ਈਰਾਨ-ਇਜ਼ਰਾਈਲ ਜੰਗ ਕਾਰਨ ਸ਼ੇਅਰ ਬਾਜ਼ਾਰ 'ਚ ਆਇਆ ਭੂਚਾਲ, ਨਿਵੇਸ਼ਕਾਂ ਦੇ ਡੁੱਬੇ 5 ਲੱਖ ਕਰੋੜ ਰੁਪਏ

Monday, Apr 15, 2024 - 02:38 PM (IST)

ਈਰਾਨ-ਇਜ਼ਰਾਈਲ ਜੰਗ ਕਾਰਨ ਸ਼ੇਅਰ ਬਾਜ਼ਾਰ 'ਚ ਆਇਆ ਭੂਚਾਲ, ਨਿਵੇਸ਼ਕਾਂ ਦੇ ਡੁੱਬੇ 5 ਲੱਖ ਕਰੋੜ ਰੁਪਏ

ਬਿਜ਼ਨੈੱਸ ਡੈਸਕ : ਗਲੋਬਲ ਬਾਜ਼ਾਰ ਤੋਂ ਮਿਲ ਰਹੇ ਚਿੰਤਾਜਨਕ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਹਫ਼ੜਾ-ਦਫ਼ੜੀ ਮੱਚੀ ਹੋਈ ਹੈ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 727 ਅੰਕ ਡਿੱਗ ਕੇ 73,531 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ। ਕਾਰੋਬਾਰੀ ਸੈਸ਼ਨ ਦੌਰਾਨ ਬਾਜ਼ਾਰ ਵਿਚ ਵੇਚਣ ਦਾ ਦਬਦਬਾ ਹੈ। ਨਿਫਟੀ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 200 ਤੋਂ ਜ਼ਿਆਦਾ ਅੰਕ ਡਿੱਗ ਕੇ 22,315.20 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਗਿਰਾਵਟ ਦੌਰਾਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਕਰੀਬ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਨਿਵੇਸ਼ਕਾਂ ਨੂੰ ਨੁਕਸਾਨ
12 ਅਪ੍ਰੈਲ, 2024 ਨੂੰ BSE 'ਤੇ ਸੂਚੀਬੱਧ ਸਾਰੇ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 3,99,67,051.91 ਕਰੋੜ ਰੁਪਏ ਸੀ। ਅੱਜ ਯਾਨੀ 15 ਅਪ੍ਰੈਲ 2024 ਨੂੰ ਬਾਜ਼ਾਰ ਖੁੱਲ੍ਹਦੇ ਸਾਰ ਹੀ ਇਹ 3,94,68,258.03 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਦੀ ਪੂੰਜੀ 4,98,793.88 ਕਰੋੜ ਰੁਪਏ ਘਟ ਗਈ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਸਭ ਤੋਂ ਜ਼ਿਆਦਾ ਡਿੱਗੇ ਇਹ ਸ਼ੇਅਰ 
ਸੈਂਸੈਕਸ 'ਚ ਸ਼ਾਮਲ ਕੰਪਨੀਆਂ 'ਚ ਸਨ ਫਾਰਮਾ, ਮਾਰੂਤੀ ਸੁਜ਼ੂਕੀ, ਪਾਵਰ ਗਰਿੱਡ, ਟਾਈਟਨ, ਜੇਐੱਸਡਬਲਿਊ ਸਟੀਲ, ਟੇਕ ਮਹਿੰਦਰਾ, ਲਾਰਸਨ ਐਂਡ ਟੂਬਰੋ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿਚ ਗਿਰਾਵਟ ਰਹੀ। ਜਦੋਂ ਕਿ ਟਾਟਾ ਮੋਟਰਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਅਤੇ ਨੇਸਲੇ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਈਦ-ਉਲ-ਫਿਤਰ ਦੇ ਮੌਕੇ ਬਾਜ਼ਾਰ ਬੰਦ ਰਹੇ। ਉਥੇ ਹੀ ਬੁੱਧਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 354.45 ਅੰਕ ਜਾਂ 0.47 ਫ਼ੀਸਦੀ ਵਧ ਕੇ 75,038.15 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਏਸ਼ੀਆਈ ਬਾਜ਼ਾਰ
ਏਸ਼ੀਆਈ ਬਾਜ਼ਾਰਾਂ 'ਚ ਵੀ ਚਾਰੇ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੋਸਪੀ, ਹੈਂਗ ਸੇਂਗ, ਸ਼ੰਘਾਈ ਕੰਪੋਜ਼ਿਟ, ਨਿੱਕੇਈ ਸਭ ਵਿੱਚ ਕਮਜ਼ੋਰੀ ਦਾ ਲਾਲ ਚਿੰਨ੍ਹ ਹੈ। ਈਰਾਨ-ਇਜ਼ਰਾਈਲ ਤਣਾਅ ਅਤੇ ਕੱਚੇ ਤੇਲ 'ਚ ਵਾਧੇ ਦਾ ਏਸ਼ੀਆਈ ਬਾਜ਼ਾਰਾਂ 'ਤੇ ਮਾੜਾ ਅਸਰ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News