ਬ੍ਰਹਿਮੰਡ ਦੀ ਅਸਲ ਪ੍ਰਕਿਰਤੀ ਨੂੰ ਸਮਝਣ ਲਈ ਐਲਨ ਮਸਕ ਨੇ ਲਾਂਚ ਕੀਤੀ ਐਕਸ ਏ. ਆਈ. ਕੰਪਨੀ

Thursday, Jul 13, 2023 - 01:26 PM (IST)

ਸੈਨ ਫਰਾਂਸਿਸਕੋ, (ਅਨਸ)- ਟੈਕ ਅਰਬਪਤੀ ਐਲਨ ਮਸਕ ਨੇ ਬੁੱਧਵਾਰ ਨੂੰ ਐਕਸ. ਏ. ਆਈ. ਨਾਮਕ ਇਕ ਨਵੀਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਕੰਪਨੀ ਲਾਂਚ ਕੀਤੀ, ਜਿਸ ਦਾ ਮਕਸਦ ‘ਬ੍ਰਹਿਮੰਡ ਦੇ ਅਸਲ ਸੁਭਾਅ ਨੂੰ ਸਮਝਣਾ’ ਹੈ। ਮਸਕ ਨੇ ਟਵੀਟ ਕੀਤਾ- ਅਸਲੀਅਤ ਨੂੰ ਸਮਝਣ ਲਈ ‘ਐਕਸ. ਏ. ਆਈ.’ ਦੇ ਗਠਨ ਦਾ ਐਲਾਨ ਕੀਤਾ। ਟੀਮ ਦੀ ਅਗਵਾਈ ਮਸਕ ਕਰ ਰਹੇ ਹਨ ਅਤੇ ਟੀਮ ’ਚ ਅਜਿਹੇ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੇ ਓਪਨ ਏ. ਆਈ., ਗੂਗਲ ਰਿਸਰਚ, ਮਾਈਕ੍ਰੋਸਾਫਟ ਰਿਸਰਚ ਅਤੇ ਗੂਗਲ ਦੇ ਡੀਪ ਮਾਈਂਡ ਸਮੇਤ ਏ. ਆਈ. ’ਚ ਹੋਰ ਵੱਡੇ ਪ੍ਰਾਜੈਕਟਾਂ ’ਤੇ ਕੰਮ ਕੀਤਾ ਹੈ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

ਐਕਸ. ਏ. ਆਈ. ਦੇ ਸਹਿ-ਸੰਸਥਾਪਕ ਯਾਂਗ ਨੇ ਟਵੀਟ ਕੀਤਾ, ‘‘ਵੱਡੇ ਨਿਊਰਲ ਨੈੱਟਵਰਕਾਂ ਲਈ ‘ਸਭ ਦਾ ਸਿਧਾਂਤ’ ਵਿਕਸਿਤ ਕਰਨਾ।’’ ਅਮਰੀਕਾ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਕੇਂਦਰੀ ਕਾਰਕ ਹੋਵੇਗਾ। ਐਕਸ. ਏ. ਆਈ. ਟੀਮ 14 ਜੁਲਾਈ ਨੂੰ ‘ਟਵਿਟਰ ਸਪੇਸ’ ਦੀ ਮੇਜ਼ਬਾਨੀ ਕਰੇਗੀ, ਜਿੱਥੇ ਸਰੋਤੇ ਟੀਮ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਤੋਂ ਸਵਾਲ ਪੁੱਛ ਸਕਦੇ ਹਨ।

ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News