ਭਾਰਤ ਆਉਣ ਦੀ ਤਿਆਰੀ 'ਚ Tesla, ਐਲੋਨ ਮਸਕ ਨੇ ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਨਿਯੁਕਤ ਕੀਤਾ ਨਵਾਂ CFO

Tuesday, Aug 08, 2023 - 12:15 PM (IST)

ਭਾਰਤ ਆਉਣ ਦੀ ਤਿਆਰੀ 'ਚ Tesla, ਐਲੋਨ ਮਸਕ ਨੇ ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਨਿਯੁਕਤ ਕੀਤਾ ਨਵਾਂ CFO

ਨਿਊਯਾਰਕ: ਭਾਰਤੀ ਮੂਲ ਦੇ ਵੈਭਵ ਤਨੇਜਾ ਨੂੰ ਟੇਸਲਾ ਦਾ ਨਵਾਂ ਮੁੱਖ ਵਿੱਤੀ ਅਧਿਕਾਰੀ (CFO) ਬਣਾਇਆ ਗਿਆ ਹੈ। ਇਹ ਘੋਸ਼ਣਾ ਕੰਪਨੀ ਦੇ ਪਿਛਲੇ ਵਿੱਤ ਮੁਖੀ ਜ਼ੈਕਰੀ ਕਿਰਖੋਰਨ ਦੇ ਅਸਤੀਫਾ ਦੇਣ ਤੋਂ ਬਾਅਦ ਆਈ ਹੈ। ਟੇਸਲਾ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਤਨੇਜਾ (45) ਨੂੰ ਸ਼ੁੱਕਰਵਾਰ ਨੂੰ ਅਮਰੀਕਾ ਸਥਿਤ ਇਲੈਕਟ੍ਰਿਕ ਕਾਰ ਕੰਪਨੀ ਦਾ ਸੀ.ਐੱਫ.ਓ. ਬਣਾਇਆ ਗਿਆ। ਉਹ ਕੰਪਨੀ ਦੇ ਮੁੱਖ ਲੇਖਾ ਅਧਿਕਾਰੀ (ਸੀ.ਏ.ਓ.) ਦੀ ਭੂਮਿਕਾ ਵੀ ਨਿਭਾਉਂਦੇ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ :  ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ

ਇਸ ਤੋਂ ਪਹਿਲਾਂ ਪ੍ਰਾਈਸਵਾਟਰ ਹਾਊਸ ਕੂਪਰਜ਼ ਨਾਲ ਵੀ ਕੰਮ ਕਰ ਚੁੱਕੇ ਹਨ ਤਨੇਜਾ

ਐਲੋਨ ਮਸਕ ਦੀ ਅਗਵਾਈ ਵਾਲੀ ਕੰਪਨੀ ਦੇ ਨਾਲ ਕਿਰਖੋਰਨ ਦੇ 13 ਸਾਲਾਂ ਦੇ ਕਾਰਜਕਾਲ ਨੂੰ ਕੰਪਨੀ ਦੁਆਰਾ "ਜ਼ਬਰਦਸਤ ਵਿਸਥਾਰ ਅਤੇ ਵਿਕਾਸ" ਦੇ ਦੌਰ ਵਜੋਂ ਦਰਸਾਇਆ ਗਿਆ ਸੀ। ਤਨੇਜਾ ਮਾਰਚ 2019 ਤੋਂ ਟੇਸਲਾ ਦੇ CAO ਅਤੇ ਮਈ 2018 ਤੋਂ ਇਸਦੇ ਕਾਰਪੋਰੇਟ ਕੰਟਰੋਲਰ ਵਜੋਂ ਸੇਵਾ ਕਰ ਰਿਹਾ ਹੈ। ਉਹ ਇਸ ਤੋਂ ਪਹਿਲਾਂ ਪ੍ਰਾਈਸਵਾਟਰ ਹਾਊਸ ਕੂਪਰਜ਼ ਨਾਲ ਵੀ ਕੰਮ ਕਰ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ :  ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ

ਜ਼ੈਕਰੀ ਕਿਰਖੋਰਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ 

ਜ਼ੈਕਰੀ ਕਿਰਖੋਰਨ, ਜੋ ਕਿ ਟੇਸਲਾ ਦੇ ਵਿੱਤ ਮੁਖੀ ਸਨ, ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਕੰਪਨੀ ਨੇ 45 ਸਾਲਾ ਵੈਭਵ ਤਨੇਜਾ ਨੂੰ ਆਪਣਾ ਨਵਾਂ CFO ਨਿਯੁਕਤ ਕਰਨ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜ਼ੈਕਰੀ ਕਿਰਖੋਰਨ ਪਿਛਲੇ 4 ਸਾਲਾਂ ਤੋਂ ਟੇਸਲਾ ਦੇ ਮਾਸਟਰ ਆਫ ਕੋਇਨ ਅਤੇ ਵਿੱਤ ਮੁਖੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਟੇਸਲਾ ਵਿਖੇ ਕਿਰਕਹੋਰਨ ਦਾ ਕਰੀਅਰ 13 ਸਾਲਾਂ ਦਾ ਹੈ। ਆਪਣੇ ਪੂਰੇ ਕਾਰਜਕਾਲ ਦੌਰਾਨ ਟੇਸਲਾ ਨੇ ਫਰਸ਼ ਤੋਂ ਅਰਸ਼ ਤੱਕ ਸਫਰ ਤੈਅ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਅਜੇ ਵੀ ਆਪਣੇ ਗੁਆਂਢੀ ਮੁਲਕ 'ਤੇ ਨਿਰਭਰ , ਚੀਨ ਤੋਂ ਦਵਾਈਆਂ ਦਾ ਆਯਾਤ 75 ਫ਼ੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News