ਕਰਮਚਾਰੀ ਰਾਜ ਬੀਮਾ ਨਿਗਮ ਦੀ ਯੋਜਨਾ ਨਾਲ ਸਤੰਬਰ ’ਚ 13.37 ਲੱਖ ਨਵੇਂ ਮੈਂਬਰ ਜੁੜੇ

Friday, Nov 26, 2021 - 01:00 PM (IST)

ਨਵੀਂ ਦਿੱਲੀ–ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਵਲੋਂ ਚਲਾਈ ਜਾਣ ਵਾਲੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਸਤੰਬਰ ’ਚ ਕਰੀਬ 13.37 ਲੱਖ ਨਵੇਂ ਮੈਂਬਰ ਜੁੜੇ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਈ. ਐੱਸ. ਆਈ. ਸੀ. ਨਾਲ ਜੁੜਨ ਵਾਲੇ ਨਵੇਂ ਕਰਮਚਾਰੀਆਂ ਦੀ ਗਿਣਤੀ ਸਤੰਬਰ ’ਚ 13.27 ਲੱਖ ਰਹੀ। ਅਗਸਤ ’ਚ ਇਹ ਅੰਕੜਾ 13.42 ਲੱਖ ਕਰਮਚਾਰੀਆਂ ਦਾ ਸੀ। ਇਸ ਤੋਂ ਪਹਿਲਾਂ ਜੁਲਾਈ ’ਚ ਵੀ ਈ. ਐੱਸ. ਆਈ. ਸੀ. ਯੋਜਨਾ ਨਾਲ 13.40 ਲੱਖ ਨਵੇਂ ਕਰਮਚਾਰੀ ਜੁੜੇ ਸਨ।
ਇਨ੍ਹਾਂ ਅੰਕੜਿਆਂ ਨੂੰ ਦੇਸ਼ ’ਚ ਸੰਗਠਿਤ ਖੇਤਰ ਦੇ ਬਿਹਤਰ ਹੁੰਦੇ ਰੋਜ਼ਗਾਰ ਦ੍ਰਿਸ਼ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਖਾਸ ਤੌਰ ’ਤੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਮਜ਼ੋਰ ਪੈਣ ਤੋਂ ਬਾਅਦ ਸੰਗਠਿਤ ਰੋਜ਼ਗਾਰ ’ਚ ਸੁਧਾਰ ਹੋਣਾ ਇਕ ਰਾਹਤ ਦੀ ਗੱਲ ਹੈ। ਐੱਨ. ਐੱਸ. ਓ. ਈ. ਐੱਸ. ਆਈ. ਸੀ., ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਅਤੇ ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਪੀ. ਐੱਫ. ਆਰ. ਡੀ. ਏ.) ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਮੈਂਬਰ ਬਣਨ ਵਾਲੇ ਨਵੇਂ ਮੈਂਬਰਾਂ ਦੀ ਗਿਣਤੀ ਦੇ ਆਧਾਰ ’ਤੇ ਆਪਣੀ ਰਿਪੋਰਟ ਤਿਆਰ ਕਰਦਾ ਹੈ।
ਇਸ ਰਿਪੋਰਟ ਮੁਤਾਬਕ ਸਤੰਬਰ ਮਹੀਨੇ ’ਚ ਈ. ਪੀ. ਐੱਫ. ਓ. ਕੋਲ 15.41 ਲੱਖ ਨਵੇਂ ਰਜਿਸਟ੍ਰੇਸ਼ਨ ਹੋਏ ਜੋ ਅਗਸਤ ਦੇ 13.60 ਲੱਖ ਤੋਂ ਵੱਧ ਹੈ। ਸਤੰਬਰ 2017 ਤੋਂ ਲੈ ਕੇ ਸਤੰਬਰ 2021 ਦੌਰਾਨ ਕਰੀਬ 4.71 ਕਰੋੜ ਨਵੇਂ ਮੈਂਬਰ ਈ. ਪੀ. ਐੱਫ. ਯੋਜਨਾ ਨਾਲ ਜੁੜ ਚੁੱਕੇ ਹਨ। ਹਾਲਾਂਕਿ ਐੱਨ. ਐੱਸ. ਓ. ਦਾ ਇਹ ਮੰਨਣਾ ਹੈ ਕਿ ਕਈ ਸ੍ਰੋਤਾਂ ਤੋਂ ਅੰਕੜੇ ਜੁਟਾਏ ਜਾਣ ਕਾਰਨ ਨਵੇਂ ਮੈਂਬਰਾਂ ਦੀ ਗਿਣਤੀ ’ਚ ਦੁਹਰਾਉਣ ਦੀ ਗੁੰਜਾਇਸ਼ ਰਹਿੰਦੀ ਹੈ।


Aarti dhillon

Content Editor

Related News