ਸਸਤਾ ਹੋਇਆ ਖਾਣ ਵਾਲਾ ਤੇਲ, ਰਿਕਾਰਡ ਦਰਾਮਦ ਹੋਣ ਨਾਲ ਕੀਮਤਾਂ ’ਚ ਆਈ ਗਿਰਾਵਟ

Monday, Apr 17, 2023 - 10:48 AM (IST)

ਨਵੀਂ ਦਿੱਲੀ (ਇੰਟ.) - ਆਮ ਆਦਮੀ ਲਈ ਰਾਹਤ ਭਰੀ ਖਬਰ ਹੈ। ਖੁਰਾਕੀ ਤੇਲਾਂ ਦੀ ਰਿਕਾਰਡ ਦਰਾਮਦ ਨਾਲ ਸਥਾਨਕ ਤੇਲ-ਤਿਲਹਨ ਉਦਯੋਗ ’ਚ ਪੈਦਾ ਹੋਈ ਬੇਚੈਨੀ ਦੌਰਾਨ ਦਿੱਲੀ ਬਾਜ਼ਾਰ ’ਚ ਜ਼ਿਆਦਾਤਰ ਤੇਲ-ਤਿਲਹਨ ਕੀਮਤਾਂ ’ਚ ਗਿਰਾਵਟ ਰਹੀ ਅਤੇ ਸਰ੍ਹੋਂ ਅਤੇ ਸੋਇਆਬੀਨ ਤੇਲ ਤਿਲਹਨ, ਕੱਚਾ ਪਾਮਤੇਲ (ਸੀ. ਪੀ. ਓ.) ਅਤੇ ਪਾਮੋਲੀਨ ਅਤੇ ਬਿਨੌਲਾ ਤੇਲ ਕੀਮਤਾਂ ’ਚ ਗਿਰਾਵਟ ਰਹੀ, ਜਦੋਂਕਿ ਮੂੰਗਫਲੀ ਤੇਲ-ਤਿਲਹਨ ਦੇ ਭਾਅ ਪਹਿਲਾਂ ਵਾਲੇ ਪੱਧਰ ਉੱਤੇ ਬੰਦ ਹੋਏ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਪਿਛਲੇ ਸਾਲ ਮਾਰਚ ’ਚ ਖਤਮ ਹੋਏ 5 ਮਹੀਨਿਆਂ ਦੌਰਾਨ 57,95,728 ਟਨ ਖੁਰਾਕੀ ਤੇਲਾਂ ਦੀ ਦਰਾਮਦ ਹੋਈ ਸੀ, ਜਦੋਂਕਿ ਇਸ ਸਾਲ ਮਾਰਚ ’ਚ ਖਤਮ ਹੋਏ 5 ਮਹੀਨਿਆਂ ’ਚ ਇਹ 22 ਫੀਸਦੀ ਵਧ ਕੇ 70,60,193 ਟਨ ਹੋ ਗਈ। ਇਸ ਤੋਂ ਇਲਾਵਾ ਖੁਰਾਕੀ ਤੇਲਾਂ ਦੀ 24 ਲੱਖ ਟਨ ਦੀ ਖੇਪ ਆਉਣੀ ਅਜੇ ਬਾਕੀ ਹੈ। ਇਸ ਤਰ੍ਹਾਂ ਭਾਰੀ ਦਰਾਮਦ ਅਤੇ ਪਾਈਪਲਾਈਨ ’ਚ ਸਟਾਕ ਹੋਣ ਨਾਲ ਸਰ੍ਹੋਂ ਵਰਗੇ ਸਥਾਨਕ ਤਿਲਹਨ ਦਾ ਬਾਜ਼ਾਰ ’ਚ ਖਪਤ ਮੁਸ਼ਕਲ ਹੋ ਗਈ ਹੈ। ਮੌਜੂਦਾ ਹਾਲਾਤ ਦੇ ’ਚ ਸਥਾਨਕ ਤੇਲ ਉਦਯੋਗ ਦੇ ਨਾਲ ਕਿਸਾਨਾਂ ’ਚ ਬੇਚੈਨੀ ਦੀ ਹਾਲਤ ਹੈ, ਜੋ ਖੁਰਾਕੀ ਤੇਲ ਕੀਮਤਾਂ ’ਚ ਗਿਰਾਵਟ ਆਉਣ ਦਾ ਮੁੱਖ ਕਾਰਨ ਹੈ।

ਇਹ ਵੀ ਪੜ੍ਹੋ : ਭਾਰਤ ਵਿੱਚ ਐਪਲ ਨੇ ਖੇਡੀ ਵੱਡੀ ਬਾਜ਼ੀ, ਮੁੰਬਈ 'ਚ 22 ਕੰਪਨੀਆਂ ਨੂੰ ਦਿੱਤਾ ਕਰਾਰਾ ਝਟਕਾ

