ED ਨੇ UBL ਦੇ 5,600 ਕਰੋੜ ਰੁਪਏ ਦੇ ਸ਼ੇਅਰ ਵਸੂਲੀ ਅਧਿਕਾਰੀ ਦੇ ਡੀਮੈਟ ਖਾਤੇ ’ਚ ਟ੍ਰਾਂਸਫਰ ਕੀਤੇ

Monday, Jun 07, 2021 - 07:02 PM (IST)

ED ਨੇ UBL ਦੇ 5,600 ਕਰੋੜ ਰੁਪਏ ਦੇ ਸ਼ੇਅਰ ਵਸੂਲੀ ਅਧਿਕਾਰੀ ਦੇ ਡੀਮੈਟ ਖਾਤੇ ’ਚ ਟ੍ਰਾਂਸਫਰ ਕੀਤੇ

ਨਵੀਂ ਦਿੱਲੀ (ਭਾਸ਼ਾ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਰਾਬ ਕੰਪਨੀ ਯੂਨਾਈਟੇਡ ਬਰੂਵਰੀਜ਼ ਲਿਮ. (ਯੂ. ਬੀ. ਐੱਲ.) ਦੇ 5,600 ਕਰੋੜ ਰੁਪਏ ਮੁੱਲ ਦੇ 4.13 ਕਰੋੜ ਸ਼ੇਅਰ ਕਰਜ਼ਾ ਵਸੂਲੀ ਟ੍ਰਿਬਿਊਨਲ (ਡੀ. ਆਰ. ਟੀ.) ਦੇ ਵਸੂਲੀ ਅਧਿਕਾਰੀ ਦੇ ਡੀਮੈਟ ਖਾਤੇ ’ਚ ਟ੍ਰਾਂਸਫਰ ਕੀਤੇ ਹਨ। ਵਿਜੇ ਮਾਲਿਆ ਪ੍ਰਮੋਟਡ ਕੰਪਨੀ ਨੇ ਇਹ ਜਾਣਕਾਰੀ ਦਿੱਤੀ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਮੁੰਬਈ ਦੇ ਡਿਪਟੀ ਡਾਇਰੈਕਟਰ ਨੇ 4,27,04,758 ’ਚੋਂ 4,13,15,690 ਇਕਵਿਟੀ ਸ਼ੇਅਰ ਵਸੂਲੀ ਅਧਿਕਾਰੀ ਇਕ, ਡੀ. ਆਰ. ਟੀ.-ਦੋ ਦੇ ਖਾਤੇ ’ਚ ਟ੍ਰਾਂਸਫਰ ਕੀਤੇ ਹਨ। ਇਹ ਕੰਪਨੀ ਦੀ 15.63 ਫੀਸਦੀ ਇਕਵਿਟੀ ਸ਼ੇਅਰ ਪੂੰਜੀ ਦੇ ਬਰਾਬਰ ਹੈ। ਪਹਿਲਾਂ ਇਹ ਇਕਵਿਟੀ ਸ਼ੇਅਰ ਪ੍ਰਮੋਟਰ ਸਮੂਹ ਦੀਆਂ ਕੰਪਨੀਆਂ ਕੋਲ ਸਨ। ਇਸ ਤੋਂ ਪਹਿਲਾਂ ਯੂਨਾਈਟੇਟ ਬਰੂਵਰੀਜ਼ ਨੇ ਮਾਰਚ 2019 ’ਚ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਸੀ ਕਿ ਬੇਂਗਲੁਰੂ ’ਚ ਡੀ. ਆਰ. ਟੀ. ਨੇ 1,025 ਕਰੋੜ ਰੁਪਏ ਮੁੱਲ ਦੀ 2.80 ਫੀਸਦੀ ਹਿੱਸੇਦਾਰੀ ਨੂੰ ਆਪਣੇ ਕੋਲ ਟ੍ਰਾਂਸਫਰ ਕੀਤਾ ਹੈ।

ਨੀਦਰਲੈਂਡ ਦੀ ਬੀਅਰ ਕੰਪਨੀ ਹੇਨਕੇਨ ਦੀ ਯੂਨਾਈਟੇਡ ਬਰੂਵਰੀਜ਼ ਦੇ ਸ਼ੇਅਰ ਦਾ ਮੌਜੂਦਾ ਮੁੱਲ 1,359.10 ਰੁਪਏ ਪ੍ਰਤੀ ਸ਼ੇਅਰ ਹੈ। ਇਸ ਹਿਸਾਬ ਨਾਲ 4,13,15,690 ਸ਼ੇਅਰ 5,615 ਕਰੋੜ ਰੁਪਏ ਬਣਦੇ ਹਨ। 31 ਮਾਰਚ 2021 ਤੱਕ ਮਾਲਿਆ ਕੋਲ ਯੂਨਾਈਟੇਡ ਬਰੂਵਰੀਜ਼ ਦੀ 8.08 ਫੀਸਦੀ ਹਿੱਸੇਦਾਰੀ ਸੀ।


author

Harinder Kaur

Content Editor

Related News