Nestle ਦੇ ਪ੍ਰੋਡਕਟਸ 'ਚ ਜ਼ਹਿਰੀਲਾ ਤੱਤ ਮਿਲਣ ਦਾ ਖ਼ਦਸ਼ਾ, ਦੁਨੀਆ ਭਰ ਦੇ 25 ਦੇਸ਼ਾਂ 'ਚ ਮਚੀ ਹਾਹਾਕਾਰ
Friday, Jan 23, 2026 - 06:25 PM (IST)
ਬਿਜ਼ਨੈੱਸ ਡੈਸਕ : ਮੈਗੀ, ਕਿਟਕੈਟ ਅਤੇ ਨੇਸਕੈਫੇ ਵਰਗੇ ਮਸ਼ਹੂਰ ਬ੍ਰਾਂਡ ਬਣਾਉਣ ਵਾਲੀ ਦਿੱਗਜ ਕੰਪਨੀ ਨੇਸਲੇ (Nestle) ਦੇ ਬੇਬੀ ਪ੍ਰੋਡਕਟਸ ਨੂੰ ਲੈ ਕੇ ਦੁਨੀਆ ਭਰ ਵਿੱਚ ਹਾਹਾਕਾਰ ਮਚ ਗਈ ਹੈ। ਕੰਪਨੀ ਨੇ ਜ਼ਹਿਰੀਲੇ ਪਦਾਰਥ ਦੀ ਮਿਲਾਵਟ ਦੇ ਖ਼ਦਸ਼ੇ ਕਾਰਨ ਦੁਨੀਆ ਦੇ 25 ਦੇਸ਼ਾਂ ਤੋਂ ਆਪਣੇ ਸ਼ਿਸ਼ੂ ਖੁਰਾਕ (Infant Nutrition) ਉਤਪਾਦਾਂ ਨੂੰ ਵਾਪਸ ਮੰਗਵਾਉਣ (Recall) ਦਾ ਵੱਡਾ ਫੈਸਲਾ ਲਿਆ ਹੈ। ਇਸ ਨੂੰ ਕੰਪਨੀ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਲ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ
ਜਾਣੋ ਕੀ ਹੈ ਪੂਰਾ ਮਾਮਲਾ
ਸੂਤਰਾਂ ਅਨੁਸਾਰ, ਨੇਸਲੇ ਨੇ ਯੂਰਪ ਸਮੇਤ ਕਈ ਦੇਸ਼ਾਂ ਵਿੱਚ ਬੱਚਿਆਂ ਦੇ ਦੁੱਧ ਦੇ ਕੁਝ ਬੈਚਾਂ ਨੂੰ ਵਾਪਸ ਮੰਗਵਾਇਆ ਹੈ। ਕੰਪਨੀ ਨੂੰ ਆਪਣੇ ਇੱਕ ਸਪਲਾਇਰ ਵੱਲੋਂ ਸਪਲਾਈ ਕੀਤੇ ਗਏ ਕੱਚੇ ਮਾਲ ਵਿੱਚ ਕੁਆਲਿਟੀ ਦੀ ਸਮੱਸਿਆ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਤਪਾਦਾਂ ਵਿੱਚ 'Cereulide' ਨਾਂ ਦਾ ਇੱਕ ਜ਼ਹਿਰੀਲਾ ਤੱਤ ਮਿਲ ਸਕਦਾ ਹੈ, ਜੋ ਕੁਝ ਖਾਸ ਬੈਕਟੀਰੀਆ (Bacillus cereus) ਕਾਰਨ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਨ੍ਹਾਂ ਬ੍ਰਾਂਡਾਂ 'ਤੇ ਪਵੇਗਾ ਅਸਰ
ਕੰਪਨੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਸ ਰਿਕਾਲ ਵਿੱਚ ਮੁੱਖ ਤੌਰ 'ਤੇ SMA, BEBA ਅਤੇ NAN ਫਾਰਮੂਲਾ ਦੁੱਧ ਸ਼ਾਮਲ ਹਨ। ਇਹ ਉਤਪਾਦ ਯੂਰਪ, ਤੁਰਕੀ ਅਤੇ ਅਰਜਨਟੀਨਾ ਵਰਗੇ ਦੇਸ਼ਾਂ ਵਿੱਚ ਵੇਚੇ ਗਏ ਸਨ। ਆਸਟਰੀਆ ਦੇ ਸਿਹਤ ਮੰਤਰਾਲੇ ਮੁਤਾਬਕ ਨੇਸਲੇ ਦੀਆਂ 10 ਤੋਂ ਵੱਧ ਫੈਕਟਰੀਆਂ ਦੇ 800 ਤੋਂ ਵੱਧ ਉਤਪਾਦ ਇਸ ਨਾਲ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ
ਸਿਹਤ ਲਈ ਕਿੰਨਾ ਖਤਰਨਾਕ?
ਬ੍ਰਿਟੇਨ ਦੀ ਫੂਡ ਸਟੈਂਡਰਡਜ਼ ਏਜੰਸੀ (FSA) ਨੇ ਚਿਤਾਵਨੀ ਦਿੱਤੀ ਹੈ ਕਿ ਇਹ ਜ਼ਹਿਰੀਲਾ ਪਦਾਰਥ ਦੁੱਧ ਉਬਾਲਣ ਜਾਂ ਪਕਾਉਣ ਨਾਲ ਵੀ ਖਤਮ ਨਹੀਂ ਹੁੰਦਾ। ਇਸ ਨਾਲ ਬੱਚਿਆਂ ਨੂੰ ਉਲਟੀਆਂ, ਪੇਟ ਵਿੱਚ ਮਰੋੜ ਅਤੇ ਫੂਡ ਪੋਇਜ਼ਨਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਅਜੇ ਤੱਕ ਇਨ੍ਹਾਂ ਉਤਪਾਦਾਂ ਕਾਰਨ ਕਿਸੇ ਬਿਮਾਰੀ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ
ਨੇਸਲੇ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਾਜ਼ਾਰ ਵਿੱਚ ਨੇਸਲੇ ਦੇ ਸ਼ੇਅਰਾਂ ਵਿੱਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਗਲੋਬਲ ਬੇਬੀ ਪ੍ਰੋਡਕਟਸ ਮਾਰਕੀਟ ਵਿੱਚ ਨੇਸਲੇ ਦੀ ਲਗਭਗ 25 ਫੀਸਦੀ ਹਿੱਸੇਦਾਰੀ ਹੈ, ਜਿਸਦੀ ਕੀਮਤ ਅਰਬਾਂ ਡਾਲਰ ਹੈ।
ਕੰਪਨੀ ਨੇ ਪ੍ਰਭਾਵਿਤ ਬੈਚਾਂ ਦੇ ਨੰਬਰ ਜਾਰੀ ਕਰ ਦਿੱਤੇ ਹਨ ਅਤੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਉਤਪਾਦਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਅਮਰੀਕੀ ਨਾਕਾਬੰਦੀ ਨਾਲ ਚੀਨ-ਕਿਊਬਾ ਨੂੰ ਵੱਡਾ ਝਟਕਾ, ਵੈਨੇਜ਼ੁਏਲਾ ਦੇ ਤੇਲ ਦੀ ਦੋਵਾਂ ਦੇਸ਼ਾਂ ਨੂੰ ਨਹੀਂ ਹੋਵੇਗੀ ਬਰਾਮਦ
