ਏਲੋਨ ਮਸਕ ਖ਼ੁਦ ਨੂੰ ਨਹੀਂ ਸਗੋਂ ਪੁਤਿਨ ਨੂੰ ਮੰਨਦੇ ਹਨ ਦੁਨੀਆ ਦਾ ਨੰਬਰ-1 ਵਿਅਕਤੀ, ਜਾਣੋ ਵਜ੍ਹਾ
Monday, Mar 28, 2022 - 01:32 PM (IST)
ਨਵੀਂ ਦਿੱਲੀ - Tesla ਅਤੇ SpaceX ਦੇ CEO ਏਲੋਨ ਮਸਕ ਰਿਕਾਰਡ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਪਰ ਏਲੋਨ ਮਸਕ ਅਜਿਹਾ ਮੰਨਣ ਤੋਂ ਇਨਕਾਰ ਕਰ ਰਹੇ ਹਨ ਮਸਕ ਅਨੁਸਾਰ ਇਹ ਖਿਤਾਬ ਕਿਸੇ ਹੋਰ ਦਾ ਹੈ। ਏਲੋਨ ਮਸਕ ਕਿਸੇ ਹੋਰ ਨੂੰ ਆਪਣੇ ਤੋਂ ਵੀ ਵੱਧ ਅਮੀਰ ਸਮਝਦਾ ਹੈ। ਮਸਕ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਨ। ਮਸਕ ਨੇ ਬਿਜ਼ਨਸ ਇਨਸਾਈਡਰ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ ਹੈ।
ਜਾਣੋ ਮਸਕ ਨੇ ਕੀ ਕਿਹਾ?
ਮਸਕ ਨੂੰ ਉਸ ਦੀ ਕੁੱਲ ਜਾਇਦਾਦ ਬਾਰੇ ਪੁੱਛਿਆ ਗਿਆ ਸੀ, ਜਿਸ 'ਤੇ ਉਸ ਨੇ ਜਵਾਬ ਦਿੱਤਾ, "ਮੈਨੂੰ ਲੱਗਦਾ ਹੈ ਕਿ ਪੁਤਿਨ ਮੇਰੇ ਨਾਲੋਂ ਜ਼ਿਆਦਾ ਅਮੀਰ ਹਨ।" ਤੁਹਾਨੂੰ ਦੱਸ ਦੇਈਏ ਕਿ ਏਲੋਨ ਮਸਕ ਦੀ ਕੁੱਲ ਜਾਇਦਾਦ ਲਗਭਗ 260 ਅਰਬ ਡਾਲਰ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸੈਕਟਰਾਂ 'ਚ ਆਏਗਾ ਨੌਕਰੀਆਂ ਦਾ ਹੜ੍ਹ, ਵਿੱਤੀ ਸਾਲ 2025-26 ਤੱਕ 1.2 ਕਰੋੜ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਅਧਿਕਾਰਤ ਰਿਕਾਰਡਾਂ ਅਨੁਸਾਰ, ਪੁਤਿਨ ਨੂੰ ਸਾਲਾਨਾ 140,000 ਡਾਲਰ ਦੀ ਤਨਖਾਹ ਮਿਲਦੀ ਹੈ। ਇੰਨਾ ਹੀ ਨਹੀਂ ਪੁਤਿਨ ਕੋਲ ਕਾਲੇ ਸਾਗਰ 'ਤੇ 1.4 ਅਰਬ ਡਾਲਰ ਦਾ ਮਹਿਲ ਅਤੇ 4 ਅਰਬ ਡਾਲਰ ਦਾ ਮੋਨਾਕੋ ਅਪਾਰਟਮੈਂਟ ਵੀ ਹੈ। ਉਸ ਕੋਲ 800 ਵਰਗ ਫੁੱਟ ਦਾ ਇਕ ਫਲੈਟ ਹੈ। ਇੱਕ ਟ੍ਰੇਲਰ ਅਤੇ kR ਕਾਰਾਂ ਹਨ। ਸਿਰਫ਼ ਇੰਨਾ ਹੀ ਨਹੀਂ ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਕੋਲ ਕੁੱਲ 2 ਦਰਜਨ ਘਰ ਵੀ ਹਨ। ਇਸ ਦੇ ਨਾਲ ਹੀ 58 ਜਹਾਜ਼ ਅਤੇ ਹੈਲੀਕਾਪਟਰ , 700 ਕਾਰਾਂ ਅਤੇ ਮਹਿੰਗੀਆਂ ਘੜੀਆਂ ਦਾ ਹੀ ਕਰੋੜਾਂ ਰੁਪਏ ਦਾ ਕੋਲੈਕਸ਼ਨ ਹੈ।
