ਖਾਣ ਵਾਲੇ ਤੇਲਾਂ ਦੀ ਦਰਾਮਦ 63 ਫੀਸਦੀ ਵਧ ਕੇ 1.17 ਲੱਖ ਕਰੋੜ ਰੁਪਏ ਹੋਈ
Wednesday, Nov 17, 2021 - 10:37 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਦੀ ਖਾਣ ਵਾਲੇ ਤੇਲਾਂ ਦੀ ਦਰਾਮਦ ਅਕਤੂਬਰ ’ਚ ਸਮਾਪਤ ਹੋਣ ਵਾਲੇ ਮਾਰਕੀਟਿੰਗ ਸਾਲ 2020-21 ਦੌਰਾਨ ਲਗਭਗ 131.3 ਲੱਖ ਟਨ ’ਤੇ ਸਥਿਰ ਬਣੀ ਰਹੀ ਪਰ ਖਾਣ ਵਾਲੇ ਤੇਲ ਉਦਯੋਗ ਦੇ ਅੰਕੜਿਆਂ ਮੁਤਾਬਕ ਮੁੱਲ ਦੇ ਸੰਦਰਭ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ 63 ਫੀਸਦੀ ਵਧ ਕੇ 1.17 ਲੱਖ ਕਰੋੜ ਰੁਪਏ ਹੋ ਗਈ। ਵਨਸਪਤੀ ਤੇਲ ਦਾ ਮਾਰਕੀਟਿੰਗ ਸਾਲ, ਜਿਸ ’ਚ ਖਾਣ ਵਾਲੇ ਤੇਲ ਅਤੇ ਗੈਰ-ਖਾਣ ਵਾਲੇ ਤੇਲ ਸ਼ਾਮਲ ਹਨ, ਨਵੰਬਰ ਤੋਂ ਅਕਤੂਬਰ ਤੱਕ ਚਲਦਾ ਹੈ।
ਇਹ ਵੀ ਪੜ੍ਹੋ : BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ
ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਕਿਹਾ ਕਿ ਤੇਲ ਸਾਲ 2020-21 ਦੌਰਾਨ ਵਨਸਪਤੀ ਤੇਲਾਂ ਦੀ ਦਰਾਮਦ 135.31 ਲੱਖ ਟਨ (ਇਕ ਕਰੋੜ 35.3 ਲੱਖ ਟਨ) ਦਰਜ ਕੀਤੀ ਗਈ ਹੈ, ਜਦ ਕਿ ਸਾਲ 2019-20 ਦੌਰਾਨ ਇਹ 135.25 ਲੱਖ ਟਨ ਸੀ। ਇਸ ’ਚ ਕਿਹਾ ਗਿਆ ਹੈ ਕਿ ਵਨਸਪਤੀ ਤੇਲਾਂ ਦੀ ਦਰਾਮਦ ਪਿਛਲੇ ਛੇ ਸਾਲ ’ਚ ਦੂਜੀ ਵਾਰ ਸਭ ਤੋਂ ਘੱਟ ਹੈ।
ਅੰਕੜਿਆਂ ਮੁਤਾਬਕ ਖਾਣ ਵਾਲੇ ਤੇਲਾਂ ਦੀ ਦਰਮਦ ਸਾਲ 2020-21 ’ਚ ਪਿਛਲੇ ਸਾਲ ਦੇ 131.75 ਲੱਖ ਟਨ ਤੋਂ ਘਟ ਕੇ 131.31 ਲੱਖ ਟਨ ਰਹਿ ਗਈ ਜਦ ਕਿ ਗੈਰ-ਖਾਣ ਵਾਲੇ ਤੇਲਾਂ ਦੀ ਦਰਾਮਦ 3,49,172 ਟਨ ਤੋਂ ਵਧ ਕੇ 399,822 ਟਨ ਹੋ ਗਈ। ਐੱਸ. ਈ. ਏ. ਨੇ ਕਿਹਾ ਕਿ ਮੁੱਲ ਦੇ ਸੰਦਰਭ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਸਾਲ 2021-21 ’ਚ 1,17,000 ਕਰੋੜ ਰੁਪਏ ਦੀ ਹੋਈ ਜੋ 2019-20 ’ਚ 71,625 ਕਰੋੜ ਰੁਪਏ ਦੀ ਹੋਈ ਸੀ।
ਇਹ ਵੀ ਪੜ੍ਹੋ : ONGC ਦੀ ਗਲਤੀ ਕਾਰਨ ਦੇਸ਼ ਨੂੰ ਹੋਵੇਗਾ 18,000 ਕਰੋੜ ਦਾ ਵਿਦੇਸ਼ੀ ਮੁਦਰਾ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।