ਫੇਸਬੁੱਕ ਨੂੰ ਦਸੰਬਰ ਤਿਮਾਹੀ ''ਚ ਹੋਇਆ 1.50 ਲੱਖ ਕਰੋੜ ਰੁਪਏ ਦਾ ਲਾਭ

01/30/2020 8:16:37 PM

ਨਵੀਂ ਦਿੱਲੀ—ਅਮਰੀਕਾ ਦੀ ਟਾਪ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਨੇ ਦੰਸਬਰ ਤਿਮਾਹੀ 'ਚ ਡਬਲ ਡਿਜ਼ੀਟ ਗ੍ਰੋਥ ਹਾਸਲ ਕੀਤੀ। ਕੰਪਨੀ ਦੀ ਜਾਰੀ ਰਿਪੋਰਟ ਮੁਤਾਬਕ ਦਸੰਬਰ ਤਿਮਾਹੀ 'ਚ ਕੰਪਨੀ ਨੂੰ ਕੁਲ 21.08 ਮਿਲੀਅਨ ਅਮਰੀਕੀ ਡਾਲਰ ਭਾਵ 1,50,629 ਕਰੋੜ ਰੁਪਏ ਦਾ ਰੈਵਿਨਿਊ ਹਾਸਲ ਹੋਇਆ ਜੋ ਪਿਛਲੇ ਸਾਲ ਦੀ ਦਸੰਬਰ ਤਿਮਾਹੀ ਦੇ 16.9 ਬਿਲੀਅਨ ਡਾਲਰ ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਹੈ।

ਸਾਲਾਨਾ ਰੈਵਿਨਿਊ 'ਚ 27 ਫੀਸਦੀ ਦਾ ਵਾਧਾ
ਉੱਥੇ ਕੰਪਨੀ ਦਾ ਸਾਲ 2019 'ਚ ਸਾਲਾਨਾ ਰੈਵਿਨਿਊ 27 ਫੀਸਦੀ ਵਧ ਕੇ 70.7 ਬਿਲੀਅਨ ਡਾਲਰ ਹੋ ਗਿਆ ਜੋ ਇਕ ਸਾਲ ਪਹਿਲਾਂ ਤਕ 55.8 ਫੀਸਦੀ ਸੀ। ਫੇਸਬੁੱਕ ਨੂੰ ਉਮੀਦ ਪ੍ਰਤੀ ਸ਼ੇਅਰ 2.56 ਡਾਲਰ ਮੁਨਾਫੇ ਦੀ ਸੀ ਪਰ ਮੁਨਾਫਾ ਅਨੁਮਾਨ ਤੋਂ ਕਿਤੇ ਜ਼ਿਆਦਾ ਰਿਹਾ। ਸੋਸ਼ਲ ਨੈੱਟਵਰਕਿੰਗ ਦਿੱਗਜ ਨੇ ਐਡਵਰਟਾਈਜਿੰਗ ਰੈਵਿਨਿਊ 'ਚ ਕਰੀਬ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਚੌਥੀ ਤਿਮਾਹੀ 'ਚ ਕਰੀਬ 20.7 ਫੀਸਦੀ ਰਿਹਾ। ਇਹ ਅੰਕੜਾ ਇਕ ਸਾਲ ਪਹਿਲੇ ਤਕ 16.6 ਬਿਲੀਅਨ ਡਾਲਰ ਸੀ।

ਦਸੰਬਰ ਤਿਮਾਹੀ 'ਚ ਕੁਲ ਕਮਾਈ 7.3 ਬਿਲੀਅਨ ਡਾਲਰ
ਇਸ ਤਿਮਾਹੀ 'ਚ ਕੁਲ ਕਮਾਈ 7.3 ਬਿਲੀਅਨ ਡਾਲਰ ਸੀ, ਜਿਸ 'ਚ 7 ਫੀਸਦੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਵਿੱਤੀ ਸਾਲ 2018 ਦੇ ਮੁਕਾਬਲੇ ਵਿੱਤੀ ਸਾਲ 2019 'ਚ ਸਾਲਾਨਾ ਕਮਾਈ 16 ਫੀਸਦੀ ਡਿੱਗ ਕੇ 22.1 ਬਿਲੀਅਨ ਹੋ ਗਈ। ਫੇਸਬੁੱਕ ਨੇ ਕਿਹਾ ਕਿ ਦਸੰਬਰ 2019 'ਚ ਔਸਤਾਨ ਰੋਜ਼ਾਨਾ ਐਖਟੀਵ ਯੂਜ਼ਰ ਕਰੀਬ 1.66 ਬਿਲੀਅਨ ਰਹੇ। ਇਹ ਅੰਕੜਾ ਪਹਿਲੇ ਸਾਲ ਦੇ ਮੁਕਾਬਲੇ 9 ਫੀਸਦੀ ਜ਼ਿਆਦਾ ਹੈ। ਉੱਥੇ, ਦਸੰਬਰ 2019 'ਚ ਮੰਥਲੀ ਐਕਟੀਵ ਯੂਜ਼ਰ 2.50 ਬਿਲੀਅਨ ਰਹੇ। ਇਸ 'ਚ ਵੀ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਫੇਸਬੁੱਕ ਦੀ ਫੈਮਿਲੀ ਸਰਵਿਸ ਲਾਗਆਊਟ ਕਰਨ ਵਾਲੇ ਮੰਥਲੀ ਐਕਟੀਵ ਯੂਜ਼ਰ ਕਰੀਬ 2.89 ਬਿਲੀਅਨ ਡਾਲਰ ਰਿਹਾ।


Karan Kumar

Content Editor

Related News