ਰੈਮੇਡੀਸਵਿਰ ਦਵਾਈ ਤੇ ਇੰਜੈਕਸ਼ਨ ਲਈ ਮਾਰੋਮਾਰ, ਡਰੱਗ ਕੰਪਨੀਆਂ ਨੇ ਕੀਤਾ ਉਤਪਾਦਨ ਵਧਾਉਣ ਦਾ ਫੈਸਲਾ

Friday, Apr 09, 2021 - 06:09 PM (IST)

ਰੈਮੇਡੀਸਵਿਰ ਦਵਾਈ ਤੇ ਇੰਜੈਕਸ਼ਨ ਲਈ ਮਾਰੋਮਾਰ, ਡਰੱਗ ਕੰਪਨੀਆਂ ਨੇ ਕੀਤਾ ਉਤਪਾਦਨ ਵਧਾਉਣ ਦਾ ਫੈਸਲਾ

ਨੈਸ਼ਨਲ ਡੈਸਕ - ਭਾਰਤ ’ਚ ਕੋਰੋਨਾ ਵਾਇਰਸ ਦੀ ਵੱਧਦੀ ਹੋਈ ਰਫਤਾਰ ਨੂੰ ਦੇਖਦਿਆਂ ਹੋਇਆਂ ਵੱਡੀਆਂ ਡਰੱਗਸ ਕੰਪਨੀਆਂ ਨੇ ਐਂਟੀਵਾਇਰਲ ਡਰੱਗ ਰੈਮੇਡੀਸਵਿਰ ਇੰਜੈਕਸ਼ਨ ਤੇ ਦਵਾਈ ਦਾ ਉਤਪਾਦਨ ਵਧਾਉਣ ਦਾ ਫੈਸਲਾ ਲਿਆ ਹੈ। ਕੋਰੋਨਾ ਮਹਾਮਾਰੀ ਕਾਰਣ ਪੂਰੇ ਭਾਰਤ ਸਮੇਤ ਦੁਨੀਆ ’ਚ ਇਸ ਦਵਾਈ ਲਈ ਮਾਰੋਮਾਰ ਲੱਗੀ ਹੈ। ਜਿਸਦੇ ਕਾਰਣ ਕੰਪਨੀਆਂ ਹੇਟੇਰੋ, ਜਾਈਡਸ ਕੈਡਿਲਾ ਮਾਇਲਾਨ ਅਤੇ ਸਿਪਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਰੈਮੇਡੀਸਵਿਰ ਦੇ ਉਤਪਾਦਨ ਵਧਾਉਣਾ ਚਾਹੁੰਦੀਆਂ ਹਨ।

