EPFO ਨੇ ਅਪ੍ਰੈਲ ''ਚ 1.33 ਲੱਖ ਮੈਂਬਰ ਜੋੜੇ

Monday, Jun 22, 2020 - 12:04 AM (IST)

EPFO ਨੇ ਅਪ੍ਰੈਲ ''ਚ 1.33 ਲੱਖ ਮੈਂਬਰ ਜੋੜੇ

ਨਵੀਂ ਦਿੱਲੀ-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੇ ਕਾਰਣ ਲਾਗੂ ਪਾਬੰਦੀਆਂ ਨਾਲ ਪ੍ਰਭਾਵਿਤ ਅਪ੍ਰੈਲ ਮਹੀਨੇ 'ਚ ਉਸ ਦੇ ਇੱਥੇ ਸ਼ੁੱਧ ਰੂਪ ਨਾਲ 1.33 ਲੱਖ ਨਵੇਂ ਰਜਿਸਟ੍ਰੇਸ਼ਨ ਹੋਏ। ਇਹ ਅੰਕੜਾ ਮਹੀਨਾਵਾਰ ਔਸਤ ਤੋਂ ਕਾਫੀ ਘੱਟ ਹੈ।

ਈ. ਪੀ. ਐੱਫ. ਓ. 'ਚ ਰਜਿਸਟ੍ਰੇਸ਼ਨ ਦੇ ਅੰਕੜੇ ਸੰਗਠਿਤ ਖੇਤਰ 'ਚ ਰੋਜ਼ਗਾਰ ਦੀ ਹਾਲਤ ਦਾ ਸੰਕੇਤ ਹੁੰਦੇ ਹਨ। ਸਰਕਾਰ ਨੇ 'ਕੋਵਿਡ-19' 'ਤੇ ਰੋਕਥਾਮ ਲਈ 25 ਮਾਰਚ ਤੋਂ ਦੇਸ਼ 'ਚ ਲਾਕਡਾਊਨ ਲਾਗੂ ਕੀਤਾ ਸੀ। ਈ. ਪੀ. ਐੱਫ. ਓ. ਵੱਲੋਂ ਪਿਛਲੇ ਮਹੀਨੇ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਇਸ ਸਾਲ ਮਾਰਚ 'ਚ ਨਵੇਂ ਰਜਿਸਟ੍ਰੇਸ਼ਨ ਘੱਟ ਕੇ 5.72 ਲੱਖ ਰਹੇ। ਫਰਵਰੀ 2020 'ਚ 10.21 ਲੱਖ ਨਵੇਂ ਲੋਕ ਈ. ਪੀ. ਐੱਫ. ਮੈਂਬਰਾਂ 'ਚ ਜੁੜੇ ਸਨ। ਈ. ਪੀ. ਐੱਫ. ਓ. 'ਚ ਹਰ ਮਹੀਨੇ ਔਸਤਨ 7 ਲੱਖ ਨਵੇਂ ਮੈਂਬਰ ਜੁੜਦੇ ਹਨ।


author

Karan Kumar

Content Editor

Related News