ਤਿਓਹਾਰਾਂ ਦੇ ਮੌਕੇ 20 ਫ਼ੀਸਦੀ ਵੱਧ ਸਕਦੀ ਹੈ ਇਲੈਕਟ੍ਰਾਨਿਕਸ ਉਪਕਰਣਾਂ ਦੀ ਵਿਕਰੀ
Monday, Sep 25, 2023 - 10:43 AM (IST)
ਨਵੀਂ ਦਿੱਲੀ (ਭਾਸ਼ਾ)– ਦੱਖਣੀ ਭਾਰਤੀ ਬਾਜ਼ਾਰਾਂ ਵਿੱਚ ‘ਓਣਮ’ ਨਾਲ ਚੰਗੀ ਸ਼ੁਰੂਆਤ ਨਾਲ ਉਤਸ਼ਾਹਿਤ ਉਪਕਰਣ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਨੂੰ ਇਸ ਤਿਓਹਾਰੀ ਸੈਸ਼ਨ ਵਿੱਚ ਵਿਕਰੀ ਵਿੱਚ ਲਗਭਗ 18-20 ਫ਼ੀਸਦੀ ਵਾਧੇ ਦੀ ਉਮੀਦ ਹੈ। ਉਦਯੋਗ ਦਾ ਮੰਨਣਾ ਹੈ ਕਿ ਤਿਓਹਾਰੀ ਸੈਸ਼ਨ ਦਰਮਿਆਨ ਆਈ. ਸੀ. ਸੀ. ਮਰਦ ਕ੍ਰਿਕਟ ਵਿਸ਼ਵ ਕੱਪ ਦੇ ਆਯੋਜਨ ਨਾਲ ਕਾਰੋਬਾਰ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਟੈਲੀਵਿਜ਼ਨ ਦੀ ਵਿਕਰੀ ਵਿੱਚ ਵਾਧਾ ਹੋਵੇਗਾ। ਖ਼ਾਸ ਤੌਰ ’ਤੇ ਵੱਡੇ ਸਕ੍ਰੀਨ ਵਾਲੇ ਟੀ. ਵੀ. ਦੀ ਵਿਕਰੀ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬੈਟਰੀ ਨਾਲ ਚੱਲਣ ਵਾਲੇ ਪਾਰਟੀ ਸਪੀਕਰ, ਸਾਊਂਡਬਾਰ, ਵਾਇਰਲੈੱਸ ਹੈੱਡਫੋਨ ਅਤੇ ਈਅਰ ਬਡਸ ਵਰਗੇ ਆਡੀਓ ਉਤਪਾਦਾਂ ਦੀ ਵਿਕਰੀ ਵੀ ਵਧੇਗੀ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ
ਐੱਲ. ਜੀ. ਇਲੈਕਟ੍ਰਾਨਿਕ, ਪੈਨਾਸੋਨਿਕ ਅਤੇ ਥਾਮਸਨ ਸਮੇਤ ਟੀ. ਵੀ. ਨਿਰਮਾਤਾਵਾਂ ਨੂੰ ਉਮੀਦ ਹੈ ਕਿ 55 ਇੰਚ ਸਕ੍ਰੀਨ ਆਕਾਰ ਨਾਲੋਂ ਵੱਡੇ ਆਕਾਰ ਦੇ ਸਮਾਰਟ ਟੀ. ਵੀ. ਪੈਨਲ ਦੇ ਨਾਲ ਹੀ ਰਵਾਇਤੀ ਅਤੇ ਛੋਟੇ ਆਕਾਰ ਦੇ ਟੀ. ਵੀ. ਦੀ ਵਿਕਰੀ ਵੀ ਵਧੇਗੀ। ਉਦਯੋਗ ਨੂੰ ਕੁਲ ਵਿਕਰੀ ਵਿੱਚ 18 ਤੋਂ 20 ਫ਼ੀਸਦੀ ਵਾਧੇ ਦੀ ਉਮੀਦ ਹੈ। ਵੱਡੇ ਸਕ੍ਰੀਨ ਵਾਲੇ ਟੀ. ਵੀ., ਉੱਚ ਸਮਰੱਥਾ ਵਾਲੇ ਰੈਫਰੀਜਰੇਟਰ ਅਤੇ ਵਾਸ਼ਿੰਗ ਮਸ਼ੀਨ ਵਰਗੇ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਵਿੱਚ 30 ਫ਼ੀਸਦੀ ਤੋਂ ਵਧ ਦਾ ਵਾਧਾ ਹੋਵੇਗਾ। ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆਂ ਨਵੀਂ ਪੇਸ਼ਕਸ਼ ਦੇ ਨਾਲ ਹੀ ਆਕਰਸ਼ਕ ਛੋਟ ਅਤੇ ਵਿਆਜ-ਮੁਕਤ ਵਿੱਤੀ ਯੋਜਨਾਵਾਂ ਨੂੰ ਲਿਆਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਹਾਲਾਂਕਿ ਕਿਫਾਇਤੀ ਸ਼ੁਰੂਆਤੀ ਪੱਧਰ ਦੇ ਉਤਪਾਦਾਂ ਦੀ ਵਿਕਰੀ ਨੂੰ ਲੈ ਕੇ ਚਿੰਤਾਵਾਂ ਵੀ ਹਨ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8