‘ਉਤਪਾਦਨ ਲਾਗਤ ਤੋਂ ਘੱਟ ਰੇਟ ’ਤੇ ਆਲੂ ਵੇਚਣ ਨੂੰ ਮਜ਼ਬੂਰ ਕਿਸਾਨ’

Sunday, Jan 31, 2021 - 09:33 AM (IST)

ਨਵੀਂ ਦਿੱਲੀ(ਇੰਟ.) – ਬੀਤੇ ਦੋ ਸਾਲ ਤੋਂ ਖਪਤਕਾਰਾਂ ਦਾ ਬਜਟ ਵਿਗਾੜਨ ਵਾਲੇ ਆਲੂ ਦੇ ਰੇਟ ਇਸ ਸਾਲ ਹੁਣ ਕਿਸਾਨਾਂ ਦਾ ਧੂੰਆਂ ਕੱਢ ਰਹੇ ਹਨ। ਨਵੀਂ ਫਸਲ ਦੇ ਦਬਾਅ ’ਚ ਆਲੂ ਦੇ ਰੇਟ ਇੰਨੇ ਡਿਗ ਚੁੱਕੇ ਹਨ ਕਿ ਇਸ ਸਮੇਂ ਕਿਸਾਨਾਂ ਦੀ ਲਾਗਤ ਵੀ ਨਹੀਂ ਨਿਕਲ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਬੀਜ, ਡੀਜ਼ਲ ਸਮੇਤ ਹੋਰ ਖਰਚੇ ਵਧਣ ਕਾਰਣ ਇਸ ਵਾਰ ਆਲੂ ਦੀ ਲਾਗਤ ਵੀ ਵਧੀ ਹੈ, ਅਜਿਹੇ ’ਚ ਰੇਟ ਡਿਗਣ ਨਾਲ ਨੁਕਸਾਨ ਹੋ ਰਿਹਾ ਹੈ। ਪਿਛਲੀ ਵਾਰ ਬਿਜਾਈ ਦੇ ਸਮੇਂ ਕਿਸਾਨਾਂ ਨੂੰ ਬੀਜ 30 ਤੋਂ 35 ਰੁਪਏ ਕਿਲੋ ਮਿਲਿਆ ਸੀ, ਇਸ ਵਾਰ ਬੀਜ 60 ਤੋਂ 65 ਰੁਪਏ ਪ੍ਰਤੀ ਕਿਲੋ ਤੱਕ ਮਿਲਿਆ ਹੈ।

ਮੁੱਖ ਉਤਪਾਦਕ ਸੂਬੇ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜ਼ਿਲੇ ਦੇ ਕਿਸਾਨ ਬਟੁਕਨਾਰਾਇਣ ਮਿਸ਼ਰਾ ਨੇ ਕਿਹਾ ਕਿ ਕਿਸਾਨਾਂ ਨੂੰ ਆਲੂ ਦੀ ਕੀਮਤ 700 ਤੋਂ 900 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ ਜਦੋਂ ਕਿ ਬਿਜਾਈ ਦੇ ਸਮੇਂ ਬੀਜ ਦੁੱਗਣਾ ਮਹਿੰਗਾ ਹੋਣ ਸਮੇਤ ਹੋਰ ਖਰਚ ਵਧਣ ਕਾਰਣ ਆਲੂ ਉਤਪਾਦਨ ਦੀ ਲਾਗਤ 1,000 ਰੁਪਏ ਕੁਇੰਟਲ ਤੋਂ ਉੱਪਰ ਚਲੀ ਗਈ ਹੈ। ਜਾਹਰ ਹੈ ਕਿ ਆਲੂ ਦੇ ਮੌਜੂਦਾ ਰੇਟ ’ਤੇ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਇਹ ਵੀ ਪਡ਼੍ਹੋ : Paytm ਦੇ ਰਿਹੈ ਮੁਫ਼ਤ ਗੈਸ ਸਿਲੰਡਰ ਦਾ Offer, ਜਾਣੋ ਕਿਹੜੇ ਲੋਕਾਂ ਨੂੰ ਮਿਲੇਗਾ ਲਾਭ

ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਪ੍ਰਧਾਨ ਸ਼੍ਰੀਰਾਮ ਗਾਢਵੇ ਨੇ ਕਿਹਾਕਿ ਆਲੂ ਦੀ ਵਧੀ ਹੋਈ ਉਤਪਾਦਨ ਲਾਗਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ 1,200 ਤੋਂ 1,400 ਰੁਪਏ ਕੁਇੰਟਲ ਕੀਮਤ ਮਿਲਣ ’ਤੇ ਹੀ ਕੁਝ ਲਾਭ ਹੋਵੇਗਾ। ਆਗਰਾ ਮੰਡੀ ਦੇ ਆਲੂ ਕਾਰੋਬਾਰ ਦੀਪਕ ਕੁਮਾਰ ਵੀ ਮੰਨਦੇ ਹਨ ਮੌਜੂਦਾ ਰੇਟ ’ਤੇ ਆਲੂ ਕਿਸਾਨਾਂ ਨੂੰ ਘਾਟਾ ਹੈ ਪਰ ਅੱਗੇ ਕੋਲਡ ਸਟੋਰ ’ਚ ਆਲੂ ਦਾ ਭੰਡਾਰਣ ਹੋਣ ’ਤੇ ਰੇਟਾਂ ’ਚ ਸੁਧਾਰ ਹੋ ਸਕਦਾ ਹੈ।

