ਬਰਾਮਦ ਇਕ ਤੋਂ 21 ਜੁਲਾਈ ਦਰਮਿਆਨ 45.13 ਫੀਸਦੀ ਵਧੀ : ਵਪਾਰ ਮੰਤਰਾਲਾ ਅੰਕੜਾ’

Saturday, Jul 24, 2021 - 11:24 AM (IST)

ਬਰਾਮਦ ਇਕ ਤੋਂ 21 ਜੁਲਾਈ ਦਰਮਿਆਨ 45.13 ਫੀਸਦੀ ਵਧੀ : ਵਪਾਰ ਮੰਤਰਾਲਾ ਅੰਕੜਾ’

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਬਰਾਮਦ ਇਸ ਮਹੀਨੇ 1 ਤੋਂ 21 ਜੁਲਾਈ ਦਰਮਿਆਨ 45.13 ਫੀਸਦੀ ਵਧ ਕੇ 22.48 ਅਰਬ ਡਾਲਰ ਰਹੀ। ਰਤਨ ਅਤੇ ਗਹਿਣਾ, ਪੈਟਰੋਲੀਅਮ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਬਰਾਮਦ ਵਧੀ ਹੈ।

ਵਪਾਰ ਮੰਤਰਾਲਾ ਦੇ ਅਸਥਾਈ ਅੰਕੜਿਆਂ ਮੁਤਾਬਕ ਦਰਾਮਦ ਵੀ ਇਸ ਦੌਰਾਨ 64.82 ਫੀਸਦੀ ਵਧ ਕੇ 31.77 ਅਰਬ ਡਾਲਰ ਰਹੀ। ਇਸ ਨਾਲ ਵਪਾਰ ਘਾਟਾ 9.29 ਅਰਬ ਡਾਲਰ ਰਿਹਾ। ਰਤਨ ਅਤੇ ਗਹਿਣਾ, ਪੈਟਰੋਲੀਅਮ ਅਤੇ ਇੰਜੀਨੀਅਰਿੰਗ ਬਰਾਮਦ ਇਕ ਤੋਂ 21 ਜੁਲਾਈ ਦੌਰਾਨ ਕ੍ਰਮਵਾਰ 42.45 ਕਰੋੜ ਡਾਲਰ, 92.333 ਕਰੋੜ ਡਾਲਰ ਅਤੇ 55.14 ਕਰੋੜ ਡਾਲਰ ਰਹੀ। ਪੈਟਰੋਲੀਅਮ, ਕੱਚਾ ਤੇਲ ਅਤੇ ਉਤਪਾਦਾਂ ਦੀ ਦਰਾਮਦ 77.5 ਫੀਸਦੀ ਵਧ ਕੇ 1.16 ਅਰਬ ਡਾਲਰ ਰਹੀ।

ਸਮੀਖਿਆ ਅਧੀਨ ਮਿਆਦ ’ਚ ਅਮਰੀਕਾ ਨੂੰ ਬਰਾਮਦ 51 ਫੀਸਦੀ ਵਧ ਕੇ 49.324 ਕਰੋੜ ਡਾਲਰ, ਸੰਯੁਕਤ ਅਰਬ ਅਮੀਰਾਤ ਨੂੰ 127 ਫੀਸਦੀ ਵਧ ਕੇ 37.336 ਕਰੋੜ ਡਾਲਰ ਅਤੇ ਬ੍ਰਾਜ਼ੀਲ ਨੂੰ ਬਰਾਮਦ 212 ਫੀਸਦੀ ਵਧ ਕੇ 14.45 ਕਰੋੜ ਡਾਲਰ ਰਹੀ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਬਰਾਮਦ ’ਚ ਸਾਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ ’ਚ ਬਰਾਮਦ 48.34 ਫੀਸਦੀ ਵਧ ਕੇ 32.5 ਅਰਬ ਡਾਲਰ ਰਹੀ ਸੀ ਜਦ ਕਿ ਵਪਾਰ ਘਾਟਾ 9.37 ਅਰਬ ਡਾਲਰ ਸੀ। ਮੰਤਰਾਲਾ ਪੂਰੇ ਜੁਲਾਈ ਦਾ ਅੰਤਿਮ ਅੰਕੜਾ ਅਗਲੇ ਮਹੀਨੇ ਜਾਰੀ ਕਰੇਗਾ।


author

Harinder Kaur

Content Editor

Related News