ਮੁੜ ਸੰਕਟ ’ਚ ਘਿਰੇ Elon Musk, 'X' ’ਤੇ ਸ਼ੁਰੂ ਹੋਇਆ ਅਸਤੀਫ਼ਿਆਂ ਦਾ ਦੌਰ

Tuesday, Dec 05, 2023 - 04:57 PM (IST)

ਨਵੀਂ ਦਿੱਲੀ - ‘ਐਕਸ’ (ਟਵਿੱਟਰ) ਦੇ ਮਾਲਕ ਅਰਬਪਤੀ ਐਲਨ ਮਸਕ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚਲਾਉਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਕਰਮਚਾਰੀਆਂ ਨੇ ਹਾਲ ਹੀ ’ਚ ਸਮੂਹਿਕ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ‘ਕਲੇਅਰ ਐਟਕਿੰਸਨ’ ਦੀ ਇਕ ਰਿਪੋਰਟ ਅਨੁਸਾਰ ‘ਐਕਸ’ ’ਤੇ ਐਲਨ ਮਸਕ ਦੀ ਅਗਵਾਈ ’ਚ ਪਿਛਲੇ ਕੁਝ ਮਹੀਨਿਆਂ ’ਚ ਉਥਲ-ਪੁਥਲ ਰਹੀ ਹੈ। ਕੰਪਨੀ ਦੇ ਸੇਲਜ਼ ਸਟਾਫ ਨੇ ਨੌਕਰੀ ਛੱਡਣ ਦਾ ਬਦਲ ਚੁਣਿਆ ਹੈ, ਜਿਸ ਕਾਰਨ ਪਲੇਟਫਾਰਮ ਦੇ ਭਵਿੱਖ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ :     2000 ਦੇ ਨੋਟਾਂ ਨੂੰ ਲੈ ਕੇ RBI ਦੀ ਵੱਡੀ ਅਪਡੇਟ, ਜਾਣੋ ਕਿੱਥੇ ਬਦਲੇ ਜਾ ਸਕਦੇ ਹਨ ਨੋਟ

ਘੱਟ ਕਰਮਚਾਰੀਆਂ ਨਾਲ ਚੱਲ ਰਿਹਾ ਕੰਮ

ਐਟਕਿੰਸਨ ਦੀ ਰਿਪੋਰਟ ਅਨੁਸਾਰ ‘ਐਕਸ’ ਮੌਜੂਦਾ ਸਮੇਂ ’ਚ ਆਪਣੇ ਦਫ਼ਤਰ ’ਚ ਘੱਟ ਤੋਂ ਘੱਟ ਕਰਮਚਾਰੀਆਂ ਨਾਲ ਕੰਮ ਚਲਾ ਰਿਹਾ ਹੈ ਅਤੇ ਇਸ਼ਤਿਹਾਰਬਾਜ਼ੀ ਡਵੀਜ਼ਨ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਟਵਿੱਟਰ ਨੂੰ ਅੈਕਵਾਇਰ ਕਰਨ ਤੋਂ ਬਾਅਦ ਪਹਿਲੀ ਸਮੂਹਿਕ ਛਾਂਟੀ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ 2023 ’ਚ ਵੱਡੇ ਪੱਧਰ ’ਤੇ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋਇਆ। ਹਾਲਾਤ ਇਹ ਹਨ ਕਿ ਕੰਪਨੀ ਨੂੰ ਆਪਣੇ ਮਾਲੀਏ ਨੂੰ ਸਥਿਰ ਰੱਖਣ ਅਤੇ ਨਵੇਂ ਇਸ਼ਤਿਹਾਰ ਦੇਣ ਵਾਲਿਆਂ ਨੂੰ ਆਕਰਸ਼ਿਤ ਕਰਨ ’ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :     ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ

ਇਸ਼ਤਿਹਾਰ ਦਾਤਿਆਂ ਦੇ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ

ਹਾਲ ਹੀ ’ਚ ਮਸਕ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹ ਇਕ ਯੂਜ਼ਰ ਨਾਲ ਸਹਿਮਤ ਸੀ, ਜਿਸ ਨੇ ਝੂਠਾ ਦਾਅਵਾ ਕੀਤਾ ਸੀ ਕਿ ਯਹੂਦੀ ਲੋਕ ਗੋਰੇ ਲੋਕਾਂ ਖਿਲਾਫ ਨਫ਼ਰਤ ਫੈਲਾਅ ਰਹੇ ਹਨ।

ਮਸਕ ਨੇ ਆਪਣੀ ਪੋਸਟ ਵਿਚ ਕਿਹਾ ਸੀ ਕਿ ‘ਗ੍ਰੇਟ ਰਿਪਲੇਸਮੈਂਟ’ ਸਾਜ਼ਿਸ਼ ਸਿਧਾਂਤ ਦਾ ਹਵਾਲਾ ਦੇਣ ਵਾਲਾ ਯੂਜ਼ਰ ਅਸਲ ਸੱਚ ਬੋਲ ਰਿਹਾ ਸੀ। ਪੋਸਟ ਤੋਂ ਬਾਅਦ ਉਸ ਨੂੰ ਯਹੂਦੀ ਵਿਰੋਧੀ ਲੋਕਾਂ ਅਤੇ ਇੱਥੋਂ ਤੱਕ ਕਿ ਇਸ਼ਤਿਹਾਰਦਾਤਿਆਂ, ਦੋਵਾਂ ਦੀ ਨਾਰਾਜ਼ਗੀ ਝੱਲਣੀ ਪਈ। ਮਸਕ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਅਤੇ ਇਸ ਨੂੰ ਸੰਦੇਸ਼ਾਂ ਦੇ ਇਤਿਹਾਸ ਦੌਰਾਨ ਕੀਤੀ ਸਭ ਤੋਂ ਖਰਾਬ ਪੋਸਟ ਕਿਹਾ।

ਡੀਲਬੁੱਕ ਸੰਮੇਲਨ ਵਿਚ ‘ਦ ਨਿਊਯਾਰਕ ਟਾਈਮਜ਼’ ਨਾਲ ਆਪਣੀ ਗੱਲਬਾਤ ਦੌਰਾਨ ਮਸਕ ਨੇ ਉਨ੍ਹਾਂ ਇਸ਼ਤਿਹਾਰਦਾਤਿਆਂ ਨੂੰ ਬਲੈਕਮੇਲਰ ਵਜੋਂ ਸੰਬੋਧਨ ਕੀਤਾ, ਜਿਨ੍ਹਾਂ ਨੇ ‘ਐਕਸ’ ’ਤੇ ਆਪਣੇ ਇਸ਼ਤਿਹਾਰਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ਼ਤਿਹਾਰਦਾਤਾ ਪਲੇਟਫਾਰਮ ਦੇ ਕੰਟੈਂਟ ਨੂੰ ਲੈ ਕੇ ਸਹਿਜ ਨਹੀਂ ਨਹੀਂ ਹਨ ਤਾਂ ਉਨ੍ਹਾਂ ਨੂੰ ਉੱਥੇ ਇਸ਼ਤਿਹਾਰਬਾਜ਼ੀ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ :      ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News