ਐਵਰੇਸਟ ਇੰਡਸਟਰੀਜ਼ ਦਾ ਮੁਨਾਫਾ 73.2 ਫੀਸਦੀ ਵਧਿਆ

Thursday, Jul 26, 2018 - 10:53 AM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐਵਰੇਸਟ ਇੰਡਸਟਰੀਜ਼ ਦਾ ਮੁਨਾਫਾ 73.2 ਫੀਸਦੀ ਵਧ ਕੇ 29.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐਵਰੇਸਟ ਇੰਡਸਟਰੀ ਦਾ ਮੁਨਾਫਾ 17 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐਵਰੇਸਟ ਇੰਡਸਟਰੀ ਦੀ ਆਮਦਨ 18.5 ਫੀਸਦੀ ਵਧ ਕੇ 417 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐਵਰੇਸਟ ਇੰਡਸਟਰੀਜ਼ ਦੀ ਆਮਦਨ 352 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਐਵਰੇਸਟ ਇੰਡਸਟਰੀਜ਼ ਦਾ ਐਬਿਟਡਾ 32.5 ਕਰੋੜ ਰੁਪਏ ਤੋਂ ਵਧ ਕੇ 42.7 ਕਰੋੜ ਰੁਪਏ ਹੋ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਐਵਰੇਸਟ ਇੰਡਸਟਰੀਜ਼ ਦਾ ਐਬਿਟਡਾ ਮਾਰਜਨ 9.2 ਫੀਸਦੀ ਤੋਂ ਵਧ ਕੇ 10.2 ਫੀਸਦੀ ਰਿਹਾ ਹੈ।


Related News