ਕੋਵਿਡ : 'ਕਾਰਖਾਨਿਆਂ 'ਚ ਆਰਡਰ, ਉਤਪਾਦਨ ਦੀ ਰਫ਼ਤਾਰ ਮੱਧਮ ਪਈ'
Monday, May 03, 2021 - 02:01 PM (IST)
ਨਵੀਂ ਦਿੱਲੀ- ਇਕ ਮਹੀਨਾਵਾਰ ਸਰਵੇਖਣ ਅਨੁਸਾਰ, ਭਾਰਤ ਵਿਚ ਨਿਰਮਾਣ ਖੇਤਰ ਦੀਆਂ ਸਰਗਰਮੀਆਂ ਅਪ੍ਰੈਲ ਵਿਚ ਮੋਟੇ ਤੌਰ 'ਤੇ ਸਥਿਰ ਰਹੀਆਂ ਅਤੇ ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਵਿਚਕਾਰ ਨਵੇਂ ਆਰਡਰ ਅਤੇ ਉਤਪਾਦਨ ਪਿਛਲੇ ਅੱਠ ਮਹੀਨਿਆਂ ਵਿਚ ਸਭ ਤੋਂ ਹੌਲੀ ਰਫ਼ਤਾਰ ਨਾਲ ਵਧੇ ਹਨ।
ਆਈ. ਐੱਚ. ਐੱਸ. ਮਾਰਕੀਟ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਅਪ੍ਰੈਲ ਵਿਚ 55.5 'ਤੇ ਰਿਹਾ, ਜੋ ਮਾਰਚ ਦੇ 55.4 ਨਾਲੋਂ ਥੋੜ੍ਹਾ ਉੱਚਾ ਹੈ।
ਪੀ. ਐੱਮ. ਆਈ. ਵਿਚ 50 ਤੋਂ ਵੱਧ ਅੰਕ ਦਾ ਅਰਥ ਕਾਰੋਬਾਰੀ ਸਰਗਰਮੀਆਂ ਵਿਚ ਵਾਧਾ ਹੈ, ਜਦੋਂ ਕਿ 50 ਤੋਂ ਘੱਟ ਅੰਕ ਆਰਥਿਕ ਸੁਸਤੀ ਦਾ ਸੰਕੇਤ ਹੁੰਦਾ ਹੈ। ਆਈ. ਐੱਚ. ਐੱਸ. ਮਾਰਕੀਟ ਵਿਚ ਅਰਥਸ਼ਾਸਤਰ ਦੀ ਸਹਾਇਤ ਨਿਰਦੇਸ਼ਕ ਪਾਲੀਏਨਾ ਡੀ ਲੀਮਾ ਨੇ ਕਿਹਾ, ''ਕੋਵਿਡ-19 ਸੰਕਟ ਵਿਚਕਾਰ ਅਪ੍ਰੈਲ ਦੇ ਪੀ. ਐੱਮ. ਆਈ. ਨਤੀਜੇ ਨਵੇਂ ਆਰਡਰ ਅਤੇ ਉਤਪਦਨ ਦੀ ਵਿਕਾਸ ਦਰ ਵਿਚ ਗਿਰਾਵਟ ਨੂੰ ਦਰਸਾਉਂਦੇ ਹਨ।" ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਰਮਣ ਦਾ ਪ੍ਰਕੋਪ ਵਧਣ ਨਾਲ ਮੰਗ ਵਿਚ ਹੋਰ ਗਿਰਾਵਟ ਆ ਸਕਦੀ ਹੈ, ਜਦੋਂ ਕਿ ਕੰਪਨੀਆਂ ਪਹਿਲਾਂ ਹੀ ਗਲੋਬਲ ਪੱਧਰ 'ਤੇ ਕੀਮਤਾਂ ਵਿਚ ਵਾਧੇ ਕਾਰਨ ਰੁਕਾਵਟ ਦਾ ਸਾਹਮਣਾ ਕਰ ਰਹੀਆਂ ਹਨ।