ਹੁਣ ਗੇਮਿੰਗ ਇੰਡਸਟਰੀ 'ਚ ਤਹਿਲਕਾ ਮਚਾਉਣਗੇ Elon Musk, ਜਲਦ ਲਾਂਚ ਹੋਵੇਗਾ AI ਗੇਮ ਸਟੂਡੀਓ

Sunday, Dec 01, 2024 - 12:29 AM (IST)

ਗੈਜੇਟ ਡੈਸਕ- ਐਲੋਨ ਮਸਕ ਦੀ ਏ.ਆਈ. ਸਟਾਰਟਅਪ ਕੰਪਨੀ xAI ਇਕ ਆਰਟੀਫਿਸ਼ੀਅਲ ਇੰਟੈਲੀਜੈਂਸ ਗੇਮ ਸਟੂਡੀਓ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਦੁਨੀਆ ਦੇ ਸਭ ਤੋਂ ਅਮਰੀਰ ਵਿਅਕਤੀ ਨੇ ਐਕਸ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਣੀ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਕਈ ਗੇਮ ਸਟੂਡੀਓ ਵੱਡੇ ਕਾਰਪੋਰੇਸ਼ਨਾਂ ਦੀ ਮਲਕੀਅਤ 'ਚ ਹਨ ਅਤੇ ਇਹ ਉਨ੍ਹਾਂ ਨੂੰ ਨਿਰਾਸ਼ ਕਰਦਾ ਹੈ। 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਸਕ ਨੇ ਗੇਮਿੰਗ ਬਾਰੇ ਗੱਲ ਕੀਤੀ ਹੋਵੇ। ਹਾਲ ਹੀ 'ਚ ਉਨ੍ਹਾਂ ਨੇ ਖੁਦ ਨੂੰ Diablo 4 ਖੇਡਦੇ ਹੋਏ ਲਾਈਵ ਸਟਰੀਮ ਕੀਤਾ ਸੀ ਅਤੇ ਵੀਡੀਓ ਗੇਮਜ਼ ਪ੍ਰਤੀ ਆਪਣੀ ਮੰਸ਼ਾ ਨੂੰ ਵੀ ਜ਼ਾਹਿਰ ਕੀਤਾ। ਆਪਣੇ ਪੋਸਟ 'ਚ X ਦੇ ਕਾਰਜਕਾਰੀ ਪ੍ਰਧਾਨ ਅਤੇ ਮੁੱਖ ਤਕਨੀਕੀ ਅਧਿਕਾਰੀ (CTO) ਮਸਕ ਨੇ ਦੱਸਿਆ ਕਿ ਇਹ ਨਵਾਂ ਏ.ਆਈ. ਗੇਮ ਸਟੂਡੀਓ xAI ਦੇ ਤਹਿਤ ਸੰਚਾਲਿਤ ਹੋਵੇਗਾ। 

ਇਹ ਵੀ ਪੜ੍ਹੋ- Airtel ਦਾ ਸਭ ਤੋਂ ਸਸਤਾ ਫੈਮਲੀ ਪਲਾਨ, ਇਕ ਰੀਚਾਰਜ 'ਚ ਚੱਲਣਗੇ ਦੋ ਸਿਮ, ਮਿਲਣਗੇ ਇਹ ਫਾਇਦੇ

ਮਸਕ ਦਾ AI ਗੇਮ ਸਟੂਡੀਓ ਜਲਦ ਹੋ ਸਕਦਾ ਹੈ ਲਾਂਚ

ਇਹ ਬਿਆਨ ਮਸਕ ਨੇ ਸਾਫਟਵੇਅਰ ਇੰਜੀਨੀਅਰ ਬਿਲੀ ਮਾਰਕਸ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਦਿੱਤਾ, ਜਿਨ੍ਹਾਂ ਨੇ ਡਾਜਕਾਈਨ ਕ੍ਰਿਪੋਕਰੰਸੀ ਨੂੰ ਕੋ-ਕ੍ਰਿਏਟ ਕੀਤਾ ਹੈ। ਮਾਰਕਸ ਨੇ ਗੇਮਿੰਗ ਇੰਡਸਟਰੀ ਨੂੰ 'ਵਿਚਾਰਕ ਰੂਪ ਨਾਲ ਪ੍ਰਭਾਵਿਤ' ਦੱਸਦੇ ਹੋਏ ਆਲੋਚਨਾ ਕੀਤੀ ਅਤੇ ਕਿਹਾ ਕਿ ਗੇਮਰ ਹਮੇਸ਼ਾ ਡਿਵੈਲਪਰਾਂ ਅਤੇ ਗੇਮਿੰਗ ਪੱਤਰਕਾਰਾਂ ਦੁਆਰਾ ਕੀਤੀਆਂ ਗਈਆਂ ਮੂਰਖਤਾਪੂਰਨ ਚਾਲਾਂ ਨੂੰ ਰੱਦ ਕਰਦੇ ਹਨ। 

ਗੇਮਿੰਗ 'ਚ AI ਦੀ ਵਧਦੀ ਭੂਮਿਕਾ

ਗੇਮਿੰਗ 'ਚ ਏ.ਆਈ. ਦੀਆਂ ਸਮਰਥਾਵਾਂ ਕਈ ਕੰਪਨੀਆਂ ਲਈ ਰੂਚੀ ਦਾ ਵਿਸ਼ਾ ਬਣ ਗਈਆਂ ਹਨ। ਉਦਾਹਰਣ ਲਈ, Google DeepMind ਨੇ ਇਕ AI ਮਾਡਲ Genie ਵਿਕਸਿਤ ਕੀਤਾ ਹੈ, ਜੋ ਪ੍ਰਿਡਿਕਟਿਵ ਐਨਾਲਿਸਿਸ ਦੀ ਵਰਤੋਂ ਕਰਕੇ ਅੰਤਹੀਨ 2ਡੀ ਪਲੇਟਫਾਰਮ ਵੀਡੀਓ ਗੇਮਾਂ ਬਣਾ ਸਕਦਾ ਹੈ। DeepMind ਨੇ Scalable Instructable Multiworld Agent (SIMA) ਨਾਂ ਦਾ ਇਕ AI ਸਿਸਟਮ ਵੀ ਪੇਸ਼ ਕੀਤਾ, ਜੋ ਵੱਖ-ਵੱਖ ਗੇਮਿੰਗ ਵਾਤਾਵਰਣ 'ਚ ਇੰਟਰੈਕਟ ਕਰ ਸਕਦਾ ਹੈ ਅਤੇ 3ਡੀ ਵੀਡੀਓ ਗੇਮਾਂ 'ਚ ਵੱਖ-ਵੱਖ ਕੰਮ ਕਰ ਸਕਦਾ ਹੈ। 

ਇਹ ਵੀ ਪੜ੍ਹੋ- ਮਹਿੰਦਰਾ ਨੇ ਲਾਂਚ ਕੀਤੀ ਧਾਕੜ ਇਲੈਕਟ੍ਰਿਕ SUV, ਸਿੰਗਲ ਚਾਰਜ 'ਚ ਚੱਲੇਗੀ 600 KM


Rakesh

Content Editor

Related News