ਗੁਜਰਾਤ ਅਤੇ ਮੱਧ ਪ੍ਰਦੇਸ਼ ’ਚ ਵੀ ਰੈਮੇਡੀਸਵਿਰ ਦੀ ਭਾਰੀ ਮੰਗ

ਗੁਜਰਾਤ ਦੇ ਸੂਰਤ ਸ਼ਹਿਰ ’ਚ ਵੀਰਵਾਰ ਨੂੰ ਕੋਰੋਨਾ ਨਾਲ ਇਨਫੈਕਟਿਡ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ’ਤੇ ਰੈਮੇਡੀਸਵਿਰ ਇੰਜੈਕਸ਼ਨ ਲਈ ਲੰਬੀ ਲਾਈਨ ’ਚ ਖੜ੍ਹੇ ਨਜ਼ਰ ਆਏ। ਇੰਜੈਕਸ਼ਨ ਹਾਸਲ ਕਰਨ ਲਈ ਇਹ ਲੋਕ ਘੰਟਿਆਂ ਵਧੀ ਲਾਈਨ ’ਚ ਲੱਗੇ ਰਹੇ। ਲੋਕਾਂ ਨੂੰ ਦੋ-ਤਿੰਨ ਘੰਟੇ ਲਾਈਨ ’ਚ ਲੱਗੇ ਰਹਿਣ ਤੋਂ ਬਾਅਦ ਇੰਜੈਕਸ਼ਨ ਮਿਲ ਸਕਿਆ। ਰੈਮੇਡੀਸਵਿਰ ਇੰਜੈਕਸ਼ਨ ਲਈ ਇੰਦੌਰ ਦੇ ਦਵਾਈ ਬਾਜ਼ਾਰ ’ਚ ਵੀਰਵਾਰ ਨੂੰ ਭਾਰੀ ਭੀੜ ਨਜ਼ਰ ਆਈ। ਇੰਜੈਕਸ਼ਨ ਲੈਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਸ਼ਟਰ ਬੰਦ ਕਰ ਕੇ ਸਿਰਫ 5 ਲੋਕਾਂ ਨੂੰ ਟੋਕਨ ਦਿੱਤੇ ਜਾ ਰਹੇ ਹਨ। ਲੋਕਾਂ ਦੀ ਸ਼ਿਕਾਇਤ ਸੀ ਕਿ ਕੋਈ ਮਦਦ ਨਹੀਂ ਕਰ ਰਿਹਾ ਹੈ। ਲਾਈਨ ’ਚ ਲੱਗੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਮਰੀਜ਼ ਨੂੰ ਰੋਜ਼ ਇਕ ਇੰਜੈਕਸ਼ਨ ਲੱਗਣਾ ਹੈ। ਸਵੇਰੇ 8 ਵਜੇ ਤੋਂ ਨੂੰ ਵਜੇ ਤੱਕ ਲਾਈਨ ’ਚ ਲੱਗਾ ਸੀ ਪਰ ਇੰਜੈਕਸ਼ਨ ਨਹੀਂ ਮਿਲਿਆ ਫਿਰ ਬਾਅਦ ’ਚ ਪਤਾ ਲੱਗਾ ਕਿ 3 ਵਜੇ ਨਵਾਂ ਸਟਾਕ ਆਇਆ ਹੈ ਤਾਂ ਫਿਰ ਤੋਂ ਲਾਈਨ ’ਚ ਆ ਕੇ ਲੱਗ ਗਿਆ ਹਾਂ।

ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ

ਜਾਈਡਸ ਕੈਡਿਲਾ ਕਰ ਰਹੀ ਹੈ 30,000 ਸ਼ੀਸ਼ੀਆਂ ਦਾ ਉਤਪਾਦਨ

ਜਾਈਟਸ ਕੈਡਿਲਾ ਦੇ ਪ੍ਰਧਾਨ ਪੰਕਜ ਪਟੇਲ ਨੇ ਕਿਹਾ ਕਿ ਕੰਪਨੀ ਰੋਜ਼ਾਨਾ 30,000 ਸ਼ੀਸ਼ੀਆਂ ਰੈਮੇਡੀਸਵਿਰ ਦਾ ਉਤਪਾਦਨ ਕਰ ਰਹੀ ਹੈ, ਪਰ ਦੁਨੀਆ ਭਰ ’ਚ ਵੱਧਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸਦੇ ਉਤਪਾਦਨ ਨੂੰ ਦੁਗਣਾ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਅਗਲੇ ਕੁਝ ਹੀ ਹਫਤਿਆਂ ’ਚ ਇਸਦੇ ਉਤਪਾਦਨ ਨੂੰ ਦੁਗਣਾ ਕਰ ਦਿੱਤਾ ਜਾਏਗਾ। ਪਟੇਲ ਨੇ ਕਿਹਾ ਕਿ ਦਵਾਈ ਦੀ ਮੰਗ ਵਧ ਰਹੀ ਹੈ ਅਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਪਲਾਈ ’ਚ ਕੋਈ ਕਮੀ ਨਾ ਹੋਵੇ। ਜਾਈਟਸ ਨੇ ਹਾਲ ਹੀ ਵਿਚ ਆਪਣੇ ਰੈਮੇਡੀਸਵਿਰ ਬ੍ਰਾਂਡ ਦੀਆਂ ਕੀਮਤਾਂ ’ਚ 899 ਰੁਪਏ ਪ੍ਰਤੀ ਡੋਜ਼ ਦੀ ਕਮੀ ਕੀਤੀ ਸੀ। ਇਕ ਰੋਗੀ ਨੂੰ ਆਮ ਤੌਰ ’ਤੇ ਇਕ ਪੂਰਨ ਕੋਰਸ ਲਈ 6 ਖੁਰਾਕਾਂ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ : RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ

