ਖੁਸ਼ਖਬਰੀ : PF ''ਤੇ ਸਰਕਾਰ ਨੇ ਵਧਾਈ ਵਿਆਜ਼ ਦਰ, 6 ਕਰੋੜ ਲੋਕਾਂ ਨੂੰ ਮਿਲੇਗਾ ਲਾਭ

09/24/2019 8:28:56 PM

ਨਵੀਂ ਦਿੱਲੀ — ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਰਕਾਰ ਨੇ ਮੰਗਲਵਾਰ ਨੂੰ ਨੌਕਰੀਪੇਸ਼ਾ ਲੋਕਾਂ ਲਈ ਤੋਹਫਾ ਦਿੱਤਾ ਹੈ। ਸਰਕਾਰ ਨੇ ਪੀ.ਐੱਫ. 'ਤੇ ਵਿਆਜ਼ ਦਰ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਸਾਲਾਂ 2018-19 ਲਈ 8.65 ਫੀਸਦੀ ਦੀ ਦਰ ਨਾਲ ਵਿਆਜ਼ ਮਿਲੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ 6 ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਇਸ ਦਾ ਲਾਭ ਮਿਲੇਗਾ। ਵਿੱਤ ਮੰਤਰਾਲਾ ਨੇ ਕਰਮਚਾਰੀ ਭਵਿੱਖ ਨਿਧੀ 'ਤੇ 8.65 ਫੀਸਦੀ ਵਿਆਜ਼ ਦਰ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਮਜ਼ਦੂਰ ਮੰਤਰਾਲਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਹਾਲਾਂਕਿ ਈ.ਪੀ.ਐੱਫ.ਓ. ਲਈ ਫੈਸਲਾ ਲੈਣ ਵਾਲੇ ਸੁਪਰੀਮ ਬਾਡੀ ਸੈਂਟਰਲ ਬੋਰਡ ਆਪ ਟ੍ਰਸਟੀਜ ਨੇ ਪਿਛਲੇ ਵਿੱਤ ਸਾਲ ਲਈ ਇਸ ਸਾਲ ਫਰਵਰੀ 'ਚ 8.65 ਫੀਸਦੀ ਵਿਆਜ਼ ਦਰ ਨੂੰ ਮਨਜ਼ੂਰੀ ਦਿੱਤੀ ਸੀ ਪਰ ਵਿਆਜ਼ ਦਰ 'ਚ ਵਾਧੇ ਦਾ ਪ੍ਰਸਤਾਵ ਮਨਜ਼ੂਰੀ ਲਈ ਵਿੱਤ ਮੰਤਰਾਲਾ ਕੋਲ ਲਟਕਿਆ ਹੋਇਆ ਸੀ।
ਹਾਲਾਂਕਿ ਮਜ਼ਦੂਰ ਮੰਤਰੀ ਸੰਤੋਸ਼ ਗੰਗਵਾਰ ਨੇ ਬੀਤੇ ਮੰਗਲਵਾਰ ਹੀ ਮੀਡੀਆ ਨੂੰ ਕਿਹਾ ਸੀ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਈ.ਪੀ.ਐੱਫ.ਓ. ਦੇ 6 ਕਰੋਡ ਤੋਂ ਜ਼ਿਆਦਾ ਮੈਂਬਰਾਂ ਨੂੰ 2018-19 ਲਈ ਜਮਾਂ ਰਾਸ਼ੀ 'ਤੇ 8.65 ਫੀਸਦੀ ਵਿਆਜ਼ ਮਿਲੇਗਾ। ਫਿਲਹਾਲ ਈ.ਪੀ.ਐੱਫ.ਓ. ਖਾਤਿਆਂ 'ਚ ਦਾਅਵਿਆਂ ਦਾ ਨਿਪਟਾਰਾ 8.55 ਫੀਸਦੀ ਦੀ ਵਿਆਜ਼ ਦਰ 'ਤੇ ਕੀਤਾ ਜਾ ਰਿਹਾ ਹੈ ਇਹ ਦਰ 2017-18 ਦੌਰਾਨ ਲਾਗੂ ਸੀ।

ਤਿੰਨ ਸਾਲ 'ਚ ਪਹਿਲੀ ਵਾਰ ਵਾਧੀ ਵਿਆਜ਼ ਦਰ
ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਸੰਹਗਠਿਤ ਖੇਤਰ 'ਚ ਕੰਮ ਕਰਨ ਵਾਲੇ 6 ਕਰੋੜ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਪੀ.ਐੱਫ. 'ਤੇ ਮਿਲਣ ਵਾਲੇ ਵਿਆਜ਼ ਦੇ ਰੂਪ 'ਚ ਹੋਵੇਗਾ। ਵਿੱਤੀ ਸਾਲ 2017-18 'ਚ ਈ.ਪੀ.ਐੱਫ.ਓ. ਵੱਲੋਂ ਜ਼ਿਆਦਾਤਰ ਅੰਸ਼ਧਾਰਕਾਂ ਨੂੰ 8.55 ਫੀਸਦੀ ਦੀ ਦਰ ਨਾਲ ਵਿਆਜ਼ ਮਿਲਿਆ ਸੀ। ਇਸ ਤੋਂ ਪਹਿਲਾਂ 2016-17 'ਚ ਪੀ.ਐੱਫ. 'ਤੇ ਵਿਆਜ਼ ਦਰ 8.65 ਫੀਸਦੀ ਹੋ ਸੀ। ਵਿੱਤ ਸਾਲ 2015-16 'ਚ ਵਿਆਜ਼ ਦਰ 8.80 ਪ੍ਰਤੀ ਸਾਲ ਸੀ।


Inder Prajapati

Content Editor

Related News