ਛੋਟੇ ਕਿਸਾਨਾਂ ਲਈ ''ਕਿੰਨੀ ਵੱਡੀ ਮਦਦ'' ਹੈ ਸਾਲਾਨਾ 6000?
Saturday, Feb 09, 2019 - 01:32 PM (IST)
ਨਵੀਂ ਦਿੱਲੀ—ਅੰਤਰਿਮ ਬਜਟ 'ਚ ਛੋਟੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਸਾਲਾਨਾ ਆਰਥਿਕ ਮਦਦ ਦੇਣ ਦੇ ਮੋਦੀ ਸਰਕਾਰ ਦੇ ਐਲਾਨ ਦੇ ਨਾਲ ਹੀ ਸੱਤਾ ਪੱਖ ਅਤੇ ਵਿਰੋਧੀ ਧਿਰ 'ਚ ਜੁਬਾਨੀ ਜੰਗ ਛਿੜ ਗਈ। ਨਮੂਨਾ ਸਰਵੇਖਣ ਦਫਤਰ (ਐੱਨ.ਐੱਸ.ਐੱਸ.ਓ.) ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਕੜਿਆਂ ਦੇ ਆਧਾਰ 'ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 6 ਹਜ਼ਾਰ ਰੁਪਏ ਦੀ ਸਾਲਾਨਾ ਮਦਦ ਕਿਸਾਨਾਂ ਦੇ ਲਈ ਕਿੰਨੀ ਮੁੱਖ ਹੈ। ਪਤਾ ਚੱੱਲਿਆ ਹੈ ਕਿ ਰਕਮ ਛੋਟੇ ਕਿਸਾਨਾਂ ਦੀ ਔਸਤ ਸਾਲਾਨਾ ਆਮਦਨ ਦਾ 6 ਫੀਸਦੀ ਹਿੱਸਾ ਹੈ।
2012-13 ਦੀ ਤਸਵੀਰ
ਸਾਲ 2016 'ਚ ਐੱਨ.ਐੱਸ.ਐੱਸ.ਓ. ਨੇ ਜੁਲਾਈ 2012 'ਚ ਜੂਨ 2013 ਦੇ ਵਿਚਕਾਰ ਕਿਸਾਨਾਂ ਨੂੰ ਹੋਣ ਵਾਲੀ ਆਮਦਨ 'ਤੇ ਇਕ ਰਿਪੋਰਟ ਜਾਰੀ ਕੀਤੀ। ਇਸ 'ਚ ਔਸਤ ਕਿਸਾਨ ਪਰਿਵਾਰ ਨੂੰ ਪ੍ਰਤੀ ਮਹੀਨੇ 6426 ਭਾਵ ਸਾਲਾਨਾ 77,112 ਰੁਪਏ ਦੀ ਕਮਾਈ ਹੋਣ ਦੀ ਗੱਲ ਕਹੀ ਗਈ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਵਿਧੀ ਯੋਜਨਾ (ਪੀ.ਐੱਮ.ਕਿਸਾਨ) ਦੀ ਯੋਜਨਾ ਲਈ ਕੁਝ ਹੀ ਘੰਟਿਆਂ ਦੇ ਅੰਦਰ ਟਵਿੱਟਰ ਦੇ ਰਾਹੀਂ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਕਿ ਪ੍ਰਿਯ ਨਰਿੰਦਰ ਮੋਦੀ ਜੀ 5 ਸਾਲ ਦੀ ਤੁਹਾਡੀ ਅਸਮਰੱਥਾ ਅਤੇ ਅਹੰਕਾਰ ਨੇ ਸਾਡੇ ਕਿਸਾਨਾਂ ਦਾ ਜੀਵਨ ਬਰਬਾਦ ਕਰ ਦਿੱਤਾ। ਉਨ੍ਹਾਂ ਨੂੰ ਰੋਜ਼ਾਨ 17 ਰੁਪਏ ਦੇਣੇ ਹਰ ਉਸ ਚੀਜ਼ ਦਾ ਅਪਮਾਨ ਹੈ ਜਿਸ ਲਈ ਉਹ ਖੜ੍ਹੇ ਹਨ ਅਤੇ ਕੰਮ ਕਰ ਰਹੇ ਹਨ। ਪੀ.ਐੱਮ.ਮੋਦੀ ਵੀ ਵਿਰੋਧੀ ਧਿਰ ਨੂੰ ਆੜੇ ਹੱਥੀਂ ਲੈਣ ਤੋਂ ਨਹੀਂ ਹਟੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਾਤਾਨੂਕੁਲਿਤ ਕਮਰਿਆਂ 'ਚ ਬੈਠੇ ਲੋਕ ਨਹੀਂ ਸਮਝ ਸਕਦੇ ਕਿ ਦੇਸ਼ ਦੇ ਦੂਰਦਰਾਜ ਅਤੇ ਦੁਰਗਮ ਇਲਾਕਿਆਂ 'ਚ ਰਹਿਣ ਵਾਲੇ ਗਰੀਬ ਕਿਸਾਨਾਂ ਲਈ 6 ਹਜ਼ਾਰ ਰੁਪਏ ਕੀ ਮਾਇਨੇ ਰੱਖਦੇ ਹਨ।
ਕਿਸਾਨਾਂ ਦੀ ਕਮਾਈ
ਕਿਸਾਨਾਂ ਦੇ ਕੋਲ ਭੂਮੀ | ਔਸਤ ਮਾਸਿਕ | ਅਨੁਮਾਨਿਤ ਔਸਤ |
2012-13 | 2018-19 | |
0.01 ਹੈਕਟੇਅਰ ਤੋਂ ਘਟ | 4561 ਰੁਪਏ | 7331 |
0.01 ਤੋਂ 0.04 ਹੈਕਟੇਅਰ | 4152 ਰੁਪਏ | 6474 |
0.41 ਤੋਂ 1.00 ਹੈਕਟੇਅਰ | 5247 ਰੁਪਏ | 8434 |
1.01 ਤੋਂ 2.00 ਹੈਕਟੇਅਰ | 7348 ਰੁਪਏ | 11811 |
2.01 ਤੋਂ 4.00 ਹੈਕਟੇਅਰ | 10730 ਰੁਪਏ | 17247 |
4.01 ਤੋਂ 10.00 ਹੈਕਟੇਅਰ | 19637 ਰੁਪਏ | 31563 |
10 ਹੈਕਟੇਅਰ ਤੋਂ ਜ਼ਿਆਦਾ | 41388 ਰੁਪਏ | 68524 |
6,426 ਰੁਪਏ ਕਿਸਾਨਾਂ ਦੀ ਔਸਤ ਕਮਾਈ ਆਮ ਸਾਲ 2012-13 'ਚ
10,329 ਰੁਪਏ ਔਸਤ ਮਾਸਿਕ ਆਮਦਨ ਹੋਣ ਦਾ ਅਨੁਮਾਨ ਹੈ 2018-19 'ਚ
ਸਰੋਤ:ਐੱਨ.ਐੱਸ.ਐੱਸ.ਓ. ਅਤੇ ਆਰ.ਬੀ.ਆਈ. ਦੇ ਅੰਕੜਿਆਂ 'ਤੇ ਆਧਾਰਿਤ