ਦਸੰਬਰ ''ਚ ਮਹਿੰਗੀ ਹੋਈ ਵਿਦੇਸ਼ ਦੀ ਉਡਾਣ, 3 ਗੁਣਾ ਵਧਿਆ ਹਵਾਈ ਕਿਰਾਇਆ

Tuesday, Dec 03, 2019 - 04:30 PM (IST)

ਦਸੰਬਰ ''ਚ ਮਹਿੰਗੀ ਹੋਈ ਵਿਦੇਸ਼ ਦੀ ਉਡਾਣ, 3 ਗੁਣਾ ਵਧਿਆ ਹਵਾਈ ਕਿਰਾਇਆ

ਮੁੰਬਈ—ਜੇਕਰ ਤੁਸੀਂ ਇਨ੍ਹਾਂ ਸਰਦੀਆਂ 'ਚ ਵਿਦੇਸ਼ ਯਾਤਰਾ 'ਤੇ ਜਾਣ ਦਾ ਪਲਾਨ ਬਣਾ ਰਹੇ ਹੋ ਪਰ ਉਸ ਲਈ ਪਹਿਲਾਂ ਤੋਂ ਬੁਕਿੰਗ ਨਹੀਂ ਕੀਤੀ ਹੈ ਤਾਂ ਤੁਹਾਡੀ ਜੇਬ ਹਲਕੀ ਹੋਣ ਵਾਲੀ ਹੈ। ਅਮਰੀਕਾ ਅਤੇ ਯੂਰਪ ਦੇ ਮੁੱਖ ਰੂਟਾਂ ਦਾ ਕਿਰਾਇਆ ਤਿੰਨ ਗੁਣਾ ਤੱਕ ਵਧ ਗਿਆ ਹੈ। ਅਜਿਹਾ ਜੈੱਟ ਏਅਰਵੇਜ਼ ਦਾ ਬਿਜ਼ਨੈੱਸ ਠੱਪ ਹੋਣ ਕਾਰਨ ਹੋਇਆ ਹੈ, ਜੋ ਅਪ੍ਰੈਲ 'ਚ ਕੰਮਕਾਜ਼ ਬੰਦ ਕਰਨ ਤੱਕ ਦੇਸ਼ ਦੀ ਦੂਜੀ ਸਭ ਤੋਂ ਵੱਡੀ ਇੰਟਰਨੈਸ਼ਨਲ ਹਵਾਬਾਜ਼ੀ ਕੰਪਨੀ ਹੈ।
ਡਿਸਕਾਊਂਟ ਦੀਆਂ ਗੁੰਜਾਇਸ਼ਾਂ ਖਤਮ ਹੋਣ ਕਾਰਨ ਕਈਆਂ ਨੇ ਆਪਣੇ ਹਾਲੀਡੇਅ ਪਲਾਨ ਠੰਡੇ ਬਸਤੇ 'ਚ ਪਾ ਦਿੱਤੇ ਹਨ।
3 ਗੁਣਾ ਵਧਿਆ ਹਵਾਈ ਕਿਰਾਇਆ
ਦਸੰਬਰ ਦੇ ਏਵਰੇਜ਼ ਫੇਅਰ ਡਾਟਾ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਯਾਤਰਾ ਤੋਂ ਕੁਝ ਹੀ ਦਿਨ ਪਹਿਲਾਂ ਟਿਕਟ ਬੁੱਕ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਟ੍ਰੈਲਰ ਐਗਰੀਗੇਟਰ ਇਕਸਗੋ ਦੇ ਮੁਤਾਬਕ ਦਿੱਲੀ ਤੋਂ ਪੈਰਿਸ ਦੀ ਟਿਕਟ ਦੀ ਕੀਮਤ 1,14,642 ਰੁਪਏ ਹੈ, ਜੋ ਪਿਛਲੇ ਸਾਲ ਦੇ ਦਸੰਬਰ 'ਚ 40,020 ਰੁਪਏ ਸੀ। ਮੁੰਬਈ ਤੋਂ ਲੰਡਨ ਦੀ ਟਿਕਟ 1,23,021 ਰੁਪਏ ਦੀ ਹੈ ਜਿਸ ਦੀ ਕੀਮਤ ਪਿਛਲੇ ਸਾਲ 53,041 ਰੁਪਏ ਸੀ।
