ਈ-ਕਾਮਰਸ ਕੰਪਨੀ ਮੀਸ਼ੋ ਨੇ 251 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
Friday, May 05, 2023 - 01:34 PM (IST)
ਨਵੀਂ ਦਿੱਲੀ (ਭਾਸ਼ਾ) - ਈ-ਕਾਮਰਸ ਕੰਪਨੀ ਮੀਸ਼ੋ ਨੇ ਲਾਗਤਾਂ ਵਿਚ ਕਟੌਤੀ ਕਰਨ ਅਤੇ ਮੁਨਾਫਾ ਹਾਸਲ ਕਰਨ ਲਈ 251 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮੀਸ਼ੋ ਦੇ ਸੰਸਥਾਪਕ ਅਤੇ ਸੀਈਓ ਵਿਦਿਤ ਅਤਰੇ ਨੇ ਕਰਮਚਾਰੀਆਂ ਨੂੰ ਇੱਕ ਈਮੇਲ ਭੇਜ ਕੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਭਾਵਿਤ ਕਰਮਚਾਰੀਆਂ ਨੂੰ ਨੋਟਿਸ ਪੀਰੀਅਡ ਸਮੇਤ ਇੱਕ ਮਹੀਨੇ ਦੀ ਵਾਧੂ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਈ.ਐੱਸ.ਓ.ਪੀ. ਦਾ ਲਾਭ ਵੀ ਮਿਲੇਗਾ। ESOPs ਦੇ ਤਹਿਤ, ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਕੁਝ ਸ਼ੇਅਰ ਦਿੰਦੀਆਂ ਹਨ।
ਅਤਰੇ ਨੇ ਇੱਕ ਅੰਦਰੂਨੀ ਈਮੇਲ ਵਿੱਚ ਕਿਹਾ ਕਿ, "ਅਸੀਂ ਮੀਸ਼ੋ ਦੇ ਕਰਮਚਾਰੀਆਂ ਦੀ ਗਿਣਤੀ 15 ਫ਼ੀਸਦੀ ਤੱਕ ਘਟਾ ਰਹੇ ਹਾਂ, ਜਿਸ ਨਾਲ 251 ਕਰਮਚਾਰੀ ਪ੍ਰਭਾਵਿਤ ਹੋਏ ਹਨ।" ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ 2020 ਤੋਂ 2022 ਤੱਕ 10 ਗੁਣਾ ਵਾਧਾ ਕੀਤਾ ਹੈ, ਹਾਲਾਂਕਿ ਪਹਿਲਾਂ ਨਾਲੋਂ ਚੁਣੌਤੀਆਂ ਤੇਜ਼ੀ ਨਾਲ ਵਧੀਆਂ ਹਨ। ਕੰਪਨੀ ਲਾਗਤ ਨੂੰ ਕੰਟਰੋਲ 'ਚ ਰੱਖਣ 'ਤੇ ਖ਼ਾਸ ਜ਼ੋਰ ਦੇ ਰਹੀ ਹੈ।