ਗ੍ਰਾਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
Saturday, Feb 18, 2023 - 12:53 PM (IST)
ਬਿਜ਼ਨੈੱਸ ਡੈਸਕ–ਗ੍ਰਾਮੀਣ ਭਾਰਤ ’ਚ ਮੋਟਰਸਾਈਕਲਾਂ ਦੇ ਮੁਕਾਬਲੇ ਟਰੈਕਟਰਾਂ ਦੀ ਮੰਗ ਵਧਦੀ ਜਾ ਰਹੀ ਹੈ। ਟਰੈਕਟਰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਚਾਲੂ ਵਿੱਤੀ ਸਾਲ ਲਈ ਟਰੈਕਟਰ ਵਿਕਰੀ ’ਚ ਸਾਲਾਨਾ ਵਾਧੇ ਦੇ ਆਪਣੇ ਅਨੁਮਾਨ ਨੂੰ 5 ਤੋਂ 10 ਫੀਸਦੀ ਤੱਕ ਦੁੱਗਣਾ ਕਰ ਦਿੱਤਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ 9.25 ਲੱਖ ਤੋਂ ਵੱਧ ਟਰੈਕਟਰਾਂ ਦੀ ਰਿਕਾਰਡ ਵਿਕਰੀ ਹੋਵੇਗੀ।
ਇਹ ਵੀ ਪੜ੍ਹੋ-ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
ਕੀ ਹੈ ਮੰਗ ’ਚ ਵਾਧੇ ਦਾ ਕਾਰਣ
ਐੱਮ. ਐਂਡ ਐੱਮ. 'ਚ ਖੇਤੀਬਾੜੀ ਉਪਕਰਣ ਖੇਤਰ ਦੇ ਮੁਖੀ ਹੇਮੰਤ ਸਿੱਕਾ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਆਮ ਮਾਨਸੂਨ ਦੇ ਲਗਾਤਾਰ ਚਾਰ ਸੀਜ਼ਨ, ਪ੍ਰਮੁੱਖ ਫਸਲੀ ਬਾਜ਼ਾਰ ਕੀਮਤਾਂ ’ਚ ਸੁਧਾਰ ਅਤੇ ਢੁਆਈ ਖੇਤਰ ਤੋਂ ਵਧਦੀ ਆਮਦਨ ਕਾਰਣ ਗ੍ਰਾਮੀਣ ਭਾਰਤ ’ਚ ਟਰੈਕਟਰਾਂ ਦੀ ਮੰਗ ਵਧ ਰਹੀ ਹੈ।
ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਉਨ੍ਹਾਂ ਨੇ ਤਰਕ ਦਿੰਦੇ ਹੋਏ ਕਿਹਾ ਕਿ ਸਾਰੀਆਂ ਪ੍ਰਮੁੱਖ ਫਸਲਾਂ ਲਈ ਮੰਡੀ ਮੁੱਲ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੱਧ ਹੈ। ਪਿਛਲੇ ਸਾਲ ਕਣਕ ਲਈ ਉੱਚ ਮੰਡੀ ਮੁੱਲ 2,400 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਸੀ ਜਦ ਕਿ ਇਸ ਸਾਲ ਮੰਡੀ ਦੀਆਂ ਕੀਮਤਾਂ ਪਹਿਲਾਂ ਤੋਂ ਹੀ 3,000 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹਨ ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਟਰੈਕਟਰ ਦੀ ਕੀਮਤ ’ਚ 15-20 ਫੀਸਦੀ ਦਾ ਵਾਧਾ
ਸਿੱਕਾ ਦਾ ਕਹਿਣਾ ਹੈ ਕਿ ਇਸ ਵਿੱਤੀ ਸਾਲ ’ਚ ਦੋਪਹੀਆ ਵਾਹਨਾਂ ਦੀ ਵਿਕਰੀ 16.5 ਲੱਖ ਯੂਨਿਟ ਰਹਿਣ ਦਾ ਅਨੁਮਾਨ ਹੈ, ਜੋ ਕਿ ਵਿੱਤੀ ਸਾਲ 2019 ’ਚ 21.2 ਲੱਖ ਯੂਨਿਟ ਦੇ ਆਪਣੇ ਪਿਛਲੇ ਪੀਕ ਵਾਲਿਊਮ ਤੋਂ ਕਾਫੀ ਘੱਟ ਹੈ।
ਟਰੈਕਟਰ ਦੀਆਂ ਕੀਮਤਾਂ ’ਚ ਵੀ ਇਸ ਦੌਰਾਨ 15-20 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਮਹਿੰਗਾਈ ਕਾਰਣ ਟਰੈਕਟਰਾਂ ਦੀ ਲਾਗਤ ’ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਮੰਡੀ ’ਚ ਉਤਪਾਦਨ ਕੀਮਤਾਂ ਅਤੇ ਢੁਆਈ ਦਰਾਂ ਵਧਣ ਕਾਰਣ ਵਧੀਆਂ ਹਨ। ਸਿੱਕਾ ਨੇ ਕਿਹਾ ਕਿ ਲਗਭਗ 15 ਤੋਂ 20 ਫੀਸਦੀ ਤੱਕ ਟਰੈਕਟਰ ਗਾਹਕਾਂ ਲਈ ਵਧੇਰੇ ਆਮਦਨ ਪੈਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ-FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।