Air India ਦੀ ਉਡਾਣ ’ਚ ਭੋਜਨ ਅਤੇ ਦਵਾਈਆਂ ਦੀ ਘਾਟ, ਬਜ਼ੁਰਗ ਜੋੜੇ ਨੇ ਮੰਗਿਆ 5 ਲੱਖ ਰੁਪਏ ਮੁਆਵਜ਼ਾ

04/20/2021 11:00:12 AM

ਨਵੀਂ ਦਿੱਲੀ (ਭਾਸ਼ਾ) – ਇਕ ਬਜ਼ੁਰਗ ਜੋੜੇ ਨੇ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਦੀ ਲੰਮੀ ਉਡਾਣ ’ਚ ਖਾਣ-ਪੀਣ ਅਤੇ ਦਵਾਈਆਂ ਦੀ ਸਹੂਲਤ ਦੀ ਕਮੀ ਨੂੰ ਲੈ ਕੇ ਦਿੱਲੀ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਬਜ਼ੁਰਗ ਜੋੜੇ ਨੇ ਦੋਸ਼ ਲਾਇਆ ਹੈ ਕਿ 16 ਘੰਟੇ ਦੀ ਇਸ ਉਡਾਣ ਦੌਰਾਨ ਨਾ ਤਾਂ ਭੋਜਨ ਦੀ ਲੋੜੀਂਦੀ ਵਿਵਸਥਾ ਸੀ ਅਤੇ ਨਾ ਹੀ ਦਵਾਈਆਂ ਦੀ। ਜੋੜੇ ਨੇ ਏਅਰਲਾਈਨ ਤੋਂ ਪੰਜ ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਜੋੜੇ ਦੀ ਪਟੀਸ਼ਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੱਜ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਇਹ ਡਰਾਉਣ ਵਾਲਾ ਹੈ ਕਿ ਅਜਿਹਾ ਹੋਇਆ।

ਇਹ ਵੀ ਪੜ੍ਹੋ : ਨਹੀਂ ਕੀਤਾ 12 ਲੱਖ ਦਾ ਭੁਗਤਾਨ ਤਾਂ ਸਹਾਰਾ ਦੇ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ ਹੋਏ ਜਾਰੀ

ਪਟੀਸ਼ਨ ’ਚ ਦੇਵੋ ਸੀਨੀਅਰ ਸਿਟੀਜ਼ਨਜ਼ ਨੇ ਉਨ੍ਹਾਂ ਦੀ ਟਿਕਟ ਦਾ ਕਿਰਾਇਆ ਵੀ ਵਾਪਸ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਹਾਈਕੋਰਟ ਨੇ ਇਸ ਪਟੀਸ਼ਨ ’ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀ. ਜ. ਸੀ. ਏ.), ਏਅਰ ਇੰਡੀਆ ਅਤੇ ਐਵੀਏਸ਼ਨ ਅਥਾਰਿਟੀ ਆਫ ਇੰਡੀਆ (ਏ. ਏ. ਆਈ.) ਅਤੇ ਇੰਦਰਾ ਗਾਂਧੀ ਹਵਾਈ ਅੱਡੇ ਦੀ ਆਪ੍ਰੇਟਿੰਗ ਕਰਨ ਵਾਲੀ ਜੀ. ਐੱਮ. ਆਰ. ਐਰੋਸਿਟੀ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ। ਇਹ ਮਾਮਲਾ 11 ਨਵੰਬਰ 2020 ਨੂੰ ਨਵੀਂ ਦਿੱਲੀ ਤੋਂ ਸਾਨ ਫ੍ਰਾਂਸਿਸਕੋ ਦੀ ਉਡਾਣ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਵਿਚਕਾਰ ਵੱਡੀ ਰਾਹਤ, ਸਰਕਾਰ ਨੇ ਘਟਾਈ Remdesivir ਦੀ ਕੀਮਤ

ਇਸ ਜੋੜੇ ਨਿਵੇਦਿਤਾ ਅਤੇ ਅਨਿਲ ਸ਼ਰਮਾ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਪੂਰੀ ਯਾਤਰਾ ਦੌਰਾਨ ਉਨ੍ਹਾਂ ਨੂੰ ਸਿਰਫ ਇਕ ਗਰਮ ਭੋਜਨ ਮੁਹੱਈਆ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਨੇ ਕੈਬਿਨ ਕਰੂ ਦੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ’ਚੋਂ ਇਕ ਨੂੰ ਸ਼ੂਗਰ ਹੈ। ਜੋੜੇ ਨੇ ਇਹ ਪਟੀਸ਼ਨ ਐਡਵੋਕੇਟ ਸਰੂਚੀ ਮਿੱਤਲ ਰਾਹੀਂ ਦਾਇਰ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਏਅਰਲਾਈਨ ਕੋਲ ਜਦੋਂ ਲੋੜੀਂਦਾ ਭੋਜਨ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਤਾਂ ਇੰਨੀ ਲੰਮੀ ਯਾਤਰਾ ਲਈ ਇਕੱਠੇ 400 ਯਾਤਰੀਆਂ ਨੂੰ ਲਿਜਾਣ ਦਾ ਕੋਈ ਤੁਕ ਨਹੀਂ ਹੈ। ਜੋੜੇ ਨੇ 2.25 ਲੱਖ ਰੁਪਏ (ਹਰੇਕ) ਦਾ ਟਿਕਟ ਕਿਰਾਇਆ ਮੋੜਨ ਦੇ ਨਾਲ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿਵਾਉਣ ਦੀ ਅਪੀਲ ਪਟੀਸ਼ਨ ’ਚ ਕੀਤੀ ਹੈ। ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਉਡਾਣ ਦੌਰਾਨ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਉਚਿੱਤ ਨਹੀਂ ਸੀ। ਇਸ ਨਾਲ ਯਾਤਰੀਆਂ ਦੀ ਸੁਰੱਖਿਆ ਅਤੇ ਸਿਹਤ ਜੋਖਮ ’ਚ ਪੈ ਸਕਦੀ ਹੈ।

ਇਹ ਵੀ ਪੜ੍ਹੋ : LIC ਮੁਲਾਜ਼ਮਾਂ ਲਈ ਦੋਹਰੀ ਖ਼ੁਸ਼ਖ਼ਬਰੀ, 25 ਫ਼ੀਸਦੀ ਵਧੀ ਤਨਖ਼ਾਹ ਤੇ ਕੰਮਕਾਜ਼ ਵਾਲੇ ਦਿਨ ਵੀ ਘਟੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News