‘EESL ਨੇ ਊਰਜਾ ਕੁਸ਼ਲਤਾ ਉਪਾਅ ਨੂੰ ਲਾਗੂ ਕਰਨ ਲਈ ਲੈਮਨ ਟ੍ਰੀ ਹੋਟਲਜ਼ ਨਾ ਕੀਤਾ ਸਮਝੌਤਾ’

Tuesday, Jun 08, 2021 - 07:29 PM (IST)

‘EESL ਨੇ ਊਰਜਾ ਕੁਸ਼ਲਤਾ ਉਪਾਅ ਨੂੰ ਲਾਗੂ ਕਰਨ ਲਈ ਲੈਮਨ ਟ੍ਰੀ ਹੋਟਲਜ਼ ਨਾ ਕੀਤਾ ਸਮਝੌਤਾ’

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮ. (ਈ. ਈ. ਐੱਸ. ਐੱਲ.) ਨੇ ਊਰਜਾ ਕੁਸ਼ਲਤਾ ਅਤੇ ਊਰਜਾ ਦੇ ਰੱਖ-ਰਖਾਅ ਦੇ ਉਪਾਅ ਨੂੰ ਲਾਗੂ ਕਰਨ ਲਈ ਲੈਮਨ ਟ੍ਰੀ ਹੋਟਲਜ਼ ਨਾਲ ਸਮਝੌਤਾ ਕੀਤਾ ਹੈ। ਬਿਜਲੀ ਮੰਤਰਾਲਾ ਦੇ ਤਹਿਤ ਈ. ਈ. ਐੱਸ. ਐੱਲ. ਇਕ ਸਾਂਝਾ ਉੱਦਮ ਹੈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਈ. ਈ. ਐੱਸ. ਐੱਲ. ਨੇ ਲੈਮਨ ਟ੍ਰੀ ਹੋਟਲਜ਼ ਨਾਲ ਇਕ ਸਮਝੌਤਾ ਮੰਗ ਪੱਤਰ (ਐੱਮ. ਓ. ਯੂ.) ਕੀਤਾ ਹੈ। ਇਸ ਦੇ ਤਹਿਤ ਲੈਮਨ ਟ੍ਰੀ ਹੋਟਲਜ਼ ਦੀਆਂ ਦੇਸ਼ ’ਚ ਚੋਣਵੀਆਂ ਜਾਇਦਾਦਾਂ ’ਚ ਊਰਜਾ ਕੁਸ਼ਲਤਾ ਅਤੇ ਊਰਜਾ ਦੇ ਰੱਖ-ਰਖਾਅ ਦੇ ਉਪਾਅ ਨੂੰ ਲਾਗੂ ਕੀਤਾ ਜਾਏਗਾ। ਤਿੰਨ ਸਾਲ ਦੇ ਇਸ ਐੱਮ. ਓ. ਯੂ. ਦੇ ਤਹਿਤ ਦੋਵੇਂ ਕੰਪਨੀਆਂ ਊਰਜਾ ਕੁਸ਼ਲਤਾ ’ਚ ਸੁਧਾਰ ਵਾਲੇ ਖੇਤਰਾਂ ਦੀ ਪਛਾਣ ਕਰਨਗੀਆਂ।

ਇਹ ਵੀ ਪੜ੍ਹੋ : ਜਲਦ ਹੀ ਵਿਕੇਗੀ DHFL, ਇਸ ਕੰਪਨੀ ਨੇ ਲਗਾਈ 37,250 ਕਰੋੜ ਰੁਪਏ ਦੀ ਬੋਲੀ

ਇਸ ਤੋਂ ਇਲਾਵਾ ਈ.ਈ.ਐਸ.ਐਲ. ਅਤੇ ਇਸਦੀ ਸਹਾਇਕ ਕਨਵਰਜਨ ਐਨਰਜੀ ਸਰਵਿਸਿਜ਼ ਲਿਮਟਿਡ. ਸੀ.ਈ.ਐਸ.ਐਲ. ਦੇ ਕਾਰਜਕਾਰੀ ਉਪ-ਚੇਅਰਪਰਸਨ, ਸੌਰਭ ਕੁਮਾਰ ਨੇ ਕਿਹਾ, 'ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰੋਜੈਕਟਾਂ ਰਾਹੀਂ ਪ੍ਰਾਪਤ ਕੀਤੀ ਸਫਲਤਾ ਨੂੰ ਹੋਰ ਵੀ ਖਿਡਾਰੀ ਨੂੰ  ਊਰਜਾ ਕੁਸ਼ਲਤਾ ਅਤੇ ਬਚਾਅ ਦੀਆਂ ਪਹਿਲਕਦਮੀਆਂ ਨਾਲ ਹੱਲਾਸ਼ੇਰੀ ਮਿਲੇਗੀ।' Lemon ਟ੍ਰੀ ਹੋਟਲਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਾਟੂ ਕੇਸਵਾਨੀ ਨੇ ਕਿਹਾ ਕਿ ਈਈਐਸਐਲ ਨਾਲ ਸਾਂਝੇਦਾਰੀ ਸਾਨੂੰ ਇਹਨਾਂ ਉਪਾਵਾਂ ਦੇ ਪ੍ਰਭਾਵ ਨੂੰ ਵਧਾਉਣ ਅਤੇ ਆਪਣੇ ਕਾਰਬਨ ਨਿਕਾਸ ਨੂੰ ਘਟਾਉਣ ਦੇ ਹੋਰ ਤਰੀਕੇ ਲੱਭਣ ਦੀ ਹੱਲਾਸ਼ੇਰੀ ਦੇਵੇਗੀ। ਇਹ ਸਾਨੂੰ ਕਾਰਬਨ ਨਿਰਪੱਖਤਾ ਦੇ ਸਾਡੇ ਟੀਚੇ ਦੇ ਨੇੜੇ ਲਿਆਵੇਗਾ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਸਰਕਾਰੀ ਬੈਂਕਾਂ ਦਾ ਹੋਵੇਗਾ ਨਿੱਜੀਕਰਨ! ਸਰਕਾਰ ਜਲਦ ਵੇਚ ਸਕਦੀ ਹੈ ਆਪਣੀ ਹਿੱਸੇਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News