ਟ੍ਰੇਡ ਡੀਲ ’ਚ ਦੇਰੀ ’ਤੇ ਬੋਲੀ ਅਰਥਸ਼ਾਸਤਰੀ ਆਸ਼ਿਮਾ ਗੋਇਲ ‘ਅਮਰੀਕਾ ’ਤੇ ਨਿਰਭਰ ਨਹੀਂ ਭਾਰਤ’
Monday, Jan 12, 2026 - 12:26 PM (IST)
ਬਿਜ਼ਨੈੱਸ ਡੈਸਕ - ਭਾਰਤ-ਅਮਰੀਕਾ ਟ੍ਰੇਡ ਡੀਲ ’ਚ ਦੇਰੀ ਨੂੰ ਲੈ ਕੇ ਵਧਦੀਆਂ ਅਟਕਲਾਂ ਵਿਚਾਲੇ ਅਰਥਸ਼ਾਸਤਰੀ ਅਤੇ ਸਾਬਕਾ ਆਰ. ਬੀ. ਆਈ. ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਮੈਂਬਰ ਆਸ਼ਿਮਾ ਗੋਇਲ ਨੇ ਕਿਹਾ ਕਿ ਭਾਰਤ ਦੀ ਆਰਥਿਕ ਵਾਧਾ ਦਰ ਅਮਰੀਕਾ ’ਤੇ ਨਿਰਭਰ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਗਲੋਬਲ ਸਨੇਰੀਓ ’ਚ ਉੱਭਰਦੇ ਬਾਜ਼ਾਰ ਅਤੇ ਬਦਲਵੀਆਂ ਸਾਂਝੇਦਾਰੀਆਂ ਭਾਰਤ ਲਈ ਕਿਤੇ ਵੱਧ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਗੋਇਲ ਨੇ ਸੀ. ਐੱਨ. ਬੀ. ਸੀ. ਇੰਟਰਨੈਸ਼ਨਲ ਨਾਲ ਗੱਲਬਾਤ ’ਚ ਦੱਸਿਆ ਕਿ ਬਾਜ਼ਾਰਾਂ ’ਚ ਅਮਰੀਕਾ ਨੂੰ ਲੈ ਕੇ ਬਹੁਤ ਜ਼ਿਆਦਾ ਫੋਕਸ ਕੋਈ ਨਵੀਂ ਗੱਲ ਨਹੀਂ ਹੈ। ਅਮਰੀਕੀ ਐੱਫ. ਡੀ. ਆਈ. ਅਤੇ ਡਾਟਾ ਦੀ ਉਪਲੱਬਧਤਾ ਕਾਰਨ ਅਕਸਰ ਇਹ ਧਾਰਨਾ ਬਣਦੀ ਹੈ ਕਿ ਭਾਰਤ ਦੀ ਆਰਥਿਕ ਦਿਸ਼ਾ ਅਮਰੀਕਾ ਦੇ ਇਸ਼ਾਰੇ ’ਤੇ ਚੱਲਦੀ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸਲੀਅਤ ਇਸ ਤੋਂ ਵੱਖ ਹੈ। ਭਾਰਤ ਨੇ ਆਪਣੇ ਪੂੰਜੀ ਪ੍ਰਵਾਹ ਅਤੇ ਐਕਸਚੇਂਜ ਦਰ ਵਰਗੀਆਂ ਸੰਵੇਦਨਸ਼ੀਲ ਨੀਤੀਆਂ ’ਚ ਲੋੜੀਂਦੀ ਸੁਤੰਤਰਤਾ ਬਣਾਈ ਰੱਖੀ ਹੈ। ਗੋਇਲ ਨੇ ਕਿਹਾ ਕਿ ਭਾਰਤ ’ਚ ਪੜਾਅਵਾਰ ਕੈਪੀਟਲ ਅਕਾਊਂਟ ਕਨਵਰਟੇਬਿਲਟੀ ਹੈ, ਜਿਸ ਨਾਲ ਵਿਆਜ ਦਰਾਂ ਪ੍ਰਤੀ ਵਿਦੇਸ਼ੀ ਪੂੰਜੀ ਪ੍ਰਵਾਹ ਸੀਮਤ ਰਹਿੰਦਾ ਹੈ ਅਤੇ ਦੇਸ਼ ਆਪਣੀਆਂ ਕਰੰਸੀ ਨੀਤੀਆਂ ’ਤੇ ਸੁਤੰਤਰ ਫੈਸਲੇ ਲੈ ਸਕਦਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਉਨ੍ਹਾਂ ਕਿਹਾ ਕਿ ਗਲੋਬਲ ਆਰਥਿਕ ਵਾਧੇ ’ਚ ਉੱਭਰਦੇ ਬਾਜ਼ਾਰਾਂ ਦਾ ਯੋਗਦਾਨ ਹੁਣ 50 ਫੀਸਦੀ ਤੋਂ ਵੱਧ ਹੈ। ਜੇਕਰ ਅਮਰੀਕਾ ਸਹਿਯੋਗ ਲਈ ਤੁਰੰਤ ਤਿਆਰ ਨਹੀਂ ਹੁੰਦਾ ਹੈ, ਤਾਂ ਭਾਰਤ ਕੋਲ ਬਦਲਵੇਂ ਬਦਲ ਮੌਜੂਦ ਹਨ। ਇਹੀ ਵਜ੍ਹਾ ਹੈ ਕਿ ਭਾਰਤ ਨੂੰ ਸਿਰਫ ਅਮਰੀਕਾ-ਟ੍ਰੇਡ ਡੀਲ ਦੀ ਦੇਰੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਗੋਇਲ ਨੇ ਇਹ ਵੀ ਕਿਹਾ ਕਿ ਭਾਰਤ ਦੀ ਅਮਰੀਕਾ ’ਤੇ ਵਪਾਰਕ ਨਿਰਭਰਤਾ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਕੁੱਲ ਬਰਾਮਦ ’ਚ ਅਮਰੀਕਾ ਦੀ ਹਿੱਸੇਦਾਰੀ ਸੀਮਤ ਹੈ ਅਤੇ ਇਸ ਕਾਰਨ ਕਿਸੇ ਵੀ ਸੰਭਾਵਿਕ ਰੁਕਾਵਟ ਨਾਲ ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ ਨਹੀਂ ਲੱਗੇਗਾ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਸਾਬਕਾ ਐੱਮ. ਪੀ. ਸੀ. ਮੈਂਬਰ ਨੇ ਕਿਹਾ ਕਿ ਅਮਰੀਕਾ ਨਾਲ ਸਬੰਧ ਮਹੱਤਵਪੂਰਨ ਹਨ, ਖਾਸ ਕਰ ਕੇ ਐੱਨ. ਆਰ. ਆਈ. ਆਬਾਦੀ ਅਤੇ ਵੱਖ-ਵੱਖ ਖੇਤਰਾਂ ’ਚ ਸਹਿਯੋਗ ਦੇ ਨਜ਼ਰੀਏ ਤੋਂ ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਟ੍ਰੇਡ ਡੀਲ ਦੀ ਕੀਮਤ ਕਿਸਾਨਾਂ ਜਾਂ ਕਮਜ਼ੋਰ ਵਰਗਾਂ ਨੂੰ ਨਹੀਂ ਚੁਕਾਉਣੀ ਚਾਹੀਦੀ। ਗੋਇਲ ਮੁਤਾਬਕ ਜੇਕਰ ਅਮਰੀਕਾ ਨਾਲ ਸਮਝੌਤੇ ’ਚ ਦੇਰੀ ਹੁੰਦੀ ਹੈ ਪਰ ਸ਼ਰਤਾਂ ਬਿਹਤਰ ਹੁੰਦੀਆਂ ਹਨ, ਤਾਂ ਇਹ ਜਲਦਬਾਜ਼ੀ ’ਚ ਕੀਤੇ ਸਮਝੌਤੇ ਤੋਂ ਬਿਹਤਰ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਲਗਾਤਾਰ ਜਾਰੀ ਰਹੀ ਭਾਰਤ-ਅਮਰੀਕਾ ਵਿਚਾਲੇ ਗੱਲਬਾਤ
ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੀ ਗੱਲਬਾਤ ਲਗਾਤਾਰ ਜਾਰੀ ਰਹੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਫਰਵਰੀ ਤੋਂ ਹੀ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਵਿਚਾਲੇ ਪਿਛਲੇ ਸਾਲ 8 ਵਾਰ ਗੱਲਬਾਤ ਹੋਈ। ਇਨ੍ਹਾਂ ਚਰਚਾਵਾਂ ’ਚ ਦੋਵਾਂ ਦੇਸ਼ਾਂ ਨੇ ਸਾਂਝੇਦਾਰੀ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਗੋਇਲ ਅਨੁਸਾਰ ਭਾਰਤ-ਅਮਰੀਕਾ ਨਾਲ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਪਰ ਗਲੋਬਲ ਆਰਥਿਕ ਰਣਨੀਤੀ ’ਚ ਬਦਲਵੇਂ ਬਾਜ਼ਾਰਾਂ ਅਤੇ ਉੱਭਰਦੇ ਮੌਕਿਆਂ ’ਤੇ ਭਰੋਸਾ ਬਣਾਈ ਰੱਖਣਾ ਸਭ ਤੋਂ ਅਹਿਮ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
