ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

Tuesday, Apr 12, 2022 - 11:53 AM (IST)

ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

ਨਵੀਂ ਦਿੱਲੀ (ਵਿਸ਼ੇਸ਼) – ਦੁਨੀਆ ਭਰ ’ਚ ਆਟੋ ਸੈਕਟਰ ’ਚ ਆ ਰਹੇ ਜ਼ਬਰਦਸਤ ਬਦਲਾਅ ਦਰਮਿਆਨ ਇਲੈਕਟ੍ਰਾਨਿਕ ਵ੍ਹੀਕਲਸ ’ਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਦੇ ਪ੍ਰਮੁੱਖ ਕੱਚੇ ਮਾਲ ਲਿਥੀਅਮ ’ਤੇ ਦਬਦਬੇ ਨੂੰ ਲੈ ਕੇ ਗਲੋਬਲ ਪੱਧਰ ’ਤੇ ਜੰਗ ਸ਼ੁਰੂ ਹੁੰਦੀ ਜਾ ਰਹੀ ਹੈ। ਦੁਨੀਆ ਦੀ ਪ੍ਰਮੁੱਖ ਇਲੈਕਟ੍ਰਾਨਿਕ ਵ੍ਹੀਕਲ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਲਿਥੀਅਮ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਲਿਥੀਅਮ ਦੀਆਂ ਕੀਮਤਾਂ ਬਰਦਾਸ਼ਤ ਤੋਂ ਬਾਹਰ ਜਾ ਰਹੀਆਂ ਹਨ। ਲਿਥੀਅਮ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਅਤੇ ਜੇ ਕੀਮਤਾਂ ’ਚ ਸੁਧਾਰ ਨਾ ਹੋਇਆ ਤਾਂ ਟੈਸਲਾ ਨੂੰ ਲਿਥੀਅਮ ਦੇ ਮਾਈਨਿੰਗ ਅਤੇ ਰਿਫਾਈਨਿੰਗ ਖੇਤਰ ’ਚ ਉਤਰਨਾ ਪਵੇਗਾ। ਦੁਨੀਆ ’ਚ ਲਿਥੀਅਮ ਦੀ ਕਮੀ ਨਹੀਂ ਹੈ ਅਤੇ ਇਸ ਦੇ ਖਜ਼ਾਨੇ ਹਰ ਦੇਸ਼ ’ਚ ਮੁਹੱਈਆ ਹਨ ਪਰ ਖਜ਼ਾਨਿਆਂ ਦੇ ਲਿਥੀਅਮ ਕੱਢਣ ਅਤੇ ਰਿਫਾਈਨ ਕਰਨ ਦੀ ਰਫਤਾਰ ਹੌਲੀ ਹੈ। ਐਲਨ ਮਸਕ ਨੇ ਇਹ ਟਵੀਟ 2022 ’ਚ ਲਿਥੀਅਮ ਦੀ ਕੀਮਤ 78 ਹਜ਼ਾਰ ਡਾਲਰ ਪ੍ਰਤੀ ਟਨ ਪਾਰ ਕੀਤੇ ਜਾਣ ਤੋਂ ਬਾਅਦ ਕੀਤਾ ਹੈ। 2012 ’ਚ ਲਿਥੀਅਮ ਦੀ ਕੀਮਤ 4450 ਡਾਲਰ ਪ੍ਰਤੀ ਟਨ ਸੀ।

