ਵਿਸਤਾਰਾ, SBI ਨੇ ਸਾਂਝੇਦਾਰੀ 'ਚ ਪੇਸ਼ ਕੀਤਾ ਕ੍ਰੈਡਿਟ ਕਾਰਡ

Tuesday, Nov 26, 2019 - 05:23 PM (IST)

ਵਿਸਤਾਰਾ, SBI ਨੇ ਸਾਂਝੇਦਾਰੀ 'ਚ ਪੇਸ਼ ਕੀਤਾ ਕ੍ਰੈਡਿਟ ਕਾਰਡ

ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ ਅਤੇ ਏਅਰਲਾਈਨ ਕੰਪਨੀ ਵਿਸਤਾਰਾ ਨੇ ਮੰਗਲਵਾਰ ਨੂੰ ਇਕ ਪ੍ਰੀਮੀਅਮ ਕ੍ਰੈਡਿਟ ਕਾਰਡ ਪੇਸ਼ ਕੀਤਾ ਹੈ। ਉਸ ਦੇ ਰਾਹੀਂ ਉੁਪਯੋਗਕਰਤਾ ਮੁਫਤ ਟਿਕਟ ਰੱਦ ਕਰਨ, ਲਾਊਂਜ ਸੇਵਾ ਅਤੇ ਹੋਰ ਫਲਾਇਰ ਪੁਆਇੰਟ ਵਰਗੀਆਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ।
ਵਿਸਤਾਰਾ ਨੇ ਇਕ ਬੁਲੇਟਿਨ 'ਚ ਕਿਹਾ ਕਿ ਕਈ ਲਾਭ ਅਤੇ ਸੁਵਿਧਾਵਾਂ ਦੇ ਨਾਲ 'ਕਲੱਬ ਵਿਸਤਾਰ ਐੱਸ.ਬੀ.ਆਈ.' ਕਾਰਡ ਦੇ ਦੋ ਆਡੀਸ਼ਨ ਪੇਸ਼ ਕੀਤੇ ਗਏ ਹਨ। ਇਸ 'ਚ ਮੁਫਤ ਟਿਕਟ ਰੱਦ ਕਰਨ, ਕਲੱਬ ਵਿਸਤਾਰ ਸਿਲਵਰ/ਬੇਸ ਸ਼੍ਰੇਣੀ ਦੀ ਮੈਂਬਰਸ਼ਿੱਪ ਅਤੇ ਯਾਤਰਾ ਦੀ ਸ਼੍ਰੇਣੀ ਨੂੰ ਅਪਗ੍ਰੇਡ ਕਰਨ ਲਈ ਵਾਊਡਰ ਵਰਗੀਆਂ ਸੁਵਿਧਾਵਾਂ ਸ਼ਾਮਲ ਹਨ। ਇਸ ਦੇ ਇਲਾਵਾ ਯਾਤਰਾ ਬੀਮਾ ਸੁਰੱਖਿਆ, ਲਾਊਂਜ ਲਈ ਵਾਊਚਰ ਅਤੇ ਆਕਰਸ਼ਕ ਰਿਵਾਰਡ ਵੀ ਮਿਲੇਗਾ।


author

Aarti dhillon

Content Editor

Related News