ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ

Tuesday, Sep 05, 2023 - 12:53 PM (IST)

ਨਵੀਂ ਦਿੱਲੀ - ਜਹਾਜ਼ 'ਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਕ ਵਿਅਕਤੀ ਦੀ ਲੂਜ਼ ਮੋਸ਼ਨ ਕਾਰਨ ਇੰਨੀ ਪਰੇਸ਼ਾਨੀ ਹੋ ਗਈ ਕਿ ਫਲਾਈਟ ਨੂੰ ਡਾਇਵਰਟ ਕਰਨਾ ਪਿਆ। ਦਰਅਸਲ ਡੈਲਟਾ ਦੀ ਫਲਾਈਟ ਨੇ ਸ਼ੁੱਕਰਵਾਰ ਰਾਤ ਅਟਲਾਂਟਾ, ਜਾਰਜੀਆ ਤੋਂ ਦੋ ਘੰਟੇ ਦੇਰੀ ਨਾਲ ਉਡਾਣ ਭਰੀ ਅਤੇ ਸਪੇਨ ਦੇ ਬਾਰਸੀਲੋਨਾ ਲਈ ਰਵਾਨਾ ਹੋਈ। ਇਸ ਦੌਰਾਨ ਇਕ ਵਿਅਕਤੀ ਦੇ ਵਾਰ-ਵਾਰ Toilet ਜਾਣ ਕਾਰਨ ਫਲਾਈਟ 'ਚ ਸਥਿਤੀ ਅਜਿਹੀ ਬਣ ਗਈ ਕਿ ਆਖਰਕਾਰ ਪਾਇਲਟ ਨੂੰ ਜਹਾਜ਼ ਨੂੰ ਵਾਪਸ ਲੈਣਾ ਪਿਆ।

ਇਹ ਵੀ ਪੜ੍ਹੋ : G-20 ਦੌਰਾਨ ਆਸਮਾਨ ’ਤੇ ਪੁੱਜੇ ਦਿੱਲੀ ’ਚ ਹੋਟਲ ਦੇ ਰੇਟ, ਅਗਲੇ ਹਫਤੇ 3 ਗੁਣਾਂ ਤੱਕ ਵੱਧ ਜਾਣਗੀਆਂ ਕੀਮਤਾਂ

PunjabKesari

ਇਸ ਫਲਾਈਟ 'ਚ 37,000 ਫੁੱਟ ਦੀ ਉਚਾਈ 'ਤੇ ਇਕ ਵਿਅਕਤੀ ਨੂੰ ਇੰਨੇ ਦਸਤ ਲੱਗ ਗਏ ਕਿ ਸਾਰੇ ਜਹਾਜ਼ 'ਚ ਗੰਦਗੀ ਫੈਲ ਗਈ। ਏਅਰ ਟ੍ਰੈਫਿਕ ਕੰਟਰੋਲ ਨੂੰ ਭੇਜੇ ਗਏ ਸੰਦੇਸ਼ ਮੁਤਾਬਕ ਵਿਅਕਤੀ ਦੇ ਪੇਟ ਖਰਾਬ ਹੋਣ ਕਾਰਨ ਹਰ ਪਾਸੇ ਗੰਦਗੀ ਫੈਲ ਗਈ।

ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਫਲਾਈਟ ਦੇ ਪਾਇਲਟ ਨੇ ਦੱਸਿਆ, "ਇਹ ਇੱਕ ਬਾਇਓਹਾਜ਼ਰਡ ਮੁੱਦਾ ਹੈ, ਸਾਡੇ ਕੋਲ ਇੱਕ ਯਾਤਰੀ ਸੀ ਜਿਸ ਨੂੰ ਗੰਭੀਰ ਦਸਤ ਸੀ ਅਤੇ ਜਦੋਂ ਜਹਾਜ਼ ਵਾਪਸ ਆਇਆ ਤਾਂ ਸਾਰੇ ਜਹਾਜ਼ ਵਿੱਚ ਗੰਦਗੀ ਫੈਲ ਗਈ ਸੀ, ਇਸ ਨੂੰ ਸਾਫ਼ ਕੀਤਾ ਗਿਆ ਸੀ ਅਤੇ ਡੈਲਟਾ ਨੂੰ ਇੱਕ ਨਵਾਂ ਚਾਲਕ ਦਲ ਲੱਭਣਾ ਪਿਆ ਸੀ। ਕਿਉਂਕਿ ਪੁਰਾਣੇ ਅਮਲੇ ਦਾ ਕਥਿਤ ਤੌਰ 'ਤੇ ਸਮਾਂ ਖਤਮ ਹੋ ਗਿਆ ਸੀ।

ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News