ਐੱਫ. ਪੀ. ਆਈ. ਨੇ ਕੀਤਾ 3.55 ਅਰਬ ਡਾਲਰ ਦਾ ਨਿਵੇਸ਼

Monday, Jun 19, 2017 - 06:22 PM (IST)

ਨਵੀਂ ਦਿੱਲੀ—ਵੱਖ-ਵੱਖ ਵਸਤੂਆਂ 'ਤੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੀ ਦਰ ਨੂੰ ਅੰਤਿਮ ਰੂਪ ਦਿੱਤੇ ਜਾਣ ਅਤੇ ਮਾਨਸੂਨ ਦੇ ਆਮ ਰਹਿਣ ਦੇ ਅੰਦਾਜ਼ਿਆਂ ਦੌਰਾਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੂਨ 'ਚ ਭਾਰਤੀ ਪੂੰਜੀ ਬਾਜ਼ਾਰ 'ਚ ਹੁਣ ਤੱਕ 3.55 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ 'ਚ ਵਿਸ਼ੇਸ਼ ਗੱਲ ਇਹ ਹੈ ਕਿ ਇਸ 'ਚ ਜ਼ਿਆਦਾਤਰ ਨਿਵੇਸ਼ ਬ੍ਰਾਂਡ ਬਾਜ਼ਾਰ 'ਚ ਕੀਤਾ ਗਿਆ ਹੈ।
ਹੇਮਾਂਗ ਜਾਨੀ ਨੇ ਕਿਹਾ ਕਿ 10 ਸਾਲ ਦੇ ਬਾਂਡ 'ਤੇ ਭਾਰਤ ਅਤੇ ਅਮਰੀਕਾ 'ਚ ਵਿਆਜ ਅਜੇ ਵੀ 4.5 ਤੋਂ 5 ਫੀਸਦੀ ਵਿਚਾਲੇ ਹੈ। ਇਸ ਨਾਲ ਭਾਰਤੀ ਕਰੰਸੀ ਨੂੰ ਲੈ ਕੇ ਸਥਿਰ ਰੁਖ ਬਣਿਆ ਹੋਇਆ ਹੈ, ਜਿਸ ਨਾਲ ਐੱਫ. ਪੀ. ਆਈ. ਦਾ ਬਾਂਡ ਬਾਜ਼ਾਰ 'ਚ ਪ੍ਰਵਾਹ ਵਧਿਆ ਹੈ।
ਨਵੇਂ ਡਿਪਾਜ਼ਿਟਰੀ ਡਾਟੇ ਅਨੁਸਾਰ 1 ਤੋਂ 16 ਜੂਨ ਦੇ ਵਿਚਾਲੇ ਐੱਫ. ਪੀ. ਆਈ. ਦਾ ਇਕਵਿਟੀ 'ਚ ਨਿਵੇਸ਼ 4,022 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ 'ਚ 18,821 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਐੱਫ. ਪੀ. ਆਈ. ਦਾ ਕੁਲ ਨਿਵੇਸ਼ 22,844 ਕਰੋੜ ਭਾਵ 3.55 ਅਰਬ ਡਾਲਰ ਰਿਹਾ।


Related News