ਦਰਅਸਲ ਦੁਨੀਆ ’ਚ ਲਿਥੀਅਮ ਦੇ ਸਭ ਤੋਂ ਜ਼ਿਆਦਾ ਰਿਜ਼ਰਵ ਚਿਲੀ ਕੋਲ ਹਨ ਅਤੇ ਚਿਲੀ ਦੇ ਖਜ਼ਾਨਿਆਂ ’ਚੋਂ 92 ਲੱਖ ਟਨ ਲਿਥੀਅਮ ਮੁਹੱਈਆ ਹੈ ਅਤੇ ਇਹ ਦੁਨੀਆ ਦੇ ਕੁੱਲ ਲਿਥੀਅਮ ਭੰਡਾਰ ਦਾ 48.5 ਫੀਸਦੀ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਕੋਲ 47 ਲੱਖ ਟਨ ਦਾ ਲਿਥੀਅਮ ਭੰਡਾਰ ਹੈ ਅਤੇ ਇਹ ਕੁੱਲ ਦੁਨੀਆ ਦੇ ਲਿਥੀਅਮ ਦਾ 24.8 ਫੀਸਦੀ ਹੈ। ਇਸ ਮਾਮਲੇ ’ਚ ਤੀਜਾ ਨੰਬਰ ਅਰਜਨਟੀਨਾ ਦਾ ਹੈ ਅਤੇ ਇਸ ਕੋਲ 19 ਲੱਖ ਟਨ ਦਾ ਲਿਥਿਅਮ ਭੰਡਾਰ ਹੈ। ਇਹ ਦਨੀਆ ਦੇ ਕੁੱਲ ਲਿਥੀਅਮ ਦਾ 10 ਫੀਸਦੀ ਬਣਦਾ ਹੈ ਜਦ ਕਿ ਚੀਨ ਕੋਲ 15 ਲੱਖ ਟਨ ਲਿਥੀਅਮ ਹੈ ਅਤੇ ਦੁਨੀਆ ’ਚ ਮੌਜੂਦ ਕੁੱਲ ਲਿਥੀਅਮ ਦਾ 7.9 ਫੀਸਦੀ ਹੈ। 2020 ’ਚ ਸਭ ਤੋਂ ਵੱਧ 40 ਹਜ਼ਾਰ ਟਨ ਲਿਥੀਅਮ ਦਾ ਉਤਪਾਦਨ ਕੀਤਾ ਅਤੇ ਇਹ 2020 ’ਚ ਕੁੱਲ ਉਤਪਾਦਨ ਦਾ 46.3 ਫੀਸਦੀ ਬਣਦਾ ਹੈ ਜਦ ਕਿ ਚਿਲੀ ’ਚ 20,600 ਅਤੇ ਚੀਨ ’ਚ 14,000 ਟਨ ਲਿਥੀਅਮ ਦਾ ਉਤਪਾਦਨ ਕੀਤਾ।

ਭਾਰਤ ’ਚ ਹੁਣ ਤੱਕ 1400 ਟਨ ਲਿਥੀਅਮ ਦੀ ਖੋਜ

ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਭਾਰਤ ਦੇ ਮਾਈਨਿੰਗ ਮੰਤਰਾਲਾ ਨੇ ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮ., ਹਿੰਦੁਸਤਾਨ ਕਾਪਰ ਲਿਮ. ਅਤੇ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮ. ਨਾਲ ਮਿਲ ਕੇ ਖਣਿਜ ਬਿਦੇਸ਼ ਇੰਡੀਆ ਲਿਮ. (ਕਾਬਿਲ) ਦੀ ਸਥਾਪਨਾ ਕੀਤੀ ਹੈ ਅਤੇ ਇਹ ਤਿੰਨੇ ਕੰਪਨੀਆਂ ਵਿਦੇਸ਼ੀ ਸਹਿਯੋਗ ਨਾਲ ਭਾਰਤ ’ਚ ਲਿਥੀਅਮ ਦੀ ਉਪਲਬਧਤਾ ਦੀ ਖੋਜ ਕਰ ਰਹੀਆਂ ਹਨ। ਹਾਲ ਹੀ ’ਚ ਕਾਬਿਲ ਨੇ ਆਸਟ੍ਰੇਲੀਆ ’ਚ ਮੌਜੂਦ ਖਣਿਜਾਂ ਦੀ ਖੋਜ ਲਈ ਆਸਟ੍ਰੇਲੀਆ ਦੀ ਸਰਕਾਰ ਨਾਲ ਸੰਧੀ ਕੀਤੀ ਹੈ ਅਤੇ ਹੁਣ ਇਸ ਦਿਸ਼ਾ ’ਚ ਕੰਮ ਕੀਤਾ ਜਾਏਗਾ। ਫਿਲਹਾਲ ਭਾਰਤ ਚ 14100 ਟਨ ਲਿਥੀਅਮ ਦੇ ਭੰਡਾਰ ਹੋਣ ਦਾ ਪਤਾ ਲੱਗਾ ਹੈ ਅਤੇ ਇਸ ’ਚੋਂ 1600 ਟਨ ਲਿਥੀਅਮ ਦੀ ਖੋਜ ਕੀਤੀ ਗਈ ਹੈ।

