ਵਿੱਤ ਮੰਤਰੀ ਦੇ ਪਤੀ ਬੋਲੇ-ਅਰਥਵਿਵਸਥਾ ਦੀ ਹਾਲਤ ਖਰਾਬ, ਮਨਮੋਹਨ ਦਾ ਆਰਥਿਕ ਮਾਡਲ ਅਪਣਾਏ ਸਰਕਾਰ

10/15/2019 10:00:14 AM

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸਾਬਕਾ ਸੰਚਾਰ ਸਲਾਹਕਾਰ ਪਰਾਕਲਾ ਪ੍ਰਭਾਕਰ ਨੇ ਮੰਨਿਆ ਹੈ ਕਿ ਦੇਸ਼ ਦੀ ਅਰਥਵਿਵਸਥਾ ਖਰਾਬ ਹੈ ਅਤੇ ਉਸ ਨੂੰ ਸੁਧਾਰਨ ਲਈ ਮੋਦੀ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਇਕ ਅੰਗਰੇਜ਼ੀ ਅਖਬਾਰ ਵਿਚ ਲਿਖੇ ਆਪਣੇ ਲੇਖ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੋਲ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਰੋਡ ਮੈਪ ਨਹੀਂ ਹੈ। ਮੋਦੀ ਸਰਕਾਰ ਨੂੰ 2 ਸਾਬਕਾ ਪ੍ਰਧਾਨ ਮੰਤਰੀਆਂ ਪੀ. ਵੀ. ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਵਲੋਂ ਅਪਣਾਏ ਗਏ ਆਰਥਿਕ ਮਾਡਲ ਨੂੰ ਗਲੇ ਲਾਉਣਾ ਚਾਹੀਦਾ ਹੈ। ਪ੍ਰਭਾਕਰ ਨੇ ਆਪਣੇ ਲੇਖ ਵਿਚ ਕਿਹਾ ਹੈ ਕਿ 1991 ਵਿਚ ਵਿਗੜੀ ਅਰਥਵਿਵਸਥਾ ਨੂੰ ਨਰਸਿਮ੍ਹਾ ਰਾਓ ਨੇ ਠੀਕ ਕੀਤਾ। ਉਦੋਂ ਮਨਮੋਹਨ ਸਿੰਘ ਉਨ੍ਹਾਂ ਦੇ ਿਵੱਤ ਮੰਤਰੀ ਸਨ। ਜ ੇ ਹੁਣ ਵੀ ਮੋਦੀ ਸਰਕਾਰ ਰਾਓ ਅਤੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਅਪਣਾ ਲੈਂਦੀ ਹੈ ਤਾਂ ਦੇਸ਼ ਦੀ ਅਰਥਵਿਵਸਥਾ ਸੁਧਰ ਸਕਦੀ ਹੈ। ਵਿਰੋਧੀ ਧਿਰ ਪਹਿਲਾਂ ਹੀ ਦੋਸ਼ ਲਾਉਂਦੀ ਆ ਰਹੀ ਹੈ ਕਿ ਮੋਦੀ ਸਰਕਾਰ ਕੋਲੋਂ ਦੇਸ਼ ਦੀ ਅਰਥਵਿਵਸਥਾ ਨਹੀਂ ਸੰਭਾਲੀ ਜਾ ਰਹੀ।

ਨਿੱਜੀ ਵਰਤੋਂ ’ਚ ਗਿਰਾਵਟ

ਪ੍ਰਭਾਕਰ ਨੇ ਲਿਖਿਆ ਹੈ ਕਿ ਭਾਰਤੀ ਨਿੱਜੀ ਵਰਤੋਂ ਵਿਚ ਵੀ ਗਿਰਾਵਟ ਆਈ ਹੈ। ਇਹ 18 ਮਹੀਨਿਆਂ ਦੇ ਹੇਠਲੇ ਪੱਧਰ 3.1 ਫੀਸਦੀ ਤੱਕ ਪਹੁੰਚ ਗਈ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀ. ਡੀ. ਪੀ. ਗ੍ਰੋਥ 6 ਸਾਲ ਦੇ ਹੇਠਲੇ ਪੱਧਰ ’ਤੇ 5 ਫੀਸਦੀ ਤੱਕ ਪਹੁੰਚੀ ਹੈ। ਬੇਰੋਜ਼ਗਾਰੀ ਦੀ ਦਰ 45 ਸਾਲ ਦੇ ਉਪਰਲੇ ਪੱਧਰ ਤੱਕ ਪਹੁੰਚ ਗਈ ਹੈ।

ਨਹਿਰੂ ਦੇ ਆਰਥਿਕ ਢਾਂਚੇ ਦਾ ਬਦਲ ਨਹੀਂ

ਉਨ੍ਹਾਂ ਲਿਖਿਆ ਕਿ ਭਾਜਪਾ ਨਹਿਰੂਵਾਦੀ ਆਰਥਿਕ ਢਾਂਚੇ ਦੀ ਆਲੋਚਨਾ ਕਰਦੀ ਰਹੀ ਹੈ ਪਰ ਉਹ ਇਸ ਦਾ ਬਦਲ ਨਹੀਂ ਪੇਸ਼ ਕਰ ਸਕੀ। ਪਾਰਟੀ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ। ਇਸੇ ਲਈ ਭਾਜਪਾ ਨੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੇ ਆਰਥਿਕ ਪ੍ਰਦਰਸ਼ਨ ਦੀ ਕੋਈ ਗੱਲ ਨਹੀਂ ਕੀਤੀ। ਸਿਆਣਪ ਨਾਲ ਇਕ ਸਿਆਸੀ ਅਤੇ ਰਾਸ਼ਟਰਵਾਦੀ ਸੁਰੱਖਿਆ ਦਾ ਏਜੰਡਾ ਪੇਸ਼ ਕੀਤਾ।


Related News