ਸ਼ੇਅਰ ਬਾਜ਼ਾਰ ''ਚ ਟੁੱਟੇ ਕਮਾਈ ਦੇ ਰਿਕਾਰਡ, ਨਿਵੇਸ਼ਕਾਂ ਨੇ ਸਿਰਫ਼ 11 ਦਿਨਾਂ ''ਚ ਕਮਾਏ 22 ਲੱਖ ਕਰੋੜ ਰੁਪਏ

Friday, Dec 15, 2023 - 06:08 PM (IST)

ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਹੁਣ ਤੱਕ ਦਸੰਬਰ ਦਾ ਮਹੀਨਾ ਕਾਫ਼ੀ ਚੰਗਾ ਰਿਹਾ ਹੈ। ਨਿਵੇਸ਼ਕਾਂ ਨੇ ਦਸੰਬਰ 'ਚ ਹੁਣ ਤੱਕ 22 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਸਿਰਫ਼ 11 ਕਾਰੋਬਾਰੀ ਦਿਨਾਂ 'ਚ ਬਾਜ਼ਾਰ ਨੇ ਲੋਕਾਂ ਨੂੰ ਭਾਰੀ ਮੁਨਾਫਾ ਕਮਾਇਆ ਹੈ। ਮਜ਼ਬੂਤ ​​ਗਲੋਬਲ ਸੰਕੇਤਾਂ, ਤਿੰਨ ਸੂਬਿਆਂ 'ਚ ਭਾਜਪਾ ਦੀ ਜਿੱਤ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਕਾਰਨ ਬਾਜ਼ਾਰ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। 

ਇਹ ਵੀ ਪੜ੍ਹੋ - SBI ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ, ਵਿਆਜ ਦਰਾਂ 'ਚ ਕੀਤਾ ਵਾਧਾ

ਨਿਵੇਸ਼ਕਾਂ ਦੀ ਦੌਲਤ 'ਚ 2 ਲੱਖ ਕਰੋੜ ਰੁਪਏ ਦਾ ਵਾਧਾ
ਅੱਜ ਯਾਨੀ ਸ਼ੁੱਕਰਵਾਰ, 15 ਦਸੰਬਰ ਨੂੰ ਸੈਂਸੈਕਸ ਅਤੇ ਨਿਫਟੀ ਦੋਵੇਂ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਬੰਦ ਹੋਏ। ਸੈਂਸੈਕਸ ਨੇ ਪਹਿਲੀ ਵਾਰ 71,000 ਦੇ ਪੱਧਰ ਨੂੰ ਪਾਰ ਕੀਤਾ। ਇਸ ਕਾਰਨ ਸ਼ੁਰੂਆਤੀ ਵਪਾਰ 'ਚ ਨਿਵੇਸ਼ਕਾਂ ਦੀ ਦੌਲਤ 'ਚ 2 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਲੱਗਣਗੇ 'ਫੁੱਲ ਬਾਡੀ ਸਕੈਨਰ', ਜਾਣੋ ਕਿਉਂ

PunjabKesari

ਬੀਐੱਸਈ 'ਤੇ ਸੂਚੀਬੱਧ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ 30 ਨਵੰਬਰ ਨੂੰ ਵਪਾਰ ਦੇ ਅੰਤ 'ਤੇ 335.60 ਲੱਖ ਕਰੋੜ ਰੁਪਏ ਸੀ, ਜੋ ਅੱਜ 15 ਦਸੰਬਰ ਨੂੰ ਵਧ ਕੇ 357.85 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਤਰ੍ਹਾਂ ਦਸੰਬਰ ਮਹੀਨੇ 'ਚ ਹੁਣ ਤੱਕ ਨਿਵੇਸ਼ਕਾਂ ਦੀ ਦੌਲਤ 'ਚ ਕਰੀਬ 22.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅੱਜ ਕਾਰੋਬਾਰ ਦੇ ਅੰਤ ਵਿੱਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 969.55 ਅੰਕ ਜਾਂ 1.37 ਫ਼ੀਸਦੀ ਦੇ ਵਾਧੇ ਨਾਲ 71,483.75 ਅੰਕ 'ਤੇ ਬੰਦ ਹੋਇਆ। ਇਸ ਦੌਰਾਨ NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 273.95 ਅੰਕ ਜਾਂ 1.29 ਫ਼ੀਸਦੀ ਦੇ ਵਾਧੇ ਨਾਲ 21,456.65 ਦੇ ਪੱਧਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਸੈਂਸੈਕਸ ਦੇ 5 ਸਭ ਤੋਂ ਵੱਧ ਵੱਧ ਚੜ੍ਹਨ ਵਾਲੇ ਸ਼ੇਅਰ
ਸੈਂਸੈਕਸ ਦੇ 30 ਵਿੱਚੋਂ 24 ਸ਼ੇਅਰ ਅੱਜ ਵਾਧੇ ਨਾਲ ਬੰਦ ਹੋਏ। ਇਸ 'ਚ ਵੀ HCL ਟੈਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 5.58 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜਦੋਂ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਇਨਫੋਸਿਸ, ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਅਤੇ ਟੈਕ ਮਹਿੰਦਰਾ ਦੇ ਸ਼ੇਅਰ 3.44 ਫ਼ੀਸਦੀ ਤੋਂ 5.28 ਫ਼ੀਸਦੀ ਤੱਕ ਦੇ ਵਾਧੇ ਨਾਲ ਬੰਦ ਹੋਏ।

PunjabKesari

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਸੈਂਸੈਕਸ ਦੇ 5 ਸਭ ਤੋਂ ਵੱਧ ਡਿੱਗਣ ਵਾਲੇ ਸ਼ੇਅਰ
ਸੈਂਸੈਕਸ ਦੇ ਸਿਰਫ਼ 6 ਸ਼ੇਅਰ ਅੱਜ ਗਿਰਾਵਟ ਨਾਲ ਬੰਦ ਹੋਏ। ਇਸ 'ਚ ਨੈਸਲੇ ਇੰਡੀਆ ਦਾ ਸ਼ੇਅਰ 1.75 ਫ਼ੀਸਦੀ ਦੀ ਗਿਰਾਵਟ ਨਾਲ ਟਾਪ ਹਾਰਨ ਵਾਲਾ ਸ਼ੇਅਰ ਰਿਹਾ। ਉਥੇ ਹੀ, ਨੇਸਲੇ ਇੰਡੀਆ, ਟਾਈਟਨ, ਜੇਐੱਸਡਬਲਯੂ ਸਟੀਲ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰ 0.18 ਫ਼ੀਸਦੀ ਤੋਂ 1.30 ਫ਼ੀਸਦੀ ਦੀ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਏ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News