ਭਾਰਤ ’ਚ ਈ. ਵੀ. ਦੀ ਰਫਤਾਰ ਹੌਲੀ

ਭਾਰਤ ਆਪਣੀਆਂ ਟ੍ਰਾਂਸਪੋਰਟ ਦੀਆਂ ਲੋੜਾਂ ਲਈ ਪੈਟਰੋਲ ਅਤੇ ਡੀਜ਼ਲ ਦਾ ਇਸਤੇਮਾਲ ਕਰਦਾ ਹੈ ਅਤੇ ਇਸ ਲਈ ਭਾਰਤ ਨੂੰ ਵੱਡੀ ਮਾਤਰਾ ’ਚ ਅਰਬ ਦੇਸ਼ਾਂ ਤੋਂ ਇਲਾਵਾ ਰੂਸ ਤੋਂ ਵੀ ਕੱਚੇ ਤੇਲ ਦੀ ਦਰਾਮਦ ਕਰਨੀ ਪੈਂਦੀ ਹੈ, ਜਿਸ ’ਤੇ ਭਾਰੀ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ। ਜੇ ਭਾਰਤ ’ਚ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਕੰਪਨੀਆਂ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਇਨ੍ਹਾਂ ਨੂੰ ਛੋਟ ਦੇਵੇ ਤਾਂ ਵਿਦੇਸ਼ਾਂ ’ਤੇ ਈਂਧਨ ਦੀ ਨਿਰਭਰਤਾ ਘੱਟ ਕੀਤੀ ਜਾ ਸਕਦੀ ਹੈ। ਪਰ ਭਾਰਤ ’ਚ ਇਲੈਕਟ੍ਰਾਨਿਕ ਵਾਹਨਾਂ ਦੇ ਪ੍ਰਸਾਰ ਦੀ ਰਫਤਾਰ ਯੂਰਪ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਹੌਲੀ ਹੈ। ਇਕ ਪਾਸੇ ਜਿੱਥੇ ਟੈਸਲਾ ਵਰਗੀਆਂ ਕੰਪਨੀਆਂ ਲਿਥੀਅਮ ਦੇ ਆਪਣੇ ਭੰਡਾਰ ’ਤੇ ਕੰਮ ਕਰ ਰਹੀਆਂ ਹਨ, ਉੱਥੇ ਹੀ ਭਾਰਤ ’ਚ ਹਾਲੇ ਤੱਕ ਲਿਥੀਅਮ ਦੀ ਖੋਜ ਦਾ ਕੰਮ ਹੀ ਪੂਰਾ ਨਹੀਂ ਹੋ ਸਕਿਆ ਹੈ।

