ਅਮਰੀਕਾ 'ਚ ਤੇਜ਼ੀ, ਡਾਓ ਕਰੀਬ 125 ਅੰਕ ਚੜ੍ਹ ਕੇ ਬੰਦ

02/14/2019 9:08:35 AM

ਮੁੰਬਈ — ਅੱਜ ਏਸ਼ੀਆਈ ਬਜ਼ਾਰਾਂ 'ਚੋਂ ਕਮਜ਼ੋਰ ਸੰਕੇਤ ਮਿਲ ਰਹੇ ਹਨ। SGX ਨਿਫਟੀ ਵੀ ਕਰੀਬ 30 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ ਮਗਰ ਚੀਨ ਦੇ ਨਾਲ ਟ੍ਰੇਡ ਮੁੱਦਾ ਹੱਲ ਹੋਣ ਦੀ ਉਮੀਦ 'ਚ ਕੱਲ੍ਹ ਦੇ ਕਾਰੋਬਾਰ 'ਚ ਡਾਓ ਕਰੀਬ 125 ਅੰਕ ਚੜ੍ਹ ਕੇ ਬੰਦ ਹੋਇਆ। ਅੱਜ ਤੋਂ ਬੀਜਿੰਗ 'ਚ ਯੂ.ਐਸ. ਚੀਨ ਦੇ ਵਿਚ ਦੋ ਦਿਨ ਦੀ ਗੱਲਬਾਤ ਸ਼ੁਰੂ ਹੋਵੇਗੀ।

ਯੂ.ਐਸ.-ਚੀਨ ਦੇ ਵਿਚ ਟ੍ਰੇਡ ਡੀਲ ਦੀ ਉਮੀਦ 'ਚ ਕੱਲ੍ਹ ਦੇ ਕਾਰੋਬਾਰ 'ਚ ਯੂ.ਐਸ. ਚੜ੍ਹ ਕੇ ਬੰਦ ਹੋਏ। ਅੱਜ ਤੋਂ ਬੀਜਿੰਗ 'ਚ ਯੂ.ਐਸ.-ਚੀਨ ਦੇ ਵਿਚ ਦੋ ਦਿਨ ਦੀ ਟ੍ਰੇਡ ਵਾਰਤਾ ਸ਼ੁਰੂ ਹੋ ਰਹੀ ਹੈ। ਕੱਲ੍ਹ ਦੇ ਕਾਰੋਬਾਰ 'ਚ ਡਾਓ ਲਗਾਤਾਰ ਦੂਜੇ ਦਿਨ ਵਾਧੇ ਨਾਲ ਬੰਦ ਹੋਇਆ। ਇਸ ਦੇ ਨਾਲ ਹੀ ਐਸ.ਐਡ.ਪੀ. 500 ਇੰਡੈਕਸ 0.3 ਫੀਸਦੀ ਅਤੇ ਨੈਸਡੈਕ 0.08 ਫੀਸਦੀ ਉੱਪਰ ਬੰਦ ਹੋਇਆ। ਡੋਨਾਲਡ ਟਰੰਪ ਨੇ ਵੀ 2 ਮਾਰਚ ਦੀ ਡੈਡਲਾਈਨ ਟਾਲਣ ਦੇ ਸੰਕੇਤ ਦਿੱਤੇ ਹਨ। ਦੂਜੇ ਪਾਸੇ ਕਰੂਡ ਵਿਚ ਵੀ ਤੇਜ਼ੀ ਆਈ ਹੈ। ਕਰੂਡ 1.5 ਫੀਸਦੀ ਚੜ੍ਹ ਕੇ 64 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ ਹੈ।


Related News