ਵੱਡੀ ਖ਼ਬਰ! ਗੱਡੀ ਮਾਲਕਾਂ ਲਈ ਲਾਗੂ ਹੋਣ ਜਾ ਰਿਹਾ ਹੈ ਇਹ ਨਵਾਂ ਨਿਯਮ

Thursday, Sep 03, 2020 - 08:27 PM (IST)

ਨਵੀਂ ਦਿੱਲੀ— ਹੁਣ ਗੱਡੀ ਦੀ 'ਥਰਡ ਪਾਰਟੀ ਇੰਸ਼ੋਰੈਂਸ' ਲਈ ਵੀ ਫਾਸਟੈਗ ਲਾਜ਼ਮੀ ਹੋਵੇਗਾ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ 1 ਅਪ੍ਰੈਲ 2021 ਤੋਂ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਅਰਥ ਹੈ ਕਿ ਵੈਲਿਡ ਫਾਸਟੈਗ ਨਹੀਂ ਤਾਂ ਥਰਡ ਪਾਰਟੀ ਬੀਮਾ ਨਹੀਂ, ਬੀਮਾ ਨਾ ਹੋਣ 'ਤੇ ਭਾਰੀ-ਭਰਕਮ ਚਾਲਾਨ ਕੱਟ ਜਾਵੇਗਾ, ਯਾਨੀ ਹਰ ਹਾਲਤ 'ਚ ਵੈਲਿਡ ਫਾਸਟੈਗ ਲਾਉਣਾ ਹੀ ਪਵੇਗਾ।

ਇਕ ਸੂਤਰ ਨੇ ਕਿਹਾ, ''ਇਹ ਪ੍ਰਸਤਾਵ ਹੈ ਕਿ ਬੀਮਾ ਸਰਟੀਫਿਕੇਟ 'ਚ ਸੋਧ ਰਾਹੀਂ ਨਵਾਂ ਥਰਡ ਪਾਰਟੀ ਬੀਮਾ ਲੈਣ ਲਈ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਜਾਵੇ, ਜਿਸ 'ਚ ਵੈਲਿਡ ਫਾਸਟੈਗ ਦੀ ਆਈ. ਡੀ. ਲਈ ਜਾਵੇਗੀ।''

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, 1 ਜਨਵਰੀ 2020 ਤੋਂ ਉਨ੍ਹਾਂ ਸਾਰੀਆਂ ਗੱਡੀਆਂ 'ਤੇ ਵੀ ਫਾਸਟੈਗ ਲੱਗਾ ਹੋਣਾ ਲਾਜ਼ਮੀ ਹੋਵੇਗਾ, ਜਿਨ੍ਹਾਂ ਦਾ ਰਜਿਸਟ੍ਰੇਸ਼ਨ 1 ਦਸੰਬਰ 2017 ਤੋਂ ਪਹਿਲਾਂ ਹੋ ਚੁੱਕਾ ਹੈ। ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਜ਼ਰੂਰੀ ਕੀਤਾ ਸੀ ਕਿ ਟਰਾਂਸਪੋਰਟ ਵਾਹਨਾਂ ਦਾ ਫਿਟਨੈੱਸ ਸਰਟੀਫਿਕੇਟ ਤਾਂ ਹੀ ਰੀਨਿਊ ਹੋਵੇਗਾ ਜੇਕਰ ਉਨ੍ਹਾਂ 'ਤੇ ਵੈਲਿਡ ਫਾਸਟੈਗ ਲੱਗਾ ਹੋਵੇਗਾ।

ਗੌਰਤਲਬ ਹੈ ਕਿ 25 ਅਗਸਤ ਨੂੰ ਰੋਡ ਟਰਾਂਸਪੋਰਟ ਮੰਤਰਾਲਾ ਟੋਲ ਪਲਾਜ਼ਾ ਤੋਂ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲੇ ਡਿਸਕਾਊਂਟ ਲਈ ਵੀ ਫਾਸਟੈਗ ਲਾਜ਼ਮੀ ਕਰ ਚੁੱਕਾ ਹੈ। ਹੁਣ ਇਹ ਡਿਸਕਾਊਂਟ ਸਿਰਫ ਉਨ੍ਹਾਂ ਵਾਹਨਾਂ ਨੂੰ ਮਿਲ ਰਿਹਾ ਹੈ ਜਿਨ੍ਹਾਂ 'ਤੇ ਫਾਸਟੈਗ ਲੱਗਾ ਹੈ। ਹੁਣ ਜੇਕਰ ਤੁਸੀਂ ਨਕਦ ਪੈਸੇ ਦੇ ਕੇ ਟੋਲ ਟੈਕਸ ਦਿੰਦੇ ਹੋ ਤਾਂ ਤੁਹਾਨੂੰ 24 ਘੰਟੇ 'ਚ ਵਾਪਸੀ 'ਤੇ ਮਿਲਣ ਵਾਲੀ ਛੋਟ ਨਹੀਂ ਮਿਲੇਗੀ।


Sanjeev

Content Editor

Related News