ਜਨਵਰੀ ’ਚ ਦਵਾਈ ਦੀ ਡਿੱਗ ਗਈ ਸੀ ਮੰਗ

ਸੂਤਰਾਂ ਮੁਤਾਬਕ ਮੰਗ ਡਿੱਗਣ ਕਾਰਣ ਡਰੱਗ ਕੰਪਨੀਆਂ ਨੇ ਇਸਦਾ ਉਤਪਾਦਨ ਘੱਟ ਕਰ ਦਿੱਤਾ ਸੀ। ਉਨ੍ਹਾਂ ਨੇ ਦਵਾਈ ਨੂੰ ਜੁਲਾਈ 2020 ’ਚ ਲਾਂਚ ਕੀਤਾ ਸੀ ਅਤੇ ਜਨਵਰੀ 2021 ਤੱਕ 510 ਕਰੋੜ ਰੁਪਏ ਦੀ ਦਵਾਈ ਵੇਚੀ ਸੀ। ਇਸਦੇ ਤੁਰੰਤ ਬਾਅਦ ਦਵਾਈ ਦੀ ਵਿਕਰੀ ਘਟਣ ਲੱਗੀ ਸੀ। ਇਕ ਖੋਜ ਮੁਤਾਬਕ ਰੈਮੇਡੀਸਵਿਰ ਨੇ ਪਿਛਲੇ ਸਾਲ ਨਵੰਬਰ ’ਚ 124 ਕਰੋੜ ਰੁਪਏ ਦੀ ਮਹੀਨਾਵਾਰੀ ਵਿਕਰੀ ਦਰਜ ਕੀਤੀ ਸੀ। ਜਨਵਰੀ ’ਚ ਇਹ ਵਿਕਰੀ ਡਿੱਗ ਕੇ 41 ਕਰੋੜ ਰੁਪਏ ਹੋ ਗਈ ਸੀ। ਇਕ ਖੋਜ ਮੁਤਾਬਕ ਰੈਮੇਡੀਸਵਿਰ ਨੇ ਪਿਛਲੇ ਸਾਲ ਨਵੰਬਰ ’ਚ 124 ਕਰੋੜ ਰੁਪਏ ਦੀ ਮਹੀਨਾਵਾਰੀ ਵਿਕਰੀ ਦਰਜ ਕੀਤੀ ਸੀ। ਜਨਵਰੀ ’ਚ ਇਹ ਵਿਕਰੀ ਡਿੱਗ ਕੇ 41 ਕਰੋੜ ਰੁਪਏ ਹੋ ਗਈ ਸੀ।

ਇਹ ਵੀ ਪੜ੍ਹੋ : ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼

ਮਹਾਰਾਸ਼ਟਰ ਨੇ 40,000 ਤੋਂ ਜ਼ਿਆਦਾ ਸ਼ੀਸ਼ੀਆਂ ਖਰੀਦੀਆਂ

ਇਕ ਵਾਰ ਭਾਰਤ ’ਚ ਜਦੋਂ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰਾਂ ਬਚਾਅ ਲਈ ਫਿਰ ਤੋਂ ਸਰਗਰਮ ਹੋ ਗਈਆਂ। ਫਾਰਮਾਸਿਊਟੀਕਲ ਵਿਭਾਗ ਦੇ ਨਾਲ-ਨਾਲ ਰਾਸ਼ਟਰੀ ਫਾਰਮਾਸਿਊਟੀਕਲ ਮੁੱਲ ਨਿਰਧਾਰਣ ਅਥਾਰਿਟੀ (ਐੱਨ. ਪੀ. ਪੀ. ਏ.) ਨੇ ਦਵਾਈ ਦੀ ਕਮੀ ’ਤੇ ਸੂਬਿਆਂ ਲਈ ਸਟਾਕ ਲੈਣਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿਚ, ਮਹਾਰਾਸ਼ਟਰ ਨੇ 40,000 ਤੋਂ ਜ਼ਿਆਦਾ ਸ਼ੀਸ਼ੀਆਂ ਦੀ ਖਰੀਦ ਕੀਤੀ ਹੈ। ਹਾਲਾਂਕਿ ਸੂਬੇ ਸਰਕਾਰ ਨੇ ਸਪਲਾਈ ’ਚ ਕਮੀ ਜਾਂ ਦੇਰ ਦਾ ਸੰਕੇਤ ਦਿੱਤਾ ਹੈ। ਸੂਬੇ ’ਚ ਦੈਨਿਕ ਮੰਗ ਨੇ 10,000 ਸ਼ੀਸ਼ੀਆਂ ਨੂੰ ਛੂਹ ਲਿਆ ਹੈ। ਔਸਤਨ ਸਪਲਾਈ ਰੋਜ਼ਾਨਾ ਲਗਭਗ 6,000 ਸ਼ੀਸ਼ੀਆਂ ਕੀਤੀ ਹੈ।

