ਫਰਵਰੀ ਮਹੀਨੇ ਭਾਰਤ ਦੇ ਨਿਰਮਾਣ ਖੇਤਰ ਦੀ ਵਾਧਾ ਦਰ ਪੰਜ ਮਹੀਨਿਆਂ ਦੇ ਸਿਖਰ ''ਤੇ ਪੁੱਜੀ

Friday, Mar 01, 2024 - 01:41 PM (IST)

ਨਵੀਂ ਦਿੱਲੀ (ਭਾਸ਼ਾ) - ਕਾਰਖਾਨਾ ਉਤਪਾਦਨ ਅਤੇ ਵਿਕਰੀ ਵਿੱਚ ਤਿੱਖੇ ਵਾਧੇ ਦੇ ਵਿਚਕਾਰ ਫਰਵਰੀ ਵਿੱਚ ਭਾਰਤ ਦੇ ਨਿਰਮਾਣ ਖੇਤਰ ਦੀ ਵਾਧਾ ਦਰ ਪੰਜ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ, ਜਿਸ ਵਿਚ ਘਰੇਲੂ ਅਤੇ ਬਾਹਰੀ ਮੰਗ ਦੀ ਅਹਿਮ ਭੂਮਿਕਾ ਰਹੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਮਾਸਿਕ ਸਰਵੇਖਣ 'ਚ ਦੇਸ਼ ਦੇ ਨਿਰਮਾਣ ਦ੍ਰਿਸ਼ ਦੀ ਬਿਹਤਰ ਹੋਣ ਦੀ ਤਸਵੀਰ ਸਾਹਮਣੇ ਆਈ ਹੈ। ਇਹ ਸਤੰਬਰ, 2023 ਤੋਂ ਬਾਅਦ ਨਿਰਮਾਣ ਖੇਤਰ ਲਈ ਸਭ ਤੋਂ ਵਧੀਆ ਸਥਿਤੀ ਵੱਲ ਇਸ਼ਾਰਾ ਕਰਦਾ ਹੈ। 

ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ

ਮੌਸਮੀ ਤੌਰ 'ਤੇ ਐਡਜਸਟਡ 'ਐੱਚਐੱਸਬੀਸੀ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਇੰਡੈਕਸ' (ਪੀਐੱਮਆਈ) ਫਰਵਰੀ ਵਿਚ ਵੱਧ ਕੇ 56.5 ਹੋ ਗਿਆ, ਜਦਕਿ ਜਨਵਰੀ ਵਿੱਚ ਇਹ 56.9 ਸੀ। PMI ਦੇ ਤਹਿਤ 50 ਤੋਂ ਉੱਪਰ ਸੂਚਕਾਂਕ ਹੋਣ ਦਾ ਮਤਲਬ ਉਤਪਾਦਨ ਦੀਆਂ ਗਤੀਵਿਧੀਆਂ ਵਿੱਚ ਵਿਸਤਾਰ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਗਿਰਾਵਟ ਨੂੰ ਦਰਸਾਉਂਦਾ ਹੈ। ਇਸ ਸਰਵੇਖਣ ਅਨੁਸਾਰ ਫਰਵਰੀ ਵਿੱਚ ਉਤਪਾਦਨ ਪੰਜ ਮਹੀਨਿਆਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਗਿਆ ਅਤੇ ਪਿਛਲੇ ਸਤੰਬਰ ਤੋਂ ਬਾਅਦ ਵਿਕਰੀ ਵਿਚ ਸਭ ਤੋਂ ਤੇਜ਼ ਵਾਧਾ ਹੋਇਆ। ਨਿਰਯਾਤ ਆਦੇਸ਼ਾਂ ਵਿੱਚ ਵੀ 21 ਮਹੀਨਿਆਂ ਦਾ ਸਭ ਤੋਂ ਮਜ਼ਬੂਤ ​​​​ਵਿਸਤਾਰ ਹੋਇਆ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਐੱਚਐੱਸਬੀਸੀ ਦੇ ਅਰਥ ਸ਼ਾਸਤਰੀ ਇਨੇਸ ਲੈਮ ਨੇ ਕਿਹਾ, "ਪੀਐੱਮਆਈ ਅੰਕੜਿਆਂ ਤੋਂ ਸਕੇਂਤ ਮਿਲਦਾ ਹੈ ਕਿ ਘਰੇਲੂ ਅਤੇ ਬਾਹਰੀ ਦੋਵੇਂ ਮੰਗਾਂ ਨਾਲ ਸਮਰਥਤ ਉਤਪਾਦਨ ਵਾਧਾ ਮਜ਼ਬੂਤ ​​ਬਣਿਆ ਹੋਇਆ ਹੈ।" ਵਿਕਾਸ ਦੀ ਰਫ਼ਤਾਰ ਤੇਜ਼ ਹੋਣ ਦੇ ਬਾਵਜੂਦ ਭਾਰਤ ਵਿੱਚ ਨਿਰਮਾਣ ਖੇਤਰ ਦੇ ਰੁਜ਼ਗਾਰ ਵਿੱਚ ਬਹੁਤ ਘੱਟ ਬਦਲਾਅ ਆਇਆ ਹੈ। ਸਰਵੇਖਣ ਅਨੁਸਾਰ, "ਵਸਤੂਆਂ ਦੇ ਉਤਪਾਦਕਾਂ ਨੇ ਦੱਸਿਆ ਕਿ ਕੰਮ 'ਤੇ ਰੱਖੇ ਕਰਮਚਾਰੀਆਂ ਦੀ ਗਿਣਤੀ ਮੌਜੂਦਾ ਲੋੜਾਂ ਲਈ ਕਾਫ਼ੀ ਸੀ।" ਮਹਿੰਗਾਈ ਦੇ ਮੋਰਚੇ 'ਤੇ ਖਰੀਦ ਲਾਗਤ ਮਹਿੰਗਾਈ 43 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ, ਜਿਸ ਨਾਲ ਵਿਕਰੀ ਖ਼ਰਚਿਆਂ ਵਿੱਚ ਮਾਮੂਲੀ ਵਾਧਾ ਹੋਇਆ।

