿਵ ਸੀਜ਼ਨ ’ਚ ਕਰੀਬ 9.7 ਬਿਲੀਅਨ ਡਾਲਰ ਦੇ ਸਾਮਾਨ ਦੀ ਆਨਲਾਈਨ ਵਿਕਰੀ ਹੋਈ ਸੀ। ਰਿਸਰਚ ਫਰਮ ਦਾ ਮੰਨਣਾ ਹੈ ਕਿ ਇਸ ਵਾਰ ਫੈਸਟਿਵ ਸੀਜ਼ਨ ਸੇਲ ’ਚ 23 ਫੀਸਦੀ ਦੀ ਤੇਜ਼ੀ ਆਉਣ ਵਾਲੀ ਹੈ।

ਇਹ ਵੀ ਪੜ੍ਹੋ :     PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ

ਰਿਪੋਰਟ ਅਨੁਸਾਰ ਈ-ਕਾਮਰਸ ਕੰਪਨੀਆਂ ਦੀ ਕੁਲ ਵਿਕਰੀ ’ਚ ਚੰਗਾ-ਖਾਸਾ ਯੋਗਦਾਨ ਤੇਜ਼ੀ ਨਾਲ ਵੱਧ ਰਹੇ ਕਵਿਕ ਕਾਮਰਸ ਸੈਗਮੈਂਟ ਦਾ ਰਹਿਣ ਵਾਲਾ ਹੈ। ਕਵਿਕ ਕਾਮਰਸ ਸੈਗਮੈਂਟ ਨਾਲ ਫੈਸਟਿਵ ਸੀਜ਼ਨ ਦੌਰਾਨ ਸੇਲ ’ਚ ਕਰੀਬ 1 ਬਿਲੀਅਨ ਡਾਲਰ ਦਾ ਯੋਗਦਾਨ ਆ ਸਕਦਾ ਹੈ।

ਸਭ ਤੋਂ ਜ਼ਿਆਦਾ ਮੋਬਾਈਲ ਅਤੇ ਫੈਸ਼ਨ ਵਰਗੀਆਂ ਸ਼੍ਰੇਣੀਆਂ ਦੇ ਯੋਗਦਾਨ ਦੀ ਉਮੀਦ

ਰਿਪੋਰਟ ਅਨੁਸਾਰ ਫੈਸਟਿਵ ਸੀਜ਼ਨ ਦੌਰਾਨ ਆਨਲਾਈਨ ਸੇਲ ’ਚ ਸਭ ਤੋਂ ਜ਼ਿਆਦਾ ਯੋਗਦਾਨ ਮੋਬਾਈਲ ਅਤੇ ਫੈਸ਼ਨ ਵਰਗੀਆਂ ਸ਼੍ਰੇਣੀਆਂ ਦਾ ਰਹਿਣ ਵਾਲਾ ਹੈ। ਕੁਲ ਵਿਕਰੀ ’ਚ ਇਨ੍ਹਾਂ ਦਾ ਯੋਗਦਾਨ 50 ਫੀਸਦੀ ਦੇ ਬਰਾਬਰ ਰਹਿ ਸਕਦਾ ਹੈ । ਕਵਿਕ ਕਾਮਰਸ ਦੀ ਹਿੱਸੇਦਾਰੀ ਗਰਾਸਰੀ ਦੀ ਵਿਕਰੀ ’ਚ ਤੇਜ਼ੀ ਨਾਲ ਵੱਧ ਰਹੀ ਹੈ।

ਇਹ ਵੀ ਪੜ੍ਹੋ :    ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ

ਰਿਪੋਰਟ ’ਚ ਉਮੀਦ ਜਤਾਈ ਗਈ ਹੈ ਕਿ ਫੈਸਟਿਵ ਸੀਜ਼ਨ ’ਚ ਗਰਾਸਰੀ ਦੀ ਆਨਲਾਈਨ ਵਿਕਰੀ ’ਚ ਕਵਿਕ ਕਾਮਰਸ ਦਾ ਯੋਗਦਾਨ 50 ਫੀਸਦੀ ’ਤੇ ਪਹੁੰਚ ਸਕਦਾ ਹੈ, ਜੋ ਪਿਛਲੇ ਸਾਲ 37.6 ਫੀਸਦੀ ’ਤੇ ਰਿਹਾ ਸੀ।

27 ਸਤੰਬਰ ਤੋਂ ਫੈਸਟਿਵ ਸੀਜ਼ਨ ਸੇਲ

ਦਰਅਸਲ ਤਿਉਹਾਰੀ ਮਹੀਨਿਆਂ ਦੌਰਾਨ ਹਰ ਸਾਲ ਭਾਰਤ ’ਚ ਵੱਖ-ਵੱਖ ਸੈਕਟਰਾਂ ’ਚ ਵਿਕਰੀ ਤੇਜ਼ ਹੋ ਜਾਂਦੀ ਹੈ। ਤਿਉਹਾਰਾਂ ਦੌਰਾਨ ਲੋਕ ਗਰਾਸਰੀ ਤੋਂ ਲੈ ਕੇ ਕੱਪੜੇ ਅਤੇ ਸਮਾਰਟਫੋਨ ਅਤੇ ਹੋਰ ਘਰੇਲੂ ਸਮੱਗਰੀ ਤੋਂ ਲੈ ਕੇ ਕਾਰ ਅਤੇ ਬਾਈਕ ਤੱਕ ਦੀ ਜੰਮ ਕੇ ਖਰੀਦਦਾਰੀ ਕਰਦੇ ਹਨ। ਫੈਸਟਿਵ ਸੀਜ਼ਨ ਨੂੰ ਧਿਆਨ ’ਚ ਰੱਖ ਕੇ ਈ-ਕਾਮਰਸ ਕੰਪਨੀਆਂ ਸਪੈਸ਼ਲ ਸੇਲ ਵੀ ਲਾਉਂਦੀਆਂ ਹਨ। ਇਸ ਵਾਰ ਐਮਾਜ਼ੋਨ ਅਤੇ ਫਲਿੱਪਕਾਰਟ ਦੇ ਫੈਸਟਿਵ ਸੀਜ਼ਨ ਸੇਲ ਦੀ ਸ਼ੁਰੂਆਤ 27 ਸਤੰਬਰ ਤੋਂ ਹੋ ਰਹੀ ਹੈ।

ਇਹ ਵੀ ਪੜ੍ਹੋ :     iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ

ਇਹ ਵੀ ਪੜ੍ਹੋ :      ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News