ਸਪਲਾਈ ’ਚ ਤੇਜ਼ੀ ਲਿਆਉਣ ਦੀ ਕਵਾਇਦ

ਮੁੰਬਈ ਸਥਿਤ ਸਿਪਲਾ ਵੀ ਮੰਗ ਨੂੰ ਪੂਰੀ ਕਰਨ ਲਈ ਕੰਮ ਨਹੀਂ ਕਰ ਰਹੀ ਹੈ। ਸਿਪਲਾ ਨੇ ਸੰਸਾਰਿਕ ਮੁੱਖ ਵਿੱਤੀ ਅਧਿਕਾਰੀ ਕੇਦਾਰ ਉਪਾਧਿਆਏ ਨੇ ਕਿਹਾ ਹੈ ਕਿ ਜਿੰਨਾ ਸੰਭਵ ਹੋ ਸਕਦਾ ਹੈ ਕੰਪਨੀ ਰੈਮੇਡੀਸਵਿਰ ਦਵਾਈ ਦਾ ਓਨਾਂ ਹੀ ਜ਼ਿਆਦਾ ਉਤਪਾਦਨ ਕਰ ਰਹੀ ਹੈ। ਉਨ੍ਹਾਂ ਕੋਲ ਦਵਾਈ ਦੇ ਆਰਡਰ ਲਗਾਤਾਰ ਜਮ੍ਹਾ ਹੋ ਰਹੇ ਹਨ। ਹੈਦਰਾਬਾਦ ਸਥਿਤ ਹੇਟੇਰੋ ਡਰੱਗ ਕੰਪਨੀ ਭਾਰਤ ’ਚ ਰੈਮੇਡੀਸਵਿਰ ਲਾਂਚ ਕਰਨ ਵਾਲੀਆਂ ਪਹਿਲੀਆਂ ਕੰਪਨੀਆਂ ਵਿਚੋਂ ਇਕ ਹੈ। ਇਹ ਕੰਪਨੀ ਦਵਾਈ ਦੇ ਡੋਜ਼ ਦੀ ਸਮਰੱਥਾ ਵਧਾਉਣ ’ਤੇ ਵੀ ਕੰਮ ਕਰ ਰਹੀ ਹੈ ਅਤੇ ਦਵਾਈ ਦੀ ਰੋਜ਼ਾਨਾ ਡਲਿਵਰੀ ਵੀ ਕੀਤੀ ਜਾ ਰਹੀ ਹੈ। ਬੇਂਗਲੁਰੂ ਸਥਿਤ ਮਾਇਲਾਨ ਕੰਪਨੀ ਸਰਕਾਰ ਨਾਲ ਸਹਿਯੋਗ ਕਰ ਰਹੀ ਹੈ ਕਿਉਂਕਿ ਇਹ ਸਪਲਾਈ ਨੂੰ ਵਧਾ ਵੀ ਰਹੀ ਹੈ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨਾਲ ਭਾਈਵਾਲੀ ਕਰ ਰਹੇ ਹਾਂ ਅਤੇ ਸਪਲਾਈ ’ਚ ਤੇਜ਼ੀ ਲਿਆਉਣ ਲਈ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਕਾਲਾਬਾਜ਼ਾਰੀ ਕਰ ਰਹੇ 4 ਲੋਕ ਅੜਿੱਕੇ

ਮਹਾਰਾਸ਼ਟਰ ਦੇ ਨਾਂਦੇੜ ’ਚ ਕੋਰੋਨਾ ਦੇ ਕੇਸ ਵਧੇ ਤਾਂ ਰੈਮੇਡੀਸਵਿਰ ਇੰਜੈਕਸ਼ਨ ਦੀ ਮੰਗ ਵੀ ਵਧੀ। ਜਿਸ ਕਾਰਣ ਲੋਕਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕੀਤੀ ਕਿ ਇੰਜੈਕਸ਼ਨ ਦੀ ਕਾਲਾਬਾਜ਼ਾਰੀ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜ਼ਿਲਾ ਪੁਲਿਸ ਅਧਿਕਾਰੀ ਪ੍ਰਮੋਦ ਕੁਮਾਰ ਸ਼ੇਵਾਲੇ ਅਤੇ ਡਰੱਗ ਵਿਭਾਗ ਦੇ ਅਧਿਕਾਰੀ ਰੋਹਿਤ ਰਾਠੌੜ ਨੇ ਦੱਸਿਆ ਕਿ ਐੱਲ. ਸੀ. ਬੀ. ਪੁਲਸ ਦਸਤੇ ਅਤੇ ਡਰੱਗ ਵਿਭਾਗ ਦੇ ਸੰਯੁਕਤ ਦਸਤੇ ਨੇ ਇਹ ਕਾਰਵਾਈ ਪੂਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ 4 ਹਜ਼ਾਰ ਰੁਪਏ ਦੀ ਕੀਮਤ ਦੇ ਰੈਮੇਡੀਸਵਿਰ ਇੰਜੈਕਸ਼ਨ ਨੂੰ 8-8 ਹਜ਼ਾਰ ਰੁਪਏ ’ਚ ਵੇਚ ਰਹੇ ਸਨ।