ਹਵਾਈ ਕਿਰਾਏ 'ਚ ਜਾਰੀ ਰਹੇਗਾ ਵਾਧਾ
ਐਨਾਲਿਸਟਾਂ ਦਾ ਕਹਿਣਾ ਹੈ ਕਿ ਜੈੱਟ ਦੀ ਕਮੀ ਪੂਰੀ ਹੋਣ ਤੱਕ ਟਿਕਟਾਂ ਦੇ ਭਾਅ ਮਹਿੰਗੇ ਬਣੇ ਰਹਿਣਗੇ। ਇਕਸਗੋ ਦੇ ਸੀ.ਈ.ਓ. ਆਲੋਕ ਬਾਜਪੇਈ ਨੇ ਦੱਸਿਆ ਕਿ ਸਰਦੀਆਂ 'ਚ ਸੈਰ-ਸਪਾਟੇ ਦੀ ਮੰਗ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਟਿਕਟਾਂ ਦੀਆਂ ਕੀਮਤਾਂ ਆਸਾਮਾਨ ਛੂਹ ਰਹੀ ਹੈ। ਡੋਮੈਸਟਿਕ ਕੈਪੇਸਿਟੀ ਆਪਣੇ ਪੁਰਾਣੇ ਪੱਧਰ 'ਤੇ ਆ ਗਈ ਹੈ ਪਰ ਜੈੱਟ ਦੀ ਯੂਰਪ ਅਤੇ ਅਮਰੀਕਾ ਦੀ ਵੱਡੀ ਸਰਵਿਸ ਦੀ ਕਮੀ ਪੂਰੀ ਕਰਨ 'ਚ ਸਮਾਂ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਕੌਮਾਂਤਰੀ ਏਅਰਲਾਈਨਸ ਨੇ ਸਰਦੀਆਂ ਦੇ ਦੌਰਾਨ ਯੂਰਪ ਜਾਣ ਵਾਲੀ ਫਲਾਈਟ ਦੀ ਗਿਣਤੀ ਵਧਾਉਣ ਦਾ ਹਾਲ ਹੀ 'ਚ ਐਲਾਨ ਕੀਤਾ ਸੀ। ਹਾਲਾਂਕਿ ਜਦੋਂ ਤੱਕ ਕੈਪੇਸਿਟੀ 'ਚ ਆਏ ਅੰਤਰ ਦੀ ਪੂਰਤੀ ਨਹੀਂ ਹੁੰਦੀ ਹੈ, ਏਅਰ ਫੇਅਰ ਮਹਿੰਗੇ ਬਣੇ ਰਹਿਣਗੇ।
ਵਿਸਤਾਰ ਅਤੇ ਇੰਡੀਗੋ ਅਗਲੇ ਸਾਲ ਭਾਰਤ-ਲੰਡਨ ਸੈਕਟਰ 'ਚ ਨਵੀਂਆਂ ਫਲਾਈਟਾਂ ਸ਼ੁਰੂ ਕਰ ਸਕਦੀ ਹੈ। ਹੋਰ ਰੂਟਾਂ 'ਤੇ ਫਲਾਈਟਸ ਦੀ ਗਿਣਤੀ ਵਧਣ 'ਚ ਅਜੇ ਸਮਾਂ ਲੱਗੇਗਾ। ਵਿਸਤਾਰਾ ਅਗਲੇ ਸਾਲ ਨਿਊਯਾਰਕ ਜਾਂ ਸੈਨ ਫ੍ਰਾਂਸਿਸਕੋ ਦੇ ਲਈ ਫਲਾਈਟਸ ਦੀ ਗਿਣਤੀ ਵਧਾ ਸਕਦੀ ਹੈ। ਅਮਰੀਕੀ ਏਅਰਲਾਈਨਸ ਨੇ ਭਾਰਤ ਤੋਂ ਕਨੈਕਿਟੀਵਿਟੀ ਵਧਾਉਣ ਦੀ ਘੋਸ਼ਣਾ ਕੀਤੀ ਹੈ।


author

Aarti dhillon

Content Editor

Related News