ਜ਼ਿਕਰਯੋਗ ਹੈ ਕਿ ਪੁਤਿਨ ਦੀ ਗਿਣਤੀ ਪਹਿਲਾਂ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿਚ ਹੁੰਦੀ ਆ ਰਹੀ ਹੈ। ਸਾਲ 2018 ਵਿਚ ਫੋਰਬਸ ਨੇ ਅਰਬਾਂ ਦੀ ਜਾਇਦਾਦ ਦੇ ਨਾਲ ਪੁਤਿਨ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦੇ ਰੂਪ ਵਿਚ ਸੂਚੀਬੱਧ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੁਤਿਨ ਨੂੰ ਯੂਕਰੇਨ ਉੱਤੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ, ਪੁਤਿਨ ਅਤੇ ਉਨ੍ਹਾਂ ਦੇ ਪ੍ਰਮੁੱਖ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਇਹ ਵੀ ਪੜ੍ਹੋ : ਤਿੰਨ ਸਾਲਾਂ 'ਚ 10 ਪਰਮਾਣੂ ਰਿਐਕਟਰ ਦਾ ਨਿਰਮਾਣ ਕਰੇਗਾ ਭਾਰਤ, 1.05 ਲੱਖ ਕਰੋੜ ਰੁਪਏ ਦੀ ਆਵੇਗੀ ਲਾਗਤ
ਰੂਸ-ਯੂਕਰੇਨ ਯੁੱਧ 'ਤੇ ਮਸਕ ਨੇ ਕੀ ਕਿਹਾ
ਜਦੋਂ ਮਸਕ ਤੋਂ ਯੂਕਰੇਨ 'ਤੇ ਰੂਸ ਦੇ ਹਮਲੇ ਬਾਰੇ ਪੁੱਛਿਆ ਗਿਆ ਤਾਂ ਮਸਕ ਨੇ ਕਿਹਾ ਕਿ ਪੁਤਿਨ ਨੂੰ ਰੋਕਿਆ ਜਾਣਾ ਚਾਹੀਦਾ ਹੈ। ਮਸਕ ਯੂਕਰੇਨ ਦੇ ਸਮਰਥਨ 'ਚ ਖੁੱਲ੍ਹ ਕੇ ਸਾਹਮਣੇ ਆਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਮਸਕ ਨੇ ਸੰਚਾਰ ਲਈ ਸਪੇਸਐਕਸ ਦੁਆਰਾ ਸੰਚਾਲਿਤ ਇੱਕ ਸੈਟੇਲਾਈਟ ਇੰਟਰਨੈਟ ਤਾਰਾਮੰਡਲ, ਯੂਕਰੇਨ ਵਿਚ ਸਟਾਰਲਿੰਕ ਸਿਸਟਮ ਭੇਜਿਆ ਸੀ।
ਇਹ ਵੀ ਪੜ੍ਹੋ : Lamborghini ਭਾਰਤ 'ਚ ਲਾਂਚ ਕਰੇਗੀ ਲਗਜ਼ਰੀ ਹਾਈਬ੍ਰਿਡ ਕਾਰ, ਜਾਣੋ ਕੰਪਨੀ ਦੀ ਕੀ ਹੈ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।