DRI ਨੇ ਆਯਾਤ ਕੀਤੇ ਪਾਰਟਸ ਦੇ ਗ਼ਲਤ HSN ਕੋਡ ਨੂੰ ਲੈ ਕੇ ਮਾਰੂਤੀ ਸੁਜ਼ੂਕੀ ਖ਼ਿਲਾਫ਼ ਸ਼ੁਰੂ ਕੀਤੀ ਜਾਂਚ

02/21/2024 4:33:07 PM

ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਆਯਾਤ ਕੀਤੇ ਹਿੱਸੇ ਦੇ ਗਲਤ HSN (ਹਾਰਮੋਨਾਈਜ਼ਡ ਸਿਸਟਮ ਆਫ ਨਾਮਨਕਲੇਚਰ) ਕੋਡ ਨੂੰ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਸ ਨੂੰ 20 ਫਰਵਰੀ 2024 ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਹੈਦਰਾਬਾਦ ਯੂਨਿਟ ਤੋਂ ਪੁੱਛਗਿੱਛ ਦੇ ਸਬੰਧ 'ਚ ਇਕ ਪੱਤਰ ਮਿਲਿਆ ਸੀ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਮਾਰੂਤੀ ਸੁਜ਼ੂਕੀ ਇੰਡੀਆ ਦੇ ਅਨੁਸਾਰ, “ਪੁੱਛਗਿੱਛ ਦੇ ਅਨੁਸਾਰ ਆਯਾਤ ਆਈਟਮ 'ਸ਼ਾਫਟ ਐਸੀ ਪ੍ਰੋਪੈਲਰ' ਨੂੰ WCO (ਵਰਲਡ ਕਸਟਮਜ਼ ਆਰਗੇਨਾਈਜ਼ੇਸ਼ਨ) ਦੇ ਸਪੱਸ਼ਟੀਕਰਨ ਨੋਟਸ ਦੇ ਅਨੁਸਾਰ ਗ਼ਲਤ HSN ਕੋਡ ਦੇ ਤਹਿਤ ਆਯਾਤ ਕੀਤਾ ਗਿਆ ਸੀ। ਨਾਲ ਹੀ, ਕੁਝ ਮੋਟਰ ਵਹੀਕਲ ਪਾਰਟਸ 'ਤੇ 18 ਫ਼ੀਸਦੀ ਦੀ ਦਰ ਨਾਲ IGST (ਇੰਟੈਗਰੇਟਿਡ ਗੁਡਸ ਐਂਡ ਸਰਵਿਸਿਜ਼ ਟੈਕਸ) ਦਾ ਭੁਗਤਾਨ ਕੀਤਾ ਗਿਆ ਹੈ, ਜਦੋਂ ਕਿ ਸਹੀ IGST 28 ਫ਼ੀਸਦੀ ਹੈ...।'' ਕੰਪਨੀ ਨੇ ਕਿਹਾ ਕਿ ਉਹ ਢੁਕਵਾਂ ਜਵਾਬ ਦਾਇਰ ਕਰੇਗੀ। ਇਸ ਪੁੱਛਗਿੱਛ ਦਾ ਵਿੱਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News