ਯੂਰਪੀਅਨ ਸੰਘ ਨੇ ਭਾਰਤੀ ਕੰਪਨੀ ਸਮੇਤ 27 ਕੰਪਨੀਆਂ ''ਤੇ ਲਗਾਈ ਨਿਰਯਾਤ ਪਾਬੰਦੀ
Saturday, Feb 24, 2024 - 11:02 AM (IST)
ਲੰਡਨ (ਭਾਸ਼ਾ) - ਯੂਰਪੀਅਨ ਸੰਘ (ਈਯੂ) ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਰਜਿਸਟਰਡ ਇੱਕ ਕੰਪਨੀ ਸਮੇਤ 27 ਕੰਪਨੀਆਂ ਵਿਰੁੱਧ ਨਿਰਯਾਤ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਤਾਜ਼ਾ ਪਾਬੰਦੀਆਂ ਦਾ ਇਹ ਐਲਾਨ ਰੂਸ-ਯੂਕਰੇਨ ਸੰਘਰਸ਼ ਦੇ ਦੋ ਸਾਲ ਪੂਰੇ ਹੋਣ 'ਤੇ ਕੀਤਾ ਗਿਆ ਸੀ। ਸ਼ਨੀਵਾਰ ਨੂੰ ਰੂਸ-ਯੂਕਰੇਨ ਸੰਘਰਸ਼ ਦੇ ਦੋ ਸਾਲ ਪੂਰੇ ਹੋਣ ਵਾਲੇ ਹਨ। EU ਪਾਬੰਦੀਆਂ ਦੀ ਤਾਜ਼ਾ ਘੋਸ਼ਣਾ ਵਿੱਚ ਇਲੈਕਟ੍ਰਾਨਿਕ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ
ਯੂਰਪੀਅਨ ਯੂਨੀਅਨ ਦਾ ਮੰਨਣਾ ਹੈ ਕਿ ਇਹ ਕੰਪਨੀਆਂ ਦੋਹਰੀ ਵਰਤੋਂ ਵਾਲੇ ਫੌਜੀ ਅਤੇ ਨਾਗਰਿਕ ਉਪਕਰਣਾਂ ਦਾ ਨਿਰਯਾਤ ਕਰ ਰਹੀਆਂ ਹਨ। ਹਾਲਾਂਕਿ ਇਨ੍ਹਾਂ ਕੰਪਨੀਆਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਹਨ। ਨਾਵਾਂ ਬਾਰੇ ਜਾਣਕਾਰੀ ਬਾਅਦ ਵਿੱਚ ਯੂਰਪੀਅਨ ਯੂਨੀਅਨ ਦੇ ਅਧਿਕਾਰਤ ਜਰਨਲ ਵਿੱਚ ਪ੍ਰਕਾਸ਼ਤ ਕੀਤੀ ਜਾਵੇਗੀ। ਯੂਰਪੀਅਨ ਕਮਿਸ਼ਨ ਦੇ ਇੱਕ ਅਧਿਕਾਰਤ ਬਿਆਨ ਅਨੁਸਾਰ ਵਪਾਰ ਅਤੇ ਕਸਟਮ ਡੇਟਾ ਦੁਆਰਾ ਸਮਰਥਤ ਵੱਖ-ਵੱਖ ਸਰੋਤਾਂ ਤੋਂ ਮਿਲੇ ਮਜ਼ਬੂਤ ਸਬੂਤਾਂ ਦੇ ਅਧਾਰ ਤੇ ਇਸ ਸੂਚੀ ਵਿਚ 27 ਰੂਸੀ ਅਤੇ ਤੀਜੇ ਦੇਸ਼ ਦੀਆਂ ਕੰਪਨੀਆਂ ਨੂੰ ਰੂਸ ਦੇ ਫੌਜੀ-ਉਦਯੋਗਿਕ ਕੰਪਲੈਕਸ ਨਾਲ ਜੂੜੀਆਂ ਪ੍ਰਬੰਧਕੀ ਸੰਸਥਾ ਦੀ ਸੂਚੀ ਵਿਚ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਇਸ ਸੂਚੀ ਵਿੱਚ ਸ਼ਾਮਲ 17 ਰੂਸੀ ਕੰਪਨੀਆਂ ਡਰੋਨ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ ਪੁਰਜ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ। ਚੀਨ ਵਿੱਚ ਚਾਰ ਕੰਪਨੀਆਂ ਰਜਿਸਟਰਡ ਹਨ ਜਦਕਿ ਕਜ਼ਾਕਿਸਤਾਨ, ਭਾਰਤ, ਸਰਬੀਆ, ਥਾਈਲੈਂਡ, ਸ੍ਰੀਲੰਕਾ ਅਤੇ ਤੁਰਕੀ ਵਿੱਚ ਰਜਿਸਟਰਡ ਕੰਪਨੀਆਂ ਵੀ ਇਸ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8