ਖੂਬ ਵਧੀ ਸਰਕਾਰ ਦੀ ਕਮਾਈ, ਮਿਲਿਆ 24 ਫੀਸਦੀ ਜ਼ਿਆਦਾ ਇਨਕਮ ਟੈਕਸ

Tuesday, Dec 13, 2022 - 12:25 PM (IST)

ਖੂਬ ਵਧੀ ਸਰਕਾਰ ਦੀ ਕਮਾਈ, ਮਿਲਿਆ 24 ਫੀਸਦੀ ਜ਼ਿਆਦਾ ਇਨਕਮ ਟੈਕਸ

ਨਵੀਂ ਦਿੱਲੀ (ਭਾਸ਼ਾ) – ਆਰਥਿਕਤਾ ਦੇ ਮੋਰਚੇ ’ਤੇ ਚੰਗੀ ਖਬਰ ਹੈ। ਦਰਅਸਲ ਟੈਕਸ ਕੁਲੈਕਸ਼ਨ ’ਚ ਤੇਜ਼ੀ ਆਈ ਹੈ। ਚਾਲੂ ਵਿੱਤੀ ਸਾਲ ’ਚ ਅਪ੍ਰੈਲ ਤੋਂ ਨਵੰਬਰ ਦਰਮਿਆਨ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 24 ਫੀਸਦੀ ਵਧ ਕੇ 8.77 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ। ਇਹ ਟੈਕਸ ਕੁਲੈਕਸ਼ਨ 2022-23 (ਅਪ੍ਰੈਲ ਤੋਂ ਮਾਰਚ) ਦੇ ਪੂਰੇ ਸਾਲ ਦੇ ਬਜਟ ਅਨੁਮਾਨ ਦਾ 61.79 ਫੀਸਦੀ ਹੈ।

ਮੰਤਰਾਲਾ ਨੇ ਟਵੀਟ ਕੀਤਾ ਕਿ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 30 ਨਵੰਬਰ ਤੱਕ 8.77 ਲੱਖ ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਨੈੱਟ ਕੁਲੈਕਸ਼ਨ ਤੋਂ 24.26 ਫੀਸਦੀ ਵੱਧ ਹੈ। ਪੂਰੇ ਸਾਲ ਦੇ ਬਜਟ ਅਨੁਮਾਨ ਦਾ 61.79 ਫੀਸਦੀ ਇਹ ਟੈਕਸ ਕੁਲੈਕਸ਼ਨ 2022-23 ਦੇ ਬਜਟ ਅਨੁਮਾਨ ਦਾ 61.79 ਫੀਸਦੀ ਹੈ। ਬਜਟ ’ਚ ਅਨੁਮਾਨ ਲਗਾਇਆ ਗਿਆ ਸੀ ਕਿ ਚਾਲੂ ਵਿੱਤੀ ਸਾਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ 14.20 ਲੱਖ ਕਰੋੜ ਰੁਪਏ ਰਹੇਗਾ। ਇਹ 2021-22 ਦੇ 14.10 ਲੱਖ ਕਰੋੜ ਰੁਪਏ ਦੇ ਕੁਲੈਕਸ਼ਨ ਤੋਂ ਵੱਧ ਹੈ। ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦਾ ਸੂਚਕ ਹੁੰਦਾ ਹੈ ਟੈਕਸ ਕੁਲੈਕਸ਼ਨ ਟੈਕਸ ਕੁਲੈਕਸ਼ਨ ਕਿਸੇ ਵੀ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦਾ ਸੂਚਕ ਹੁੰਦਾ ਹੈ। ਚਾਲੂ ਵਿੱਤੀ ਸਾਲ ’ਚ 1 ਅਪ੍ਰੈਲ ਤੋਂ 30 ਨਵੰਬਰ ਦਰਮਿਆਨ 2.15 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਜੋ ਪਿਛਲੇ ਸਾਲ ਦੀ ਤੁਲਨਾ ’ਚ 67 ਫੀਸਦੀ ਵੱਧ ਹੈ।


author

Harinder Kaur

Content Editor

Related News