ਯੂਰਪੀ ਸੰਘ ਨੇ ਨਿਰਯਾਤ ਲਈ 102 ਹੋਰ ਭਾਰਤੀ ਸਮੁੰਦਰੀ ਉਤਪਾਦ ਇਕਾਈਆਂ ਨੂੰ ਦਿੱਤੀ ਮਨਜ਼ੂਰੀ
Wednesday, Sep 10, 2025 - 12:11 PM (IST)

ਨਵੀਂ ਦਿੱਲੀ- ਯੂਰਪੀ ਸੰਘ (ਈਯੂ) ਨੇ ਭਾਰਤ ਤੋਂ 102 ਵਾਧੂ ਸਮੁੰਦਰੀ ਉਤਪਾਦ ਇਕਾਈਆਂ ਨੂੰ ਨਿਰਯਾਤ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਇਹ ਉਤਪਾਦ ਇਕਾਈਆਂ ਯੂਰਪੀ ਸੰਘ ਨੂੰ ਸਪਲਾਈ ਕਰਨ ਦੇ ਯੋਗ ਹੋ ਗਈਆਂ ਹਨ। ਯੂਰਪੀ ਸੰਘ ਦੇਸ਼ ਦਾ ਦੂਜਾ ਸਭ ਤੋਂ ਵੱਡੀ ਸਮੁੰਦਰੀ ਭੋਜਨ ਨਿਰਯਾਤ ਸਥਾਨ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ, ਕੁੱਲ 604 ਭਾਰਤੀ ਇਕਾਈਆਂ ਯੂਰਪੀ ਸੰਘ ਵਲੋਂ ਸੁਚੀਬੱਧ ਹੋ ਗਈਆਂ ਹਨ। ਅਧਿਕਾਰੀ ਨੇ ਕਿਹਾ,''ਇਸ ਕਦਮ ਨਾਲ ਯੂਰਪੀ ਸੰਘ ਨੂੰ ਭਾਰਤ ਦੇ ਸਮੁੰਦਰੀ ਭੋਜਨ ਨਿਰਯਾਤ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਸਾਡੇ ਸਮੁੰਦਰੀ ਭੋਜਨ ਨਿਰਯਾਤ 'ਚ ਲਗਭਗ 20 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ।'' ਵਿੱਤ ਸਾਲ 2023-24 'ਚ ਯੂਰਪੀ ਸੰਘ ਨੂੰ ਭਾਰਤ ਦਾ ਸਮੁੰਦਰੀ ਭੋਜਨ ਨਿਰਯਾਤ 1.1 ਅਰਬ ਡਾਲਰ ਦਾ ਹੋਇਆ ਸੀ।
ਇਹ ਘਟਨਾਕ੍ਰਮ ਭਾਰਤ ਦੇ ਝੀਂਗਾ ਮੱਛੀ ਨਿਰਯਾਤ ਨੂੰ ਵਿਭਿੰਨ ਬਣਾਉਣ ਲਈ ਵੀ ਮਹੱਤਵਪੂਰਨ ਹੈ, ਜੋ ਅਮਰੀਕਾ ਵਲੋਂ ਲਗਾਏ ਗਏ 50 ਫੀਸਦੀ ਦੇ ਭਾਰੀ ਡਿਊਟੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਇਕਾਈਆਂ ਨੂੰ ਯੂਰਪੀ ਸੰਘ ਵਲੋਂ ਸੁਚੀਬੱਧ ਕਰਨਾ ਭਾਰਤ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਸੀ। ਅਮਰੀਕਾ, ਯੂਰਪੀ ਸੰਘ, ਚੀਨ, ਜਾਪਾਨ, ਵੀਅਤਨਾਮ ਅਤੇ ਥਾਈਲੈਂਡ, ਭਾਰਤ ਦੇ ਪ੍ਰਮੁੱਖ ਸਮੁੰਦਰੀ ਭੋਜਨ ਨਿਰਯਾਤ ਸਥਾਨ ਹਨ। ਅਧਿਕਾਰੀ ਨੇ ਕਹਿਾ,''ਇਹ ਸੂਚੀਕਰਨ ਸਾਡੇ ਨਿਰਯਾਤ ਨੂੰ ਉਤਸ਼ਾਹ ਦੇਣ ਲਈ ਇਕ ਮਹੱਤਵਪੂਰਨ ਕਦਮ ਹੈ। ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਸਾਡੀਆਂ ਇਕਾਈਆਂ ਉੱਚ ਮਿਆਰਾਂ ਨੂੰ ਬਣਾਏ ਰੱਖ ਰਹੀਆਂ ਹਨ।'' ਵਿੱਤ ਸਾਲ 2024-25 'ਚ ਭਾਰਤ ਦਾ ਝੀਂਗਾ ਨਿਰਯਾਤ 4.88 ਅਰਬ ਡਾਲਰ ਦਾ ਸੀ, ਜੋ ਕੁੱਲ ਸਮੁੰਦਰੀ ਭੋਜਨ ਨਿਰਯਾਤ ਦਾ 66 ਫੀਸਦੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8