ਘਰੇਲੂ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਤੇਜ਼ੀ, ਸਰਵਕਾਲੀ ਉੱਚ ਪੱਧਰ ''ਤੇ ਪੁੱਜਾ

Tuesday, Dec 05, 2023 - 11:04 AM (IST)

ਮੁੰਬਈ (ਭਾਸ਼ਾ) - ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਲਗਾਤਾਰ ਪੂੰਜੀ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦੇ ਵਿਚਕਾਰ ਮੰਗਲਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ 'ਚ ਘਰੇਲੂ ਬਾਜ਼ਾਰਾਂ 'ਚ ਤੇਜ਼ੀ ਰਹੀ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਨਿਵੇਸ਼ਕ ਉਮੀਦ ਕਰ ਰਹੇ ਹਨ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਇਸ ਹਫ਼ਤੇ ਐਲਾਨੇ ਜਾਣ ਵਾਲੇ ਮੁਦਰਾ ਨੀਤੀ ਫ਼ੈਸਲੇ ਵਿੱਚ ਵਿਆਜ ਦਰਾਂ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖੇਗਾ। 

ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਤਾਜ਼ਾ ਭਾਅ

ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 169.94 ਅੰਕਾਂ ਦੀ ਛਾਲ ਮਾਰ ਕੇ 69,035.06 ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਨਿਫਟੀ ਵੀ 52.60 ਅੰਕ ਚੜ੍ਹ ਕੇ 20,739.40 ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਕੰਪਨੀਆਂ 'ਚ ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਨੇ ਆਪਣਾ ਲਾਭ ਬਰਕਰਾਰ ਰੱਖਿਆ ਅਤੇ ਕ੍ਰਮਵਾਰ 4.40 ਫ਼ੀਸਦੀ ਅਤੇ 4.37 ਫ਼ੀਸਦੀ ਦੇ ਲਾਭ ਨਾਲ ਵਪਾਰ ਕੀਤਾ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਬੀਪੀਸੀਐੱਲ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐੱਸਬੀਆਈ ਹੋਰ ਪ੍ਰਮੁੱਖ ਲਾਭਕਾਰੀ ਸਨ। ਜਦੋਂ ਕਿ ਐੱਚਸੀਐੱਲ ਟੈਕ, ਇੰਫੋਸਿਸ ਅਤੇ ਬਜਾਜ ਆਟੋ ਦੇ ਸ਼ੇਅਰ ਘਾਟੇ ਵਿੱਚ ਰਹੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ ਲਾਲ ਰੰਗ 'ਚ ਰਿਹਾ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਮਿਲੀ-ਜੁਲੀ ਭਾਵਨਾ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.01 ਫ਼ੀਸਦੀ ਘੱਟ ਕੇ 78.02 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 2,073.21 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News