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਕੱਚੇ ਮਾਲ ਦੀਆਂ ਕੀਮਤਾਂ ਵਿੱਚ ਸਾਢੇ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਵਾਧਾ ਹੋਇਆ। ਇਸ ਨਾਲ ਨਿਰਮਾਣ ਕੰਪਨੀਆਂ ਦੇ ਹਾਸ਼ੀਏ 'ਚ ਸੁਧਾਰ ਹੋਇਆ। ਮਜ਼ਬੂਤ ​​ਘਰੇਲੂ ਮੰਗ ਤੋਂ ਇਲਾਵਾ ਆਸਟ੍ਰੇਲੀਆ, ਬੰਗਲਾਦੇਸ਼, ਬ੍ਰਾਜ਼ੀਲ, ਕੈਨੇਡਾ, ਚੀਨ, ਯੂਰਪ, ਇੰਡੋਨੇਸ਼ੀਆ, ਅਮਰੀਕਾ ਅਤੇ ਯੂ.ਏ.ਈ. ਤੋਂ ਮੰਗ ਵਿਚ ਵਾਧਾ ਹੋਣ ਨਾਲ ਨਵੇਂ ਨਿਰਯਾਤ ਆਦੇਸ਼ ਲਗਭਗ ਦੋ ਸਾਲਾਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧੇ ਹਨ। ਸਰਵੇਖਣ ਅਨੁਸਾਰ ਨਿਰਮਾਣ ਕੰਪਨੀਆਂ ਨੇ ਉੱਚ ਉਤਪਾਦਨ ਲੋੜਾਂ ਨੂੰ ਪੂਰਾ ਕਰਨ ਵਿਕਰੀ ਵਿੱਚ ਨਿਰੰਤਰ ਵਾਧਾ ਅਤੇ ਸਟਾਕਾਂ ਨੂੰ ਪੂਰਾ ਕਰਨ ਲਈ ਖਰੀਦਦਾਰੀ ਵਧਾ ਦਿੱਤੀ। ਵਧਦੀ ਮੰਗ ਦੇ ਵਿਚਕਾਰ ਨਿਰਮਾਤਾਵਾਂ ਨੇ ਅੱਗੇ ਵੀ ਤੇਜ਼ੀ ਦਾ ਅਨੁਮਾਨ ਜਤਾਇਆ ਹੈ। 

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News