ਇਹ ਵੀ ਪਡ਼੍ਹੋ : ਮੁੰਬਈ 'ਚ ਹੋਇਆ 22000 ਕਰੋੜ ਦਾ ਘਪਲਾ, ED ਨੇ ਓਮਕਾਰ ਗਰੁੱਪ ਦੇ ਚੇਅਰਮੈਨ ਅਤੇ MD ਨੂੰ ਕੀਤਾ ਗ੍ਰਿਫਤਾਰ

ਨਵੇਂ ਆਲੂ ਦੀ ਆਮਦ ਕਾਰਣ ਡਿਗੇ ਰੇਟ

ਆਜ਼ਾਦਪੁਰ ਮੰਡੀ ਦੇ ਆਲੂ ਕਾਰੋਬਾਰੀ ਵਿਨੇਸ਼ ਕੁਮਾਰ ਨੇ ਕਿਹਾ ਕਿ ਇਸ ਸਮੇਂ ਮੰਡੀ ’ਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਆਲੂ ਦੇ 100 ਤੋਂ ਵੱਧ ਟਰੱਕ ਆ ਰਹੇ ਹਨ ਜੋ ਇਸ ਦੀ ਮੰਗ ਤੋਂ ਵੱਧ ਹੈ, ਇਸ ਲਈ ਆਲੂ ਦੇ ਰੇਟ ਡਿਗ ਰਹੇ ਹਨ। ਇਕ ਹੋਰ ਕਾਰੋਬਾਰੀ ਦੀਪਕ ਮੁਤਾਬਕ ਸਾਰੇ ਉਤਪਾਦਕ ਸੂਬਿਆਂ ’ਚ ਨਵੇਂ ਆਲੂ ਦੀ ਆਮਦ ਜ਼ੋਰਾਂ ’ਤੇ ਹੋਣ ਕਾਰਣ ਆਲੂ ਦੇ ਰੇਟ ਘਟੇ ਹਨ। ਪਿਛਲੇ ਸਾਲ ਲਾਕਡਾਊਨ ਦੇ ਸਮੇਂ ਆਲੂ ਜ਼ਿਆਦਾ ਖਰੀਦਿਆ ਗਿਆ ਸੀ ਅਤੇ ਬਾਅਦ ’ਚ ਮੀਂਹ ਕਾਰਣ ਆਲੂ ਦੀ ਫਸਲ ਨੂੰ ਨੁਕਸਾਨ ਵੀ ਹੋਇਆ ਸੀ, ਜਿਸ ਨਾਲ ਆਲੂ ਕਾਫੀ ਮਹਿੰਗਾ ਹੋ ਗਿਆ ਸੀ। ਇਸ ਵਾਰ ਹੁਣ ਆਲੂ ਦੀ ਖਪਤ ਨਾਰਮਲ ਹੀ ਨਜ਼ਰ ਆ ਰਹੀ ਹੈ। ਅਜਿਹੇ ’ਚ ਅੱਗੇ ਪਿਛਲੇ ਸਾਲ ਵਾਂਗ ਰੇਟ ਵਧਣ ਦੀ ਉਮੀਦ ਨਹੀਂ ਹੈ।

ਇਹ ਵੀ ਪਡ਼੍ਹੋ : ਲੋਕ ਗਾਂ ਦੇ ਗੋਹੇ ਵਾਲੇ ਰੰਗ ਨਾਲ ਘਰ ਕਰਵਾ ਰਹੇ ਪੇਂਟ, 12 ਦਿਨਾਂ 'ਚ ਹੋਈ ਬੰਪਰ ਵਿਕਰੀ

ਇਸ ਸਮੇਂ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਆਲੂ 700 ਤੋਂ 1,000 ਰੁਪਏ ਅਤੇ ਆਗਰਾ ਮੰਡੀ ’ਚ 700 ਤੋਂ 900 ਰੁਪਏ ਵਿਕ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਨੀਂ ਦਿਨੀਂ ਦਿੱਲੀ ਦੀਆਂ ਮੰਡੀਆਂ ’ਚ ਆਲੂ 1,400 ਤੋਂ 1,500 ਰੁਪਏ ਅਤੇ ਆਗਰਾ ਮੰਡੀ ’ਚ 1,200 ਤੋਂ 1,300 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News