ਪਿਛਲੇ ਦੋ ਸਾਲਾਂ ’ਚ EV ਖੇਤਰ ’ਚ 108 ਫੀਸਦੀ ਦਾ ਰੁਜ਼ਗਾਰ ਵਾਧਾ ਹੋਇਆ : ਰਿਪੋਰਟ
Saturday, Jul 09, 2022 - 10:48 PM (IST)
ਚੇਨਈ (ਭਾਸ਼ਾ)–ਪਿਛਲੇ ਦੋ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨ (ਈ. ਵੀ.) ਖੇਤਰ ’ਚ ਰੁਜ਼ਗਾਰ 108 ਫੀਸਦੀ ਵਧਿਆ ਹੈ। ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼ ਦੇ ਇਕ ਅਧਿਐਨ ’ਚ ਸ਼ਨੀਵਾਰ ਨੂੰ ਇਹ ਗੱਲ ਕਹੀ ਗਈ।ਰੁਜ਼ਗਾਰ ਦੇ ਲਿਹਾਜ ਨਾਲ ਈ. ਵੀ. ਖੇਤਰ ’ਚ ਇੰਜੀਨੀਅਰਿੰਗ ਵਿਭਾਗ ਦਾ ਦਬਦਬਾ ਹੈ। ਇਸ ਤੋਂ ਬਾਅਦ ਸੰਚਾਲਨ ਅਤੇ ਵਿਕਰੀ, ਗੁਣਵੱਤਾ ਭਰੋਸਾ, ਕਾਰੋਬਾਰੀ ਵਿਕਾਸ, ਸੂਚਨਾ ਤਕਨਾਲੋਜੀ, ਮਨੁੱਖੀ ਸੋਮੇ ਅਤੇ ਮਾਰਕੀਟਿੰਗ ਸ਼ਾਮਲ ਹਨ। ‘ਈ. ਵੀ. ਖੇਤਰ 2022 ’ਚ ਤਾਜ਼ਾ ਰੁਜ਼ਗਾਰ ਰੁਝਾਨ’ ਸਿਰਲੇਖ ਨਾਲ ਜਾਰੀ ਇਸ ਅਧਿਐਨ ’ਚ ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼ ਲਿਮਟਿਡ ਨੇ 52 ਕੰਪਨੀਆਂ ਦੇ 15,200 ਕਰਮਚਾਰੀਆਂ ਨਾਲ ਰਾਏਸ਼ੁਮਾਰੀ ਕੀਤੀ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਵਿਗੜੇ ਹਾਲਾਤ, PM ਰਿਹਾਇਸ਼ 'ਚ ਪ੍ਰਦਰਸ਼ਨਕਾਰੀਆਂ ਨੇ ਲਾਈ ਅੱਗ
ਅਧਿਐਨ ’ਚ ਕਿਹਾ ਗਿਆ ਹੈ ਕਿ ਇਲੈਕਟ੍ਰਿਕ ਵਾਹਨ ਪ੍ਰਤਿਭਾ ਲਈ ਬੇਂਗਲੁਰੂ 62 ਫੀਸਦੀ ਨਾਲ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਦੀ 12 ਫੀਸਦੀ, ਪੁਣੇ ਦੀ 9 ਫੀਸਦੀ, ਕੋਇੰਬਟੂਰ ਦੀ 6 ਫੀਸਦੀ ਅਤੇ ਚੇਨਈ ਦੀ ਤਿੰਨ ਫੀਸਦੀ ਹਿੱਸੇਦਾਰੀ ਹੈ। ਇਲੈਕਟ੍ਰਿਕ ਵਾਹਨ ਕੰਪਨੀਆਂ ਨੇ ਪਿਛਲੇ 6 ਮਹੀਨਿਆਂ ’ਚ 2,236 ਕਰਮਚਾਰੀਆਂ ਨੂੰ ਕੰਮ ’ਤੇ ਰੱਖਿਆ ਹੈ। ਉੱਥੇ ਹੀ ਔਰਤਾਂ ਨੇ ਇਸ ਸੈਗਮੈਂਟ ਦੇ ਲਗਭਗ ਸਾਰੇ ਖੇਤਰਾਂ ’ਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਨਰਸਿੰਗ ਹੋਮ 'ਤੇ ਹਮਲੇ ਲਈ ਰੂਸ ਨਾਲ ਯੂਕ੍ਰੇਨ ਵੀ ਜ਼ਿੰਮੇਵਾਰ : ਸੰਯੁਕਤ ਰਾਸ਼ਟਰ
ਕਾਈਨੈਟਿਕ ਗ੍ਰੀਨ, ਮਹਿੰਦਰਾ ਇਲੈਕਟ੍ਰਿਕ, ਕਨਵਰਜੈਂਸ ਐਨਰਜੀ ਸਰਵਿਸਿਜ਼, ਓਬੇਨ ਇਲੈਕਟ੍ਰਿਕ, ਐਂਪੀਅਰ ਵ੍ਹੀਕਲਸ ਵਰਗੀਆਂ ਕੁੱਝ ਕੰਪਨੀਆਂ ’ਚ ਚੋਟੀ ਦੇ ਪ੍ਰਬੰਧਨ ਅਹੁਦਿਆਂ ’ਤੇ ਔਰਤਾਂ ਹਨ। ਤਾਮਿਲਨਾਡੂ ਦੇ ਰਾਨੀਪੇਟ ’ਚ ਓਲਾ ਦੀ ਈ-ਸਕੂਟਰ ਫੈਕਟਰੀ ਪੂਰੀ ਤਰ੍ਹਾਂ ਔਰਤਾਂ ਵਲੋਂ ਸੰਚਾਲਿਤ ਹੈ। ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਦਿੱਤਯ ਨਾਰਾਇਣ ਮਿਸ਼ਰਾ ਨੇ ਕਿਹਾ ਕਿ ਭਾਰਤ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਲਈ ਤੇਜ਼ੀ ਨਾਲ ਨਿਵੇਸ਼ ਕਰ ਰਿਹਾ ਹੈ। ਜੇ ਭਾਰਤ ਇਸ ਰਫਤਾਰ ਨੂੰ ਬਣਾਏ ਰੱਖਦਾ ਹੈ ਤਾਂ ਦੇਸ਼ ਦੇ ਈ. ਵੀ. ਖੇਤਰ ’ਚ 2030 ਤੱਕ 206 ਅਰਬ ਡਾਲਰ ਦੇ ਮੌਕੇ ਹੋਣਗੇ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