ਘਰੇਲੂ ਝਗੜੇ ਨੇ ਤਬਾਹ ਕਰ ''ਤਾ ਹੱਸਦਾ-ਵੱਸਦਾ ਪਰਿਵਾਰ, ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Wednesday, Nov 20, 2024 - 05:51 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਘਰੇਲੂ ਝਗੜੇ ਤੋਂ ਤੰਗ ਆ ਕੇ ਇਕ ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਧੀ ਦੀ ਸ਼ਿਕਾਇਤ ’ਤੇ ਥਾਣਾ ਔੜ ਦੀ ਪੁਲਸ ਨੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮ੍ਰਿਤਕ ਦੀ ਨੂੰਹ ਅਤੇ ਪੁੱਤਰ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੀ ਪੁੱਤਰੀ ਅਨੂ ਨੇ ਦੱਸਿਆ ਕਿ ਉਹ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ। ਕਰੀਬ 5 ਮਹੀਨੇ ਪਹਿਲਾਂ ਉਸ ਦੇ ਭਰਾ ਨੇ ਪੂਨਮ ਕੁਮਾਰੀ ਪੁੱਤਰੀ ਰਾਜ ਕੁਮਾਰ ਵਾਸੀ ਔੜ ਨਾਲ ਪ੍ਰੇਮ ਵਿਆਹ ਕਰਵਾਇਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਤੁਰੰਤ ਬਾਅਦ ਹੀ ਉਸ ਦੀ ਭਰਜਾਈ ਨੇ ਉਸ ਦੀ ਮਾਂ ਨਾਲ ਝਗੜਾ ਕਰਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਭਰਾ ਅੰਕੁਸ਼ ਅਤੇ ਪਿਤਾ ਨਰਿੰਦਰ ਪਾਲ ਨੇ ਵੀ ਉਸ ਦੀ ਮਾਂ ਨਾਲ ਬਦਸਲੂਕੀ ਕਰਨ ਵਿਚ ਉਸ ਦਾ ਸਾਥ ਦਿੱਤਾ। ਉਸ ਦਾ ਪਿਤਾ ਅਤੇ ਭਰਾ ਉਸ ਨੂੰ ਅਤੇ ਉਸ ਦੀ ਮਾਂ ਨੂੰ ਘਰ ਛੱਡਣ ਲਈ ਮਜ਼ਬੂਰ ਕਰਦੇ ਸਨ।
ਇਹ ਵੀ ਪੜ੍ਹੋ- ਮਥੁਰਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ 'ਚ ਜਲੰਧਰ ਦੇ ਵਿਅਕਤੀ ਦੀ ਮੌਤ, 5 ਸੈਕਿੰਡਾਂ 'ਚ ਇੰਝ ਨਿਕਲੇ ਪ੍ਰਾਣ
ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਦੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਉਸ ਦੀ ਮਾਂ ਨੇ ਮਹਿਲਾ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਰਾਜਕੁਮਾਰ ਨੇ ਵੀ ਉਸ ਦੀ ਭਾਬੀ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਉਸ ਨੇ ਸ਼ਿਕਾਇਤ ਦੇ ਫ਼ੈਸਲੇ ਲਈ ਮਹਿਲਾ ਸੈੱਲ ਵਿਚ ਜਾਣਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਘਰ ਆਈ ਤਾਂ ਉਸ ਦੇ ਘਰ ਕਾਫ਼ੀ ਲੋਕ ਇਕੱਠੇ ਹੋਏ ਸਨ ਅਤੇ ਘਰ ਦੇ ਗੇਟ ਕੋਲ ਉਸ ਦੀ ਮਾਂ ਦੀ ਸੜੀ ਹੋਈ ਲਾਸ਼ ਪਈ ਸੀ। ਉਸ ਨੂੰ ਪਤਾ ਲੱਗਾ ਕਿ ਮਹਿਲਾ ਸੈੱਲ ’ਚ ਹੋਏ ਸਮਝੌਤੇ ਤੋਂ ਬਾਅਦ ਘਰ ਦੀ ਵੰਡ ਨੂੰ ਲੈ ਕੇ ਉਸ ਦੇ ਭਰਾ-ਭਰਜਾਈ, ਪਿਤਾ ਅਤੇ ਭਰਾ ਦੇ ਸਹੁਰੇ ਨੇ ਉਸ ਦੀ ਮਾਂ ਨਾਲ ਗਾਲੀ-ਗਲੌਚ ਕੀਤਾ, ਜਿਸ ਕਾਰਨ ਉਸ ਦੀ ਮਾਂ ਨੇ ਆਪਣੇ ਆਪ ’ਤੇ ਡੀਜ਼ਲ ਪਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਔੜ ਦੀ ਪੁਲਸ ਨੇ ਮ੍ਰਿਤਕ ਦੀ ਲੜਕੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਉਸਦੇ ਪਿਤਾ ਨਰਿੰਦਰ ਪਾਲ, ਪਤਨੀ ਪੂਨਮ ਅਤੇ ਸਹੁਰੇ ਰਾਜ ਕੁਮਾਰ ਖ਼ਿਲਾਫ਼ ਧਾਰਾ 108 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8