ਜੇਕਰ ਵਾਹਨ ''ਤੇ ਲਗਾਉਂਦੇ ਹੋ ਫਾਸਟੈਗ ਤਾਂ ਮਿਲਣਗੀਆਂ ਇਹ ਵੀ ਸੁਵਿਧਾਵਾਂ

07/17/2020 2:21:54 AM

ਨਵੀਂ ਦਿੱਲੀ–ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਦੋ ਗਜ਼ ਦੀ ਦੂਰੀ ਬਣਾਏ ਰੱਖਣ 'ਚ ਕੇਂਦਰ ਸਰਕਾਰ ਦੀ ਐੱਨ. ਜੀ. ਸਮੇਤ ਪਾਰਕਿੰਗ ਸਹੂਲਤ ਫੀਸ ਦੇ ਭੁਗਤਾਨ 'ਚ ਕਰਨ ਦੀ ਯੋਜਨਾ ਹੈ। ਇਸ ਫੈਸਲੇ ਨਾਲ ਕੋਰੋਨਾ ਤੋਂ ਬਚਾਅ ਤੋਂ ਇਲਾਵਾ ਖਪਤਕਾਰਾਂ ਨੂੰ ਪਾਰਕਿੰਗ 'ਚ ਵੱਧ ਵਸੂਲੀ ਤੋਂ ਵੀ ਛੁਟਕਾਰਾ ਮਿਲੇਗਾ।

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਪਿਛਲੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਫਿਟਨੈੱਸ ਸਰਟੀਫਿਕੇਟ ਹਾਸਲ ਕਰਨ ਲਈ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਾਸਟੈਗ ਨੂੰ ਪੈਟਰੋਲ-ਡੀਜ਼ਲ-ਸੀ. ਐੱਨ. ਜੀ. ਅਤੇ ਪਾਰਕਿੰਗ ਸਹੂਲਤ ਫੀਸ ਦੇ ਭੁਗਤਾਨ ਲਈ ਪ੍ਰਯੋਗ ਕਰਨ ਸਬੰਧੀ ਐਡਵਾਇਜ਼ਰੀ ਛੇਤੀ ਹੀ ਸੂਬਿਆਂ ਨੂੰ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਡਿਸਟੈਂਸਿੰਗ ਤਹਿਤ ਦੋ ਗਜ਼ ਦੀ ਦੂਰੀ ਦਾ ਨਿਯਮ ਰਾਸ਼ਟਰੀ ਰਾਜ ਮਾਰਗਾਂ ਦੇ ਟੋਲ ਪਲਾਜ਼ਾ 'ਤੇ ਬਖੂਬੀ ਹੋ ਰਿਹਾ ਹੈ। ਨਕਦ ਦੀ ਥਾਂ ਆਨਲਾਈਨ ਟੈਕਸ ਦੇ ਭੁਗਤਾਨ ਦੇ ਪ੍ਰਬੰਧ ਨਾਲ ਵਾਹਨ ਡਰਾਈਵਰ ਅਤੇ ਟੋਲ ਕਰਮਚਾਰੀ ਇਕ-ਦੂਜੇ ਦੇ ਸੰਪਰਕ 'ਚ ਨਹੀਂ ਆਉਂਦੇ ਹਨ।

ਕੋਰਨਾ ਇਨਫੈਕਸ਼ਨ ਤੋਂ ਬਚਾਅ 'ਚ ਮਿਲੇਗੀ ਮਦਦ
ਫਾਸਟੈਗ ਨਾਲ ਕੋਰੋਨਾ ਮਹਾਮਾਰੀ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ 'ਚ ਕਾਫੀ ਮਦਦ ਮਿਲ ਰਹੀ ਹੈ। ਫਾਸਟੈਗ ਨਾਲ ਪੈਟਰੋਲ-ਡੀਜ਼ਲ ਅਤੇ ਪਾਰਕਿੰਗ ਸਹੂਲਤ ਫੀਸ ਦੇ ਭੁਗਤਾਨ ਨਾਲ ਲੋਕਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਅ ਕਰਨ 'ਚ ਆਸਾਨੀ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਇਹ ਸਹੂਲਤ ਪੜਾਅਬੱਧ ਤਰੀਕੇ ਨਾਲ ਮਹਾਨਗਰਾਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਤੋਂ ਸ਼ੁਰੂ ਕੀਤੀ ਜਾਵੇਗੀ। ਕਈ ਵੱਡੇ ਸ਼ਹਿਰਾਂ ਬੇਂਗਲੁਰੂ, ਹੈਦਰਾਬਾਦ ਆਦਿ ਸ਼ਹਿਰਾਂ ਦੇ ਏਅਰਪੋਰਟ, ਮਾਮਲ ਦੀ ਪਾਰਕਿੰਗ 'ਚ ਡਿਜ਼ੀਟਲ ਭੁਗਤਾਨ (ਫਾਸਟੈਗ) ਨੂੰ ਸ਼ੁਰੂ ਕੀਤਾ ਜਾ ਚੁੱਕਾ ਹੈ। ਇਥੇ ਪਰੰਪਰਾਗਤ ਨਕਦ ਭੁਗਤਾਨ ਦਾ ਬਦਲ ਵੀ ਰੱਖਿਆ ਗਿਆ ਹੈ।


Karan Kumar

Content Editor

Related News