ਪਾਮੋਲੀਨ ਉੱਤੇ ਇੰਪੋਰਟ ਡਿਊਟੀ ਵਧਾਉਣ ਦੀ ਮੰਗ

ਸੂਤਰਾਂ ਮੁਤਾਬਕ ਤੇਲ ਮਿੱਲ ਬਾਡੀ ‘ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ’ (ਸੀ. ਈ. ਏ.) ਦੇ ਵਰਕਿੰਗ ਪ੍ਰੈਜ਼ੀਡੈਂਟ ਬੀ. ਵੀ. ਮੇਹਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀਆਂ ਪ੍ਰਾਸੈਸਿੰਗ ਮਿੱਲਾਂ ਨੂੰ ਚਲਾਉਣ ਲਈ ਪਾਮ ਅਤੇ ਪਾਮੋਲੀਨ ’ਚ ਇੰਪੋਰਟ ਡਿਊਟੀ ਅੰਤਰ ਨੂੰ ਮੌਜੂਦਾ 7.5 ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਜਾਵੇ। ਇਹ ਇਕ ਤਰ੍ਹਾਂ ਨਾਲ ਪਾਮੋਲੀਨ ਉੱਤੇ ਇੰਪੋਰਟ ਡਿਊਟੀ ਵਧਾਉਣ ਦੀ ਮੰਗ ਹੈ। ਤੇਲ ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਪਾਮੋਲੀਨ ਦੀ ਇੰਪੋਰਟ ਡਿਊਟੀ ਵਧੀ ਤਾਂ ਲੋਕ ਪਾਮੋਲੀਨ ਦੀ ਜਗ੍ਹਾ ਸੀ. ਪੀ. ਓ. ਦਾ ਇੰਪੋਰਟ ਸ਼ੁਰੂ ਕਰ ਦੇਣਗੇ ਅਤੇ ਉਦੋਂ ਸਿਰਫ ਪ੍ਰਾਸੈਸਿੰਗ ਮਿੱਲਾਂ ਹੀ ਦਰਾਮਦ ਕਰ ਸਕਣਗੀਆਂ ਯਾਨੀ ਪਾਮੋਲੀਨ ਤੇਲ, ਸੂਰਜਮੁਖੀ ਅਤੇ ਸੋਇਆਬੀਨ ਤੇਲ ਤੋਂ ਹੋਰ ਮਹਿੰਗਾ ਹੋ ਜਾਵੇਗਾ।

ਇਹ ਵੀ ਪੜ੍ਹੋ : ਮਾਰਚ ਵਿਚ ਰੂਸ ਤੋਂ ਭਾਰਤ ਦੀ ਕੱਚਾ ਤੇਲ ਦਰਾਮਦ ਇਰਾਕ ਤੋਂ ਦੁੱਗਣੀ

ਨਰਮ ਤੇਲਾਂ ਦੀ ਅੰਨ੍ਹੇਵਾਹ ਦਰਾਮਦ ਨੂੰ ਕੰਟਰੋਲ ਕਰਨ ਦੀ ਜ਼ਰੂਰਤ

ਸੂਤਰਾਂ ਨੇ ਕਿਹਾ ਕਿ ਜਦੋਂ ਨਰਮ ਤੇਲ ਇੰਨੀ ਜ਼ਿਆਦਾ ਮਾਤਰਾ ’ਚ ਦਰਾਮਦ ਹੋ ਚੁੱਕਾ ਹੈ ਤਾਂ ਸਿਰਫ ਪਾਮੋਲੀਨ ਦੇ ’ਚ ਡਿਊਟੀ ਅੰਤਰ ਵਧਾਉਣ ਨਾਲ ਕਿਹੜਾ ਵੱਡਾ ਫਰਕ ਹੋਣ ਵਾਲਾ ਹੈ। ਦੇਸੀ ਤੇਲ-ਤਿਲਹਨ ਦੀ ਤਾਂ ਉਦੋਂ ਵੀ ਖਪਤ ਨਹੀਂ ਹੋਣਗੇ ਪਰ ਨਰਮ ਤੇਲਾਂ ਦੀ ਅੰਨ੍ਹੇਵਾਹ ਇੰਪੋਰਟ ਦੇ ਬਾਰੇ ’ਚ ਚੁੱਪੀ ਰੜਕਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਭਾਵਿਕ ਖੁਰਾਕੀ ਤੇਲਾਂ ਦੇ ਡਿਊਟੀ ਫ੍ਰੀ ਇੰਪੋਰਟ ਦੀ ਛੋਟ ਇਸ ਲਈ ਨਹੀਂ ਦਿੱਤੀ ਸੀ ਕਿ ਦੇਸੀ ਸਰ੍ਹੋਂ ਦੀ ਬੰਪਰ ਫਸਲ ਅਤੇ ਸੂਰਜਮੁਖੀ ਫਸਲ ਬਾਜ਼ਾਰ ’ਚ ਨਹੀਂ ਖਪੀ। ਦੇਸੀ ਤੇਲ-ਤਿਲਹਨ ਇੰਡਸਟਰੀ ਚਲਾਉਣ ਲਈ ਪਹਿਲਾਂ ਨਰਮ ਤੇਲਾਂ ਦੀ ਅੰਨ੍ਹੇਵਾਹ ਇੰਪੋਰਟ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News