ਇਸ ਲਈ ਹੈ ਰੈਮੇਡੀਸਵਿਰ ਦੀ ਭਾਰੀ ਮੰਗ

ਕੋਰੋਨਾ ਵਰਗੀ ਜਾਨਲੇਵਾ ਮਹਾਮਾਰੀ ’ਚ ਰੈਮੇਡੀਸਵਿਰ ਇੰਜੈਕਸ਼ਨ ਮਰੀਜ਼ਾਂ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ। ਕੋਰੋਨਾ ਕਾਰਣ ਫੇਫੜਿਆਂ ’ਚ ਇਨਫੈਕਸ਼ਨ ਹੁੰਦਾ ਹੈ ਅਤੇ ਫਿਰ ਮਰੀਜ਼ ਨੂੰ ਨਿਮੋਨੀਆ ਹੋ ਜਾਂਦਾ ਹੈ। ਰੈਮੇਡੀਸਵਿਰ ਇੰਜੈਕਸ਼ਨ ਫੇਫੜੇ ਦੇ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਉਂਦਾ ਹੈ। ਫੇਫੜੇ ’ਚ ਇਨਫੈਕਸ਼ਨ ਦੇ ਆਧਾਰ ’ਤੇ ਰੈਮੇਡੀਸਵਿਰ ਦੇ ਇੰਜੈਕਸ਼ਨ ਦਿੱਤੇ ਜਾਂਦੇ ਹਨ। ਜ਼ਿਆਦਾ ਗੰਭੀਰ ਸਥਿਤੀ ’ਚ ਇਕ ਮਰੀਜ਼ ਨੂੰ 6 ਇੰਜੈਕਸ਼ਨ ਤੱਕ ਲਗਾਉਣੇ ਪੈਂਦੇ ਹਨ। ਇਹੋ ਕਾਰਣ ਨਾਲ ਰੈਮੇਡੀਸਵਿਰ ਦੀ ਭਾਰੀ ਮੰਗ ਹੈ। ਦਰਅਸਲ, ਜੋ ਮਰੀਜ਼ ਹਸਪਤਾਲ ’ਚ ਭਰਤੀ ਹੁੰਦੇ ਹਨ ਉਨ੍ਹਾਂ ਦੇ ਫੇਫੜੇ ’ਚ ਇਨਫੈਕਸ਼ਨ ਬਹੁਤ ਵੱਧ ਚੁੱਕੀ ਹੁੰਦੀ ਹੈ। ਜਿਸ ਕਾਰਣ ਉਨ੍ਹਾਂ ਨੂੰ ਰੈਮੇਡੀਸਵਿਰ ਦੇ ਕਈ ਇੰਜੈਕਸ਼ਨ ਲਗਾਉਣੇ ਪੈਂਦੇ ਹਨ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ’ਚ ਰੈਮੇਡੀਸਵਿਰ ਇੰਜੈਕਸ਼ਨ ਕਈ ਕੰਪਨੀਆਂ ਬਣਾ ਰਹੀਆਂ ਹਨ। ਜਿਨ੍ਹਾਂ ਵਿਚ ਸਭ ਤੋਂ ਮਹਿੰਗੀ ਇੰਜੈਕਸ਼ਨ ਲਗਭਗ 5400 ਰੁਪਏ ਅਤੇ ਸਭ ਤੋਂ ਸਸਤਾ ਇੰਜੈਕਸ਼ਨ 899 ਰੁਪਏ ਦਾ ਹੈ।

ਇਹ ਵੀ ਪੜ੍ਹੋ : ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News