ਭਾਰਤ ’ਚ ਅਗਲੇ ਪੰਜ ਸਾਲਾਂ ਦੌਰਾਨ ਈ. ਵੀ. ਸੈਕਟਰ ’ਚ 96000 ਕਰੋੜ ਰੁਪਏ ਦਾ ਨਿਵੇਸ਼ ਆਏਗਾ, ਜਿਸ ’ਚ ਸਭ ਤੋਂ ਵੱਧ 34 ਫੀਸਦੀ ਨਿਵੇਸ਼ ਤਾਮਿਲਨਾਡੂ ’ਚ 12 ਫੀਸਦੀ ਆਂਧਰਾ ’ਚ ਅਤੇ 9 ਫੀਸਦੀ ਨਿਵੇਸ਼ ਹਰਿਆਣਾ ’ਚ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਐਲਨ ਮਸਕ ਨੇ ਿਲਥੀਅਮ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਲਿਥੀਅਮ ਦੀਆਂ ਕੀਮਤਾਂ ਬਰਦਾਸ਼ਤ ਤੋਂ ਬਾਹਰ ਜਾ ਰਹੀਆਂ ਹਨ। ਲਿਥੀਅਮ ਦੀ ਕੀਮਤਾਂ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਅਤੇ ਜੇ ਕੀਮਤਾਂ ’ਚ ਸੁਧਾਰ ਨਾ ਹੋਇਆ ਤਾਂ ਟੈਸਲਾ ਨੂੰ ਲਿਥੀਅਮ ਦੇ ਮਾਈਨਿੰਗ ਅਤੇ ਰਿਫਾਈਨਿੰਗ ਖੇਤਰ ’ਚ ਉਤਰਨਾ ਪਵੇਗਾ। ਦੁਨੀਆ ’ਚ ਲਿਥੀਅਮ ਦੀ ਕਮੀ ਨਹੀਂ ਹੈ ਅਤੇ ਇਸ ਦੇ ਖਜ਼ਾਨੇ ਹਰ ਦੇਸ਼ ’ਚ ਮੁਹੱਈਆ ਹਨ ਪਰ ਖਜ਼ਾਨਿਆਂ ਦੇ ਲਿਥੀਅਮ ਕੱਢਣ ਅਤੇ ਰਿਫਾਈਨ ਕਰਨ ਦੀ ਰਫਤਾਰ ਹੌਲੀ ਹੈ। ਐਲਨ ਮਸਕ ਨੇ ਇਹ ਟਵੀਟ 2022 ’ਚ ਲਿਥੀਅਮ ਦੀ ਕੀਮਤ 78 ਹਜ਼ਾਰ ਡਾਲਰ ਪ੍ਰਤੀ ਟਨ ਤੋਂ ਪਾਰ ਕੀਤੇ ਜਾਣ ਤੋਂ ਬਾਅਦ ਕੀਤਾ ਹੈ।

-ਐਲਨ ਮਸਕ (ਸੀ. ਈ. ਓ. ਟੈਸਲਾ)

ਲਿਥੀਅਮ ਦੀਆਂ ਵਧਦੀਆਂ ਕੀਮਤਾਂ ਪ੍ਰਤੀ ਟਨ ’ਚ

ਭਾਰਤ ’ਚ ਈ. ਵੀ. ਸੈਕਟਰ ’ਚ ਨਿਵੇਸ਼

ਟਾਟਾ ਮੋਟਰਜ਼ ਅਗਲੇ ਪੰਜ ਸਾਲਾਂ ’ਚ 15000 ਕਰੋੜ ਦਾ ਨਿਵੇਸ਼ ਕਰੇਗੀ

ਮਾਰੂਤੀ ਦੀ 104400 ਕਰੋੜ ਦੇ ਨਿਵੇਸ਼ ਦੀ ਯੋਜਨਾ

ਹੁੰਡਈ ਨੇ 4000 ਕਰੋੜ ਦੇ ਨਿਵੇਸ਼ ਦੀ ਬਣਾਈ ਯੋਜਨਾ

ਮਹਿੰਦਰਾ ਐਂਡ ਮਹਿੰਦਰਾ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

2020 ’ਚ ਲਿਥੀਅਮ ਦਾ ਉਤਪਾਦਨ (ਫੀਸਦੀ ’ਚ)

ਦੇਸ਼ ਉਤਪਾਦਨ ਉਤਪਾਦਨ

ਆਸਟ੍ਰੇਲੀਆ 40000 46.3

ਚਿਲੀ 20600 23.9

ਚੀਨ 14000 16.2

ਅਰਜਨਟੀਨਾ 6200 7.2

ਬ੍ਰਾਜ਼ੀਲ 1900 2.2

ਜਿੰਬਾਵੇ 1200 1.4

ਅਮਰੀਕਾ 900 1

ਪੁਰਤਗਾਲ 900 1

ਬਾਕੀ ਵਿਸ਼ਵ 500 0.6

ਕੁੱਲ 86300


author

Harinder Kaur